ਸ੍ਰੀ ਕਰਕਰੇ ਦੀ ਜਾਂਚ ਰਿਪੋਰਟ ਨੂੰ ਨਜ਼ਰ ਅੰਦਾਜ ਕਰਕੇ ਐਨ.ਆਈ.ਏ. ਵੱਲੋਂ ਮਾਲੇਗਾਓ ਧਮਾਕੇ ਦੀ ਦੋਸ਼ੀ ਪ੍ਰਗਿਆ ਸਿੰਘ ਠਾਕੁਰ ਨੂੰ ਬਰੀ ਕਰਨਾ ਸਿਆਸੀ ਪ੍ਰਭਾਵ ਦੀ ਦੇਣ : ਟਿਵਾਣਾ

iqbal singh tiwanaਫ਼ਤਹਿਗੜ੍ਹ ਸਾਹਿਬ, 16 ਮਈ (ਪੀ ਡੀ ਬਿਊਰੋ) “2008 ਵਿਚ ਮਾਲੇਗਾਓ ਵਿਖੇ ਹੋਏ ਬੰਬ ਧਮਾਕੇ ਵਿਚ ਜਿਨ੍ਹਾਂ ਮੁੱਖ ਸਰਗਨਿਆ ਦੇ ਨਾਮ ਸਾਹਮਣੇ ਆਏ ਸਨ, ਉਹਨਾਂ ਵਿਚ ਕਰਨਲ ਪ੍ਰੋਹਿਤ, ਪ੍ਰਗਿਆ ਸਿੰਘ ਠਾਕੁਰ, ਸੁਆਮੀ ਅਸੀਮਾ ਨੰਦ ਮੁੱਖ ਸਨ । ਕਿਉਂਕਿ ਇਹ ਤਿੰਨੇ ਦੋਸ਼ੀ ਫਿਰਕੂ ਕੱਟੜ ਜਮਾਤਾਂ ਆਰæਐਸ਼ਐਸ਼ ਦੇ ਨਾਲ ਸੰਬੰਧਤ ਹਨ । ਇਸ ਲਈ ਹੀ ਇਹਨਾਂ ਮਾਲੇਗਾਓ ਬੰਬ ਧਮਾਕਿਆ ਦੇ ਦੋਸ਼ੀਆਂ ਨੂੰ ਮੌਜੂਦਾ ਆਰ.ਐਸ਼.ਐਸ਼. ਦੇ ਰਿਮੋਟ ਕੰਟਰੋਲ ਰਾਹੀ ਚੱਲ ਵਾਲੀ ਮੋਦੀ ਹਕੂਮਤ ਦੇ ਪ੍ਰਭਾਵ ਅਧੀਨ ਐਨ.ਆਈ.ਏ. ਵੱਲੋਂ ਉਪਰੋਕਤ ਬੰਬ ਧਮਾਕਿਆ ਦੇ ਦੋਸ਼ੀਆਂ ਨੂੰ ਬਚਾਉਣ ਦੀ ਸਾਜ਼ਿਸ ਕੀਤੀ ਜਾ ਰਹੀ ਹੈ । ਫਿਰ ਉਪਰੋਕਤ ਬੰਬ ਧਮਾਕੇ ਦਾ ਜਦੋਂ ਸਿੱਖ ਕੌਮ ਨਾਲ ਕੋਈ ਰਤੀਭਰ ਵੀ ਸੰਬੰਧ ਨਹੀਂ, ਉਸਦੇ ਬਾਵਜੂਦ ਤਾਜਾ ਖ਼ਬਰਾਂ ਵਿਚ ਬੱਬਰ ਖ਼ਾਲਸਾ ਜਥੇਬੰਦੀ ਨਾਲ ਜੋੜਨਾ ਵੀ ਸਿੱਖ ਕੌਮ ਨੂੰ ਕੌਮਾਂਤਰੀ ਪੱਧਰ ਤੇ ਬਦਨਾਮ ਕਰਨ ਅਤੇ ਹਿੰਦੂ ਦਹਿਸਤਗਰਦਾਂ ਉਤੇ ਲੱਗੇ ਸੰਗੀਨ ਦੋਸ਼ਾਂ ਨੂੰ ਸਿੱਖ ਕੌਮ ਵੱਲ ਧਕੇਲਣ ਦੇ ਅਮਲ ਵੀ ਇਸੇ ਡੂੰਘੀ ਸਾਜ਼ਿਸ ਦਾ ਹਿੱਸਾ ਹਨ । ਜਦੋਂਕਿ ਐਸ਼ਆਈæਟੀæ ਦੇ ਸ੍ਰੀ ਕਰਕਰੇ ਜਿਸ ਨੇ ਆਪਣੇ ਫਰਜਾਂ ਦੀ ਪੂਰਤੀ ਕਰਦੇ ਹੋਏ ਆਪਣੀ ਜਾਨ ਦੀ ਵੀ ਪ੍ਰਵਾਹ ਨਹੀਂ ਕੀਤੀ, ਉਸ ਵੱਲੋਂ ਮਾਲੇਗਾਓ ਬੰਬ ਧਮਾਕੇ ਦੀ ਦਿੱਤੀ ਗਈ ਨਿਰਪੱਖਤਾ ਵਾਲੀ ਰਿਪੋਰਟ ਵਿਚ ਪ੍ਰਗਿਆ ਸਿੰਘ ਠਾਕੁਰ, ਸੁਆਮੀ ਅਸੀਮਾ ਨੰਦ ਅਤੇ ਕਰਨ ਪ੍ਰੋਹਿਤ ਨੂੰ ਮੁੱਖ ਰੱਖਿਆ ਗਿਆ ਸੀ ਤਾਂ ਹੁਣ ਉਸ ਰਿਪੋਰਟ ਨੂੰ ਰੱਦ ਕਰਕੇ ਉਪਰੋਕਤ ਦੋਸ਼ੀਆਂ ਨੂੰ ਮਾਲੇਗਾਓ ਬੰਬ ਧਮਾਕੇ ਵਿਚ ਬਰੀ ਕਰਨਾ ਮੁਲਕ ਨਿਵਾਸੀਆਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਦੀ ਅਸਫ਼ਲ ਕਾਰਵਾਈ ਹੈ । ਜਿਸ ਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦਾ ਹੋਇਆ ਅਤੇ ਸਿੱਖ ਕੌਮ ਨੂੰ ਬਦਨਾਮ ਕਰਨ ਦੇ ਅਮਲਾਂ ਪ੍ਰਤੀ ਖ਼ਬਰਦਾਰ ਕਰਦਾ ਹੈ ।”
ਇਹ ਵਿਚਾਰ ਸ਼ ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਐਨ.ਆਈ.ਏ. ਵੱਲੋ ਮਾਲੇਗਾਓ ਬੰਬ ਧਮਾਕੇ ਦੇ ਦੋਸ਼ੀ ਪ੍ਰਗਿਆ ਸਿੰਘ ਠਾਕੁਰ ਨੂੰ ਬਰੀ ਕਰਨ ਅਤੇ ਇਸ ਧਮਾਕੇ ਨੂੰ ਬਿਨ੍ਹਾਂ ਵਜਹ ਬੱਬਰ ਖ਼ਾਲਸਾ ਤੇ ਸਿੱਖ ਕੌਮ ਨਾਲ ਜੋੜਨ ਨੂੰ ਮੁਤੱਸਵੀ ਹੁਕਮਰਾਨਾਂ ਦੀ ਡੂੰਘੀ ਸਾਜ਼ਿਸ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਹਿੰਦੂ ਦਹਿਸਤਗਰਦਾਂ ਦੀ ਪੁਸਤ-ਪਨਾਹੀ ਕਰਨ ਵਾਲੀ ਮੋਦੀ ਹਕੂਮਤ ਇਕ ਪਾਸੇ ਤਾਂ ਦਹਿਸਤਗਰਦੀ ਨੂੰ ਖ਼ਤਮ ਕਰਨ ਦੀਆਂ ਟਾਹਰਾ ਮਾਰ ਰਹੀ ਹੈ, ਦੂਸਰੇ ਪਾਸੇ ਖੁਦ ਹੀ ਉਹਨਾਂ ਹਿੰਦੂ ਦਹਿਸਤਗਰਦਾਂ ਦੀ ਸਰਪ੍ਰਸਤੀ ਕਰਦੇ ਹੋਏ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਨ੍ਹਾਂ ਦਾ ਅਜਿਹੀਆ ਗੈਰ-ਕਾਨੂੰਨੀ ਕਾਰਵਾਈਆਂ ਵਿਚ ਸਿੱਧਾ ਹੱਥ ਹੈ । ਉਹਨਾਂ ਕਿਹਾ ਕਿ ਦਹਿਸਤਗਰਦੀ ਭਾਵੇ ਹਕੂਮਤੀ ਪੱਧਰ ਤੇ ਹੋਵੇ, ਭਾਵੇ ਦੂਸਰੀ । ਦੋਵੇ ਦਹਿਸਤਗਰਦੀਆਂ ਸਮਾਜ ਦੇ ਅਮਨ-ਚੈਨ ਤੇ ਜ਼ਮਹੂਰੀਅਤ ਕਦਰਾ-ਕੀਮਤਾ ਦਾ ਜ਼ਨਾਜ਼ਾਂ ਕੱਢਕੇ ਰੱਖ ਦਿੰਦੀਆਂ ਹਨ । ਜਦੋਂ ਵੀ ਹਿੰਦ ਵਿਚ ਸਿੱਖਾਂ, ਮੁਸਲਮਾਨਾਂ ਜਾਂ ਇਸਾਈਆ ਆਦਿ ਘੱਟ ਗਿਣਤੀਆਂ ਦੀ ਗੱਲ ਆਉਣੀ ਹੈ ਤਾਂ ਉਹਨਾਂ ਨੂੰ ਸਜ਼ਾਵਾਂ ਦੇਣ ਲਈ ਵਿਸ਼ੇਸ਼ ਅਦਾਲਤਾਂ ਅਤੇ ਵਿਸ਼ੇਸ਼ ਜੱਜ ਲਗਾ ਦਿੱਤੇ ਜਾਂਦੇ ਹਨ ਅਤੇ ਜਦੋਂ ਬਹੁਗਿਣਤੀ ਨਾਲ ਸੰਬੰਧਤ ਵਿਰੁੱਧ ਅਦਾਲਤੀ ਕਾਰਵਾਈ ਦੇ ਅਮਲ ਹੁੰਦੇ ਹਨ ਤਾਂ ਉਹਨਾਂ ਨੂੰ ਹੁਕਮਰਾਨ ਚੋਰ ਦਰਵਾਜਿਓ ਕਾਨੂੰਨੀ ਮਾਰ ਤੋਂ ਬਚਾਉਣ ਲਈ ਆਪਣੀਆਂ ਹਕੂਮਤੀ ਸ਼ਕਤੀਆਂ ਦੀ ਦੁਰਵਰਤੋ ਕਰਦੇ ਹਨ । ਉਹਨਾਂ ਕਿਹਾ ਕਿ ਜਦੋ ਤੱਕ ਸਰਕਾਰੀ ਦਹਿਸਤਗਰਦੀ ਨੂੰ ਇਮਾਨਦਾਰੀ ਨਾਲ ਖ਼ਤਮ ਨਹੀਂ ਕੀਤਾ ਜਾਂਦਾ, ਉਦੋ ਤੱਕ ਦੂਸਰੀ ਦਹਿਸਤਗਰਦੀ ਨੂੰ ਪਨਪਨ ਤੋਂ ਕਤਈ ਨਹੀਂ ਰੋਕਿਆ ਜਾ ਸਕਦਾ । ਦਹਿਸਤਗਰਦੀ ਦਾ ਅੰਤ ਕਰਨ ਲਈ ਸਰਕਾਰੀ ਦਹਿਸਤਗਰਦੀ ਤੋਂ ਹੁਕਮਰਾਨਾਂ ਨੂੰ ਤੋਬਾ ਕਰਨੀ ਪਵੇਗੀ । ਉਹਨਾਂ ਕਿਹਾ ਕਿ ਸਿੱਖ ਧਰਮ ਅਤੇ ਸਿੱਖ ਕੌਮ ਜਮਹੂਰੀਅਤ ਕਦਰਾ-ਕੀਮਤਾ ਅਤੇ ਅਮਨ-ਚੈਨ ਵਿਚ ਵਿਸ਼ਵਾਸ ਰੱਖਦੇ ਹਨ । ਇਹ ਹੁਕਮਰਾਨ ਹੀ ਹਨ ਜੋ ਉਹਨਾਂ ਨਾਲ ਅਣਮਨੁੱਖੀ ਅਤੇ ਗੈਰ-ਕਾਨੂੰਨੀ ਅਮਲ ਕਰਦੇ ਹੋਏ ਉਹਨਾਂ ਨੂੰ ਸਮਾਜ ਦੀ ਗਲਤ ਦਿਸ਼ਾਂ ਵੱਲ ਤੋਰਨ ਲਈ ਮਜ਼ਬੂਰ ਕਰਦੇ ਹਨ । ਇਸ ਲਈ ਇਹ ਬਿਹਤਰ ਹੋਵੇਗਾ ਕਿ ਕਾਨੂੰਨ ਦੀ ਨਜ਼ਰ ਵਿਚ ਸਭਨਾਂ ਧਰਮਾਂ-ਕੌਮਾਂ ਨੂੰ ਬਰਾਬਰਤਾ ਦੀ ਨਜ਼ਰ ਨਾਲ ਵੇਖਿਆ ਜਾਵੇ । ਦੋਸ਼ੀ ਭਾਵੇ ਕਿਸੇ ਵੀ ਵਰਗ ਨਾਲ ਸੰਬੰਧਤ ਹੋਵੇ, ਉਸ ਨੂੰ ਕਦਾਚਿਤ ਬਖਸਿਆ ਨਹੀਂ ਜਾਣਾ ਚਾਹੀਦਾ ।

468 ad

Submit a Comment

Your email address will not be published. Required fields are marked *