ਸ੍ਰੀ ਅਕਾਲ ਤਾਖਤ ਦੇ ਜੱਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਗ੍ਰਿਫਤਾਰੀ ਨੂੰ ਲੈ ਕੇ ਮਾਨ ਦਲ ਦੇ ਕਾਰਕੁਨਾ ਨੇ ਪੁਲਿਸ ਖਿਲਾਫ ਨਾਅਰੇਬਾਜੀ ਕੀਤੀ ਤੇ ਖਾਲਿਸਤਾਨ ਦੇ ਨਾਅਰੇ ਲਾਏ

7ਘਨੌਰ, 10 ਮਈ (ਜਗਦੀਸ਼ ਬਾਂਬਾ) ਪੁਲਿਸ ਥਾਣਾ ਘਨੌਰ ਦੇ ਸਾਹਮਣੇ ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਕਾਰਕੁਨਾ ਨੇ ਜਿਲ੍ਹਾ ਪ੍ਰਧਾਨ ਸਰੂਪ ਸਿੰਘ ਸੰਧਾਂ , ਰਜਿੰਦਰ ਸਿੰਘ ਛੰਨਾ ਵਰਕਿੰਗ ਕਮੇਟੀ ਮੈਬਰ , ਅਰਮਜੀਤ ਸਿੰਘ ਮਰੋੜੀ , ਸੁੱਚਾ ਸਿੰਘ ਬਾਜਵਾ ਪਟਿਆਲਾ, ਅਮਿਤ ਸਿੰਘ ਪਟਿਆਲਾ, ਗੁਰਚਰਨ ਸਿੰਘ ਪਟਿਆਲਾ ਸਣੇ ਹੋਰਨਾਂ ਨੇ ਲੱਗੇ ਸਾਲ ਸਰਬੱਤ ਖਾਲਸਾ ਵੱਲੋ ਥਾਪੇ ਗਏ ਸ੍ਰੀ ਅਕਾਲ ਤਖਤ, ਤਖਤ ਸ੍ਰੀ ਕੇਸ ਗੜ੍ਹ ਸਾਹਿਬ ਜੀ ਦੇ ਕਾਰਜਕਾਰੀ ਜੱਥੇਦਾਰ ਭਾਈ ਧਿਆਨ ਮੰਡ ਦੀ ਘਨੌਰ ਪੁਲਿਸ ਵੱਲੋ ਕੀਤੀ ਗਈ ਗ੍ਰਿਫਤਾਰੀ ਨੂੰ ਲੈਕੇ ਪੁਲਿਸ ਤੇ ਸਰਕਾਰ ਖਿਲਾਫ ਨਾਅਰੇਬਾਜੀ ਕਰਦਿਆਂ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਗਾਏ ।ਇਸ ਮੌਕੇ ਜਿਲ੍ਹਾ ਪ੍ਰਧਾਨ ਸਰੂਪ ਸਿੰਘ ਸੰਧਾਂ ਨੇ ਕਿਹਾ ਸ੍ਰੀ ਅਕਾਲ ਤਖਤ ਦੇ ਜੱਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਕਲ ਸ੍ਰੀ ਅਮ੍ਰਿਤਸਰ ਜਾਣਾ ਸੀ ਪਰ ਅੱਜ ਘਨੌਰ ਪੁਲਿਸ ਨੇ ਉਹਨਾਂ ਸੰਭੂ ਤੋ ਗ੍ਰਿਫਤਾਰ ਕਰ ਲਿਆ। ਇਸ ਉਪਰੰਤ ਘਨੌਰ ਪੁਲਿਸ ਨੇ ਭਾਈ ਧਿਆਨ ਸਿੰਘ ਮੰਡ ਨੂੰ ਗ੍ਰਿਫਤਾਰ ਕਾਰਨ ਉਪਰੰਤ ਐਸਡੀਐਮ ਰਾਜਪੁਰਾ ਦੀ ਅਦਾਲਤ ਵਿੱਚ ਪੇਸ ਕੀਤਾ ਗਿਆ ।ਇਸ ਸਬੰਧੀ ਪੁਲਿਸ ਵੱਲੋ ਮਿਲੀ ਜਾਣਕਾਰੀ ਅਨੁਸਾਰ ਸੰਭੂ ਪਿਲਸ ਨੇ ਭਾਈ ਧਿਆਨ ਸਿੰਘ ਮੰਡ, ਪਰਮਜੀਤ ਸਿੰਘ ਅਤੇ ਮੋਹਕਮ ਸਿੰਘ ਨੂੰ ਸੰਭੂ ਤੋ ਗ੍ਰਿਫਤਾਰ ਕਰ ਲਿਆ ਪੁਲਿਸ ਸੂਤਰਾਂ ਦੇ ਦੱਸਣ ਮੁਤਿਬਾਕ ਸੰਭੂ ਪੁਲਿਸ ਥਾਣਾ ਦੀ ਅਣ ਸੁਰੱਖਿਅਤ ਇਮਾਰਤ ਹੋਣ ਕਾਰਨ ਮੰਡ ਤੇ ਉਹਨਾਂ ਦੇ ਸਾਥੀਆਂ ਨੂੰ ਘਨੌਰ ਲਿਆਦਾ ਗਿਆ ।

468 ad

Submit a Comment

Your email address will not be published. Required fields are marked *