ਸੌਲ੍ਹਾਂ ਲੱਖ ਲਈ ਇੰਸਪੈਕਟਰ ਤੇ ਬੇਟੇ ਦਾ ਕਤਲ !

3ਪਟਿਆਲਾ, 13 ਮਈ ( ਪੀਡੀ ਬੇਉਰੋ ) ਸਾਬਕਾ ਪੁਲਿਸ ਇੰਸਪੈਕਟਰ ਹਜ਼ੂਰਾ ਸਿੰਘ ਤੇ ਉਸ ਦੇ ਬੇਟੇ ਗੁਰਪ੍ਰੀਤ ਸਿੰਘ ਕਾਤਲ ਉਨ੍ਹਾਂ ਦਾ ਜਾਣਕਾਰ ਹੀ ਨਿਕਲਿਆ। ਪੁਲਿਸ ਮੁਤਾਬਕ ਕਾਤਲ ਵਿਸ਼ਵਅਮਨ ਸਿੰਘ ਨੇ 19 ਅਪ੍ਰੈਲ ਨੂੰ ਕੋਕ ਵਿੱਚ ਨੀਂਦ ਦੀਆਂ ਗੋਲੀਆਂ ਪਿਲਾ ਕੇ ਦੋਵਾਂ ਦੀ ਸਕਾਰਪਿਓ ਗੱਡੀ ਨੂੰ ਸਮਾਣਾ ਨੇੜੇ ਭਾਖੜਾ ਨਹਿਰ ਵਿੱਚ ਸੁੱਟ ਦਿੱਤਾ ਸੀ। ਵਿਸ਼ਵਅਮਨ ਨੇ ਹਜ਼ੂਰਾ ਸਿੰਘ ਦੇ ਸਾਢੇ ਸੋਲ੍ਹਾਂ ਲੱਖ ਰੁਪਏ ਵਾਪਸ ਕਰਨੇ ਸਨ। ਇਸ ਕਰਕੇ ਉਸ ਨੇ ਇਹ ਸਾਜ਼ਿਸ਼ ਰਚੀ।ਇਸ ਘਟਨਾ ਨੂੰ ਪਹਿਲਾਂ ਹਾਦਸੇ ਵਜੋਂ ਹੀ ਦੇਖਿਆ ਜਾ ਰਿਹਾ ਸੀ। ਕਤਲ ਦਾ ਸ਼ੱਕ ਹੋਣ ਬਾਅਦ ਪੁਲਿਸ ਵੱਲੋਂ ਐਸਆਈਟੀ ਦਾ ਗਠਨ ਕਰਕੇ ਮਾਮਲੇ ਦੀ ਪੂਰੀ ਡੂੰਘਾਈ ਨਾਲ ਜਾਂਚ ਸ਼ੁਰੂ ਕੀਤੀ ਗਈ। ਇਸ ਦੌਰਾਨ ਪਤਾ ਲੱਗਿਆ ਕਿ ਦੋਵਾਂ ਦਾ ਕਤਲ ਉਨ੍ਹਾਂ ਦੇ ਹੀ ਜਾਣਕਾਰ ਵਿਸ਼ਵਅਮਨ ਸਿੰਘ ਨਾਮੀ ਨੌਜਵਾਨ ਨੇ ਕੀਤਾ ਸੀ।ਐਸਐਸਪੀ ਗੁਰਮੀਤ ਸਿੰਘ ਚੌਹਾਨ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਵਿਸ਼ਵਅਮਨ ਨੇ ਦੋਵਾਂ ਤੋਂ ਸਾਢੇ ਸੋਲ੍ਹਾਂ ਲੱਖ ਰੁਪਏ ਲਏ ਸਨ। ਪੈਸੇ ਵਾਪਸ ਨਾ ਕਰਨ ਦੇ ਲਾਲਚ ਵਿੱਚ ਉਸ ਨੇ ਦੋਵਾਂ ਨੂੰ ਕਤਲ ਕਰਨ ਦੀ ਸ਼ਾਜਿਸ ਰਚੀ। ਵਿਸ਼ਵਅਮਨ ਨੇ ਪਿਓ ਪੁੱਤਰ ਨੂੰ ਸਮਾਣਾ ਨੇੜਲੇ ਪਿੰਡਾਂ ਵਿੱਚ ਸਸਤੀ ਜ਼ਮੀਨ ਮਿਲਣ ਦੀ ਗੱਲ ਦੱਸ ਕੇ ਬੁਲਾ ਲਿਆ। ਉਹ ਆਪਣੀ ਏਸੈਂਟ ਕਾਰ ਨੂੰ ਇੱਕ ਥਾਂ ਪਾਰਕ ਕਰਕੇ ਹਜ਼ੂਰਾ ਸਿੰਘ ਦੀ ਕਾਰ ਵਿੱਚ ਸਵਾਰ ਹੋ ਗਿਆ। ਥੋੜੀ ਦੂਰ ਉਸ ਨੇ ਕੋਕ ਦੀ ਬੋਤਲ ਲਈ ਤੇ ਗਲਾਸਾਂ ਵਿੱਚ ਪਹਿਲਾਂ ਤੋਂ ਹੀ ਪੀਸ ਕੇ ਰੱਖੀਆਂ ਨੀਂਦ ਦੀਆਂ ਗੋਲੀਆਂ ਕੋਕ ਨਾਲ ਦੋਵਾਂ ਨੂੰ ਪਿਲਾ ਦਿੱਤੀਆਂ। ਜਦੋਂ ਉਨ੍ਹਾਂ ਨੂੰ ਨੀਂਦ ਆਈ ਤਾਂ ਪਿੰਡ ਜੋੜੇਮਾਜਰਾ ਨਜ਼ਦੀਕ ਭਾਖੜਾ ਨਹਿਰ ਦੇ ਪੁਲ ਤੋਂ ਗੱਡੀ ਨੂੰ ਨਹਿਰ ਵਿੱਚ ਸੁੱਟ ਦਿੱਤਾ। ਖੁਦ ਗੱਡੀ ਵਿੱਚੋਂ ਛਾਲ ਮਾਰ ਦਿੱਤੀ ਤੇ ਘਟਨਾ ਵਾਲੀ ਥਾਂ ਤੋਂ ਮੋਟਰਸਾਈਕਲ ‘ਤੇ ਲਿਫਟ ਲੈ ਵਾਪਸ ਆਪਣੀ ਕਾਰ ਕੋਲ ਪਹੁੰਚ ਗਿਆ।ਇਸ ਤੋਂ ਬਾਅਦ ਉਹ ਖੁਦ ਪਰਿਵਾਰ ਨਾਲ ਦੋਵਾਂ ਨੂੰ ਲੱਭਣ ਦਾ ਡਰਾਮਾ ਕਰਦਾ ਰਿਹਾ ਪਰ ਉਹ ਬਹੁਤੀ ਦੇਰ ਪੁਲਿਸ ਦੀਆਂ ਅੱਖਾਂ ਵਿੱਚ ਘੱਟਾ ਨਹੀਂ ਪਾ ਸਕਿਆ। ਆਖਰਕਾਰ ਪਟਿਆਲਾ ਪੁਲਿਸ ਦੇ ਹੱਥ ਇਸ ਸ਼ਾਤਿਰ ਕਾਤਲ ਤੱਕ ਪਹੁੰਚ ਹੀ ਗਏ। ਐਸਐਸਪੀ ਨੇ ਦੱਸਿਆ ਕਿ ਇਹ ਮੁਲਜ਼ਮ ਵੱਲੋਂ ਆਪਣਾ ਜ਼ੁਰਮ ਕਬੂਲਿਆ ਗਿਆ ਹੈ। ਮੁਲਜ਼ਮ ਤੱਕ ਪਹੁੰਚਣ ਲਈ ਪੁਲਿਸ ਨੇ ਟੈਕਨੀਕਲ ਜਾਂਚ ਦਾ ਸਹਾਰਾ ਲਿਆ। ਇਲਾਕੇ ਦੇ ਸਾਰੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਗੌਰ ਨਾਲ ਦੇਖਿਆ ਗਿਆ। ਇੱਕ ਫੁਟੇਜ ਵਿੱਚ ਹਜ਼ੂਰਾ ਸਿੰਘ ਤੇ ਉਸ ਦੇ ਪੱਤਰ ਗੁਰਪ੍ਰੀਤ ਨਾਲ ਮੁਲਜ਼ਮ ਨੂੰ ਵੀ ਦੇਖਿਆ ਗਿਆ। ਪੁਲਿਸ ਨੂੰ ਸ਼ੱਕ ਹੋਇਆ।

468 ad

Submit a Comment

Your email address will not be published. Required fields are marked *