ਸੌਂਕਣ ਛੱਡਣ ਲਈ ਬਥੇਰਾ ਕਿਹਾ ਪਰ ਉਹੀ ਹੋਇਆ ਜਿਸ ਦਾ ਡਰ ਸੀ

ਬਟਾਲਾ- ਇਕ ਔਰਤ ਸਭ ਕੁਝ ਬਰਦਾਸ਼ਤ ਕਰ ਸਕਦੀ ਹੈ ਪਰ ਆਪਣੀ ਸੌਂਕਣ ਨੂੰ ਉਹ ਕਿਸੇ ਹਾਲ ‘ਚ ਬਰਦਾਸ਼ਤ ਨਹੀਂ ਕਰਦੀ। ਇਸੇ ਸੌਂਕਣ ਦੇ ਹੱਥੋਂ ਤੰਗ ਆ ਇਕ ਔਰਤ ਨੇ Crimeਆਪਣੀ ਜੀਵਨ ਲੀਲਾ ਖਤਮ ਕਰ ਲਈ। ਜਾਣਕਾਰੀ ਮੁਤਾਬਕ ਹਰਦੀਪ ਸਿੰਘ ਪੁੱਤਰ ਬੀਰ ਸਿੰਘ ਵਾਸੀ ਸੰਧੂ ਕਲੌਨੀ ਅੰਮ੍ਰਿਤਸਰ ਨੇ ਦੱਸਿਆ ਕਿ ਉਸ ਦੀ ਲੜਕੀ ਲਖਵਿੰਦਰ ਕੌਰ ਉਰਫ ਪਿੰਕੀ ਦਾ ਵਿਆਹ ਅੱਜ ਤੋਂ ਕਰੀਬ 2 ਸਾਲ ਪਹਿਲਾਂ ਬਟਾਲਾ ਦੇ ਗੁਰਦਾਸਪੁਰ ਰੋਡ ਕਰਤਾਰ ਨਗਰ ਵਿਖੇ ਸਥਿਤ ਪਰਮਿੰਦਰ ਸਿੰਘ ਪੁੱਤਰ ਬਾਵਾ ਸਿੰਘ ਨਾਲ ਹੋਇਆ ਸੀ, ਜਿਸ ਤੋਂ ਉਸਦਾ ਇਕ ਲੜਕਾ ਵੀ ਹੈ।
ਵਿਆਹ ਤੋਂ ਕੁਝ ਦੇਰ ਬਾਅਦ ਪਿੰਕੀ ਨੇ ਦੱਸਿਆ ਸੀ ਕਿ ਉਸਦੇ ਪਤੀ ਦੇ ਗੁਆਂਢ ਵਿਚ ਰਹਿੰਦੀ ਇਕ ਔਰਤ ਬੇਵੀ ਪਤਨੀ ਨਿੰਮਾ ਨਾਲ ਨਾਜਾਇਜ਼ ਸਬੰਧ ਸਨ। ਇਸ ਤੋਂ ਬਾਅਦ ਹਰਦੀਪ ਸਿੰਘ ਨੇ ਆਪਣੇ ਜਵਾਈ ਪਰਮਿੰਦਰ ਸਿੰਘ ਨੂੰ ਕਾਫ਼ੀ ਸਮਝਾਇਆ ਪਰ ਉਹ ਨਾ ਸਮਝਿਆ। ਇਸ ਕਾਰਨ ਪਿੰਕੀ ਨੇ ਤੰਗ ਆ ਕੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਹਰਦੀਪ ਨੇ ਦੱਸਿਆ ਕਿ ਜਦੋਂ ਉਹ ਮੌਕੇ ‘ਤੇ ਪੁੱਜੇ ਅਤੇ ਵੇਖਿਆ ਕਿ ਪਿੰਕੀ ਦੀ ਲਾਸ਼ ਪੱਖੇ ਨਾਲ ਲਟਕੀ ਹੋਈ ਸੀ ਅਤੇ ਘਰ ਵਿਚ ਕੋਈ ਵੀ ਮੌਜੂਦ ਨਹੀਂ ਸੀ। ਇਸ ਸਬੰਧੀ ਥਾਣਾ ਸਿਵਲ ਲਾਈਨ ਦੇ ਏ. ਐੱਸ. ਆਈ ਪ੍ਰਕਾਸ਼ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜੇ ਵਿਚ ਲੈ ਕੇ ਮ੍ਰਿਤਕਾ ਦੇ ਪਿਤਾ ਹਰਦੀਪ ਦੇ ਬਿਆਨਾਂ ‘ਤੇ ਪਤੀ ਪਰਮਿੰਦਰ ਸਿੰਘ ਅਤੇ ਬੇਵੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਪੁਲਸ ਦਾ ਕਹਿਣਾ ਹੈ ਕਿ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

468 ad