ਸੋ.ਅ.ਦ.(ਅ) ਵੱਲੋਂ ਪੰਜਾਬ ਸਰਕਾਰ ਵਿਰੁੱਧ ਗਵਰਨਰ ਦੇ ਨਾਮ ਐਸ.ਡੀ.ਐਮ ਨੂੰ ਸੌਪਿਆ ਮੰਗ-ਪੱਤਰ

3

ਪੰਜਾਬ ‘ਚ ਅਣਐਲਾਨੀ ਪਾਬੰਦੀ ਲਗਾਕੇ ‘ਪ੍ਰੈਸ ਦੀ ਅਜ਼ਾਦੀ ‘ ਨੂੰ ਦਬਾਉਣ ਦੀ ਕੋਸ਼ਿਸ਼
ਫ਼ਰੀਦਕੋਟ, 14 ਮਈ (ਜਗਦੀਸ਼ ਬਾਂਬਾ ) ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਲ•ਾ ਫ਼ਰੀਦਕੋਟ ਦੇ ਵੱਡੀ ਗਿਣਤੀ ‘ਚ ਇਕੱਠੇ ਹੋਏ ਅਹੁੱਦੇਦਾਰਾਂ ‘ਤੇ ਵਰਕਰਾਂ ਨੇ ਪੰਜਾਬ ਸਰਕਾਰ ਵੱਲੋਂ ਪੰਜਾਬੀ ਨਿਊਜ ਚੈਨਲ ‘ਤੇ ਲਗਾਈ ਗਈ ਅਣਐਲਾਨੀ ਪਾਬੰਦੀ ਤਰੁੰਤ ਖ਼ਤਮ ਕਰਨ ਦੇ ਨਾਲ-ਨਾਲ ‘ਪ੍ਰੈਸ ਦੀ ਅਜਾਦੀ ‘ ਨੂੰ ਬਹਾਲ ਰੱਖਣ ਲਈ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਮੂਹਰੇ ਮੌਜੂਦਾ ਸਰਕਾਰ ਵਿਰੋਧ ਜੰਮ ਕੇ ਨਾਅਰੇਬਾਜੀ ਕਰਨ ਉਪਰੰਤ ਮਾਨਯੋਗ ਗਵਰਨਰ ਸ੍ਰੀ ਕਪਤਾਲ ਸਿੰਘ ਸੋਲੰਕੀ ਦੇ ਨਾਮ ਐਸ.ਡੀ.ਐਮ.ਚਰਨਜੀਤ ਸਿੰਘ ਨੂੰ ਮੰਗ ਪੱਤਰ ਸੌਪ ਕੇ ਤਰੁੰਤ ਕਾਰਵਾਈ ਦੀ ਮੰਗ ਕੀਤੀ। ਉਕਤ ਮੌਕੇ ਸ੍ਰੋ.ਅ.ਦ.(ਅ) ਦੇ ਐਕਟਿਵ ਪ੍ਰਧਾਨ ਸੁਰਜੀਤ ਸਿੰਘ ਅਰਾਂਈਆ, ਮੀਤ ਪ੍ਰਧਾਨ ਬਾਪੂ ਜੁਗਿੰਦਰ ਸਿੰਘ ਗੋਲੇਵਾਲਾ,ਜਸਵੰਤ ਸਿੰਘ ਕੈਂਥ,ਸਤਨਾਮ ਸਿੰਘ, ਬਲਰਾਜ ਸਿੰਘ, ਹਰਪ੍ਰੀਤ ਸਿੰਘ, ਸੁਖਦੇਵ ਸਿੰਘ, ਇਕਬਾਲ ਸਿੰਘ,ਗੋਰਾ ਸਿੰਘ, ਪਿਆਰਾ ਸਿੰਘ, ਭਪਿੰਦਰ ਸਿੰਘ, ਬੋਹੜ ਸਿੰਘ, ਸੁਖਪਾਲ ਸਿੰਘ, ਬਲਵੀਰ ਸਿੰਘ, ਸਿਮਰਨਜੀਤ ਸਿੰਘ ਕੋਟਸੁਖੀਆ,ਰਣਜੀਤ ਸਿੰਘ,ਕੁਲਦੀਪ ਸਿੰਘ ਖਾਲਸਾ,ਗੁਰਦੀਪ ਸਿੰਘ ਸਮੇਤ ਅਨੇਂਕਾ ਅਹੁੱਦੇਦਾਰਾਂ ‘ਤੇ ਵਰਕਰਾਂ ਨੇ ਕਿਹਾ ਕਿ ਪੰਜਾਬ ਦੀ ਬਾਦਲ-ਬੀਜੇਪੀ ਹਕੂਮਤ ਨਾਲ ਸਬੰਧਤ ਸਿਆਸਤਦਾਨਾਂ, ਵਜੀਰਾਂ, ਅਹੁੱਦੇਦਾਰਾਂ ਆਦਿ ਵੱਲੋਂ ਹਕੂਮਤੀ ਤਾਕਤ ਦੀ ਦੁਰਵਰਤੋਂ ਕਰਕੇ ਪੰਜਾਬ ਵਿੱਚ ਨਸ਼ੀਲੀਆਂ ਵਸਤਾਂ ਹੈਰੋਇਨ, ਸਮੈਕ,ਗਾਂਜਾ, ਅਫੀਮ,ਸਰਾਬ ਆਦਿ ਦੀ ਵੱਡੇ ਪੱਧਰ ਤੇ ਖ੍ਰੀਦੋ ਫਿਰੋਖਤ ਹੋਣ ਕਾਰਨ ਪਹਿਲਾ ਹੀ ਪੰਜਾਬ ਦੀ ਜਵਾਨੀ ਬਰਬਾਦ ਹੁੰਦੀ ਜਾ ਰਹੀ ਹੈ ‘ਤੇ ਦੂਜੇ ਪਾਸੇ ਹੁਣ ਦਿਨ-ਦਿਹਾੜੇ ਗੈਗਵਾਰ ਦੇ ਚੱਲਦਿਆਂ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਡਾਵਾਡੋਲ ਹੋ ਚੁੱਕੀ ਹੈ। ਲੇਕਿਨ ਅਜਿਹੇ ਸਮੇਂ ਜਦੋਂ ਸਭ ਪਾਸੇ ਅਫਰਾ-ਤਫਰੀ ਫੈਲੀ ਹੋਈ ਹੋਵੇ,ਇਨਸਾਫ ਤੇ ਕਾਨੂੰਨ ਦਾ ਕੋਈ ਵੀ ਨਾਮੋ ਨਿਸ਼ਾਨ ਨਾ ਹੋਵੇ, ਉਸ ਸਮੇਂ ਪ੍ਰੈਸ ਅਤੇ ਮੀਡੀਆ ਹੀ ਸੱਚ ਝੂਠ ਦਾ ਨਤਾਰਾ ਕਰਕੇ ਲੋਕਾਂ ਨੂੰ ਸਹੀ ਜਾਣਕਾਰੀ ਦੇਣ ਅਤੇ ਸਮਾਜਿਕ ਕਦਰਾ ਕੀਮਤਾਂ ਦੇ ਹੱਕ ਵਿੱਚ ਲੋਕਰਾਏ ਲਾਮਬੰਦ ਕਰਨ ਦਾ ਇਕੋ-ਇਕ ਸਾਧਨ ਰਹਿ ਜਾਂਦਾ ਹੈ ਪ੍ਰੰਤੂ ਦੁੱਖ ਦੀ ਗੱਲ ਤਾਂ ਇਹ ਹੈ ਕਿ ਮੌਜੂਦਾ ਸਰਕਾਰ ਵੱਲੋਂ ਅਨੇਂਕਾ ਟੀ.ਵੀ.ਚੈਨਲ ‘ਤੇ ਪੰਥ ਦੀ ਗੱਲ ਕਰਨ ਵਾਲੇ ਅਖਬਾਰ ਨੂੰ ਵੀ ਜਬਰੀ ਗੁਲਾਮ ਬਣਾਉਣ ਲਈ ਅਣਐਲਾਨੀ ਪਾਬੰਦੀ ਲਗਾ ਕੇ ਲੋਕ ਆਵਾਜ ਅਤੇ ਇਨਸਾਫ ਦੀ ਅਵਾਜ ਨੂੰ ਕੁੱਚਲਕੇ ਪ੍ਰੈਸ ਦੀ ਅਜਾਦੀ ਦਾ ਗਲਾ ਘੁੱਟਿਆ ਜਾ ਰਿਹਾ ਹੈ,ਜਿਸਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕੀਤਾ ਜਾਵੇਗਾ। ਉਨ•ਾਂ ਕਿਹਾ ਕਿ 11 ਨਵੰਬਰ ਨੂੰ ਸ੍ਰੋ.ਅ.ਦ.(ਅ) ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਜਿਨ•ਾਂ ਕੋਲ ਪੰਜਾਬ ਹਰਿਆਣਾ ਹਾਈਕੋਰਟ ਦੀ ਅਗਾਊ ਜਮਾਨਤ ਦੇ ਹੁਕਮ ਹਨ ਨੂੰ ਵੀ ਜਬਰੀ ਗ੍ਰਿਫਤਾਰ ਕਰਕੇ 2 ਘੰਟੇ ਥਾਣੇ ਵਿੱਚ ਬੰਦੀ ਬਣਾ ਕੇ ਰੱਖਿਆ ਗਿਆ,ਇਸੇ ਹੀ ਤਰ•ਾਂ ਸਰਬੱਤ ਖਾਲਸਾ ਵੱਲੋਂ ਚੁਣੇ ਗਏ ਸ੍ਰੀ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਭਾਈ ਧਿਆਨ ਸਿੰਘ ਮੰਡ ਸਮੇਤ ਸਾਥੀਆ ਨੂੰ ਗੈਰ ਕਾਨੂੰਨੀ ਤਰੀਕੇ ਨਾਲ 751 ਦਾ ਝੂਠਾ ਕੇਸ ਬਦਾਕੇ ਗ੍ਰਿਫ਼ਤਾਰ ਕਰਕੇ ਜੇਲ ਭੇਜ ਦਿੱਤਾ ਗਿਆ,ਜਿਸ ਤੋਂ ਸਾਬਤ ਹੁੰਦਾ ਹੈ ਕਿ ਮੌਜੂਦਾ ਹਕੂਮਤ ਧਰਮ ‘ਤੇ ਪ੍ਰੈਸ ਵਿਰੋਧੀ ਅਮਲ ਕਰਕੇ ਧਰਮ ਦੀ ਤੇ ਪ੍ਰੈਸ ਦੀ ਆਜਾਦੀ ਦਾ ਪੂਰਨ ਤੌਰ ਤੇ ਗਲਾ ਘੁੱਟਣ ਅਤੇ ਐਮਰਜੈਸੀ ਵਰਗੇ ਹਾਲਾਤ ਪੈਦਾ ਕਰਨ ਤੇ ਤੁਲੀ ਹੋਈ ਹੈ । ਉਕਤ ਆਗੂਆ ਨੇ ਮੰਗ ਕੀਤੀ ਕਿ ਮੌਜੂਦਾ ਸਰਕਾਰ ਦੀ ਹਕੂਮਤ ਤੇ ਪੰਜਾਬ ਪੁਲਿਸ ਦੀਆਂ ਵਧੀਕੀਆਂ, ਜਬਰ-ਜੁਲਮ, ਸਰਕਾਰੀ ਦਹਿਸ਼ਤਗਰਦੀ,ਅਫਸਰਸ਼ਾਹੀ ਵੱਲੋਂ ਕੀਤੇ ਜਾ ਰਹੇ ਗੈਰ ਕਾਨੂੰਨੀ ਤੇ ਅਣਮਨੁੱਖੀ ਵਤੀਰੇ ਕਾਰਨ ਪੰਜਾਬ ਅੰਦਰ ਬਣਦੇ ਜਾ ਰਹੇ ਵਿਸਫੋਟਕ ਹਾਲਾਤਾਂ ਨੂੰ ਮੱਦੇਨਜਰ ਰੱਖਦੇ ਹੋਏ ਤਰੁੰਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਤਾਂ ਜੋ ਆਮ ਲੋਕਾਂ ਨੂੰ ਇਨਸਾਫ ਮਿਲ ਸਕੇ ।

468 ad

Submit a Comment

Your email address will not be published. Required fields are marked *