ਸੋਸ਼ਲ ਮੀਡੀਆ ਨੇ ਬਦਲ ਦਿੱਤਾ ਭਾਰਤੀ ਚੋਣਾਂ ਦਾ ਚਿਹਰਾ!

ਵਾਸ਼ਿੰਗਟਨ—ਸੋਸ਼ਲ ਮੀਡੀਆ ਦੇ ਤਿੰਨ ਅਮਰੀਕੀ ਦਿੱਗਜ਼ਾਂ-ਫੇਸਬੁੱਕ, ਟਵਿੱਟਰ ਅਤੇ ਗੂਗਲ ਨੇ ਭਾਰਤ ਵਿਚ ਚੱਲ ਰਹੀਆਂ ਆਮ ਚੋਣਾਂ ਦਾ ਚਿਹਰਾ ਬਦਲ ਕੇ ਰੱਖ ਦਿੱਤਾ ਅਤੇ ਇਸ ਵਾਰ ਦੀਆਂ ਭਾਰਤ ਦੀਆਂ ਲੋਕ ਸਭਾ ਚੋਣਾਂ ਨੂੰ ਨਾ ਸਿਰਫ ਭਾਰਤ ਸਗੋਂ ਸਾਰੀ ਦੁਨੀਆ ਦਾ Face Bookਸਭ ਤੋਂ ਵੱਡਾ ਇਵੈਂਟ ਬਣਾ ਦਿੱਤਾ। ਸਿਆਸੀ ਪਾਰਟੀਆਂ ਅਤੇ ਉਨ੍ਹਾਂ ਦੇ ਉਮੀਦਵਾਰ ਜਿੱਥੇ ਰਵਾਇਤੀ ਮੀਡੀਆ ਦੇ ਰਾਹੀਂ ਆਪਣੀ ਗੱਲ ਲੋਕਾਂ ਤੱਕ ਪਹੁੰਚਾ ਰਹੇ ਹਨ, ਉੱਥੇ ਉਹ ਸੋਸ਼ਲ ਮੀਡੀਆ ਦੇ ਇਨ੍ਹਾਂ ਤਿੰਨਾਂ ਮੰਚਾਂ ‘ਤੇ ਵੀ ਪੂਰੀ ਤਰ੍ਹਾਂ ਸਰਗਰਮ ਹਨ ਅਤੇ ਮੁਕਾਬਲਾ ਕਰਨ ‘ਤੇ ਲੱਗੇ ਹੋਏ ਹਨ। ਹਾਲਾਂਕਿ ਸੋਸ਼ਲ ਮੀਡੀਆ ‘ਤੇ ਇਨ੍ਹਾਂ ਮੰਚਾਂ ਦਾ ਚੋਣਾਂ ‘ਤੇ ਪੈਣ ਵਾਲੇ ਪ੍ਰਭਾਵਾਂ ਦਾ ਪਤਾ ਤਾਂ 16 ਮਈ ਨੂੰ ਆਉਣ ਵਾਲੇ ਨਤੀਜਿਆਂ ਤੋਂ ਬਾਅਦ ਹੀ ਲੱਗੇਗਾ ਪਰ ਇਹ ਜ਼ਰੂਰ ਹੈ ਕਿ ਚੋਣਾਂ ਦੇ ਦਿਨਾਂ ਵਿਚ ਲੋਕ ਸੋਸ਼ਲ ਮੀਡੀਆ ਸਾਈਟਾਂ ‘ਤੇ ਜ਼ਿਆਦਾ ਸਰਗਰਮ ਨਜ਼ਰ ਆਏ। ਇਸ ਸਾਲ ਭਾਰਤ ਵਿਚ ਫੇਸਬੁੱਕ ਯੂਜ਼ਰਾਂ ਦੀ ਗਿਣਤੀ 10 ਕਰੋੜ ਹੋ ਗਈ ਹੈ, ਜਦੋਂ ਕਿ ਟਵਿੱਟਰ ‘ਤੇ ਯੂਜ਼ਰਜ ਦੀ ਗਿਣਤੀ ਇਸ ਸਾਲ ਜਨਵਰੀ ਦੇ ਬਾਅਦ ਤੋਂ ਦੁੱਗਣੀ ਹੋ ਗਈ ਹੈ। ਚੋਣਾਂ ਦੇ ਸੱਤਵੇਂ ਗੇੜ ਤੋਂ ਬਾਅਦ ਟਵਿੱਟਰ ‘ਤੇ 4.9 ਕਰੋੜ ਤੋਂ ਜ਼ਿਆਦਾ ਗੱਲਬਾਤ ਚੋਣਾਂ ‘ਤੇ ਆਧਾਰਤ ਸੀ। ਇਹ ਗਿਣਤੀ ਪੂਰੇ ਸਾਲ 2013 ਦੇ ਗੱਲਬਾਤ ਦੇ ਅੰਕੜਿਆਂ ਤੋਂ ਦੁੱਗਣੀ ਸੀ।
ਸਾਲ 2009 ਵਿਚ ਕੇਂਦਰੀ ਮੰਤਰੀ ਸ਼ਸ਼ੀ ਥਰੂਰ ਇਕਲੌਤੇ ਅਜਿਹੇ ਭਾਰਤੀ ਰਾਜਨੇਤਾ ਸਨ, ਜਿਨ੍ਹਾਂ ਦਾ ਟਵਿੱਟਰ ਅਕਾਊਂਟ ਸੀ ਅਤੇ ਉਨ੍ਹਾਂ ਦੇ 6 ਹਜ਼ਾਰ ਫਾਲੋਅਰਜ਼ ਸਨ। ਪੰਜ ਸਾਲ ਬਾਅਦ ਹੁਣ ਸ਼ਾਇਦ ਹੀ ਕੋਈ ਅਜਿਹਾ ਵੱਡਾ ਨੇਤਾ ਹੋਵੇ, ਜਿਸ ਦਾ ਮਾਈਕ੍ਰੋਬਲਾਗਿੰਗ ਸਾਈਟ ‘ਤੇ ਅਕਾਊਂਟ ਨਹੀਂ ਹੈ। 21.6 ਲੱਖ ਫਾਲੋਅਰਜ਼ ਦੇ ਨਾਲ ਥਰੂਰ ਇਸ ਸਮੇਂ ਟਵਿੱਟਰ ‘ਤੇ ਦੂਜੇ ਸਭ ਤੋਂ ਚਰਚਿਤ ਨੇਤਾ ਹਨ। ਪਹਿਲਾਂ ਸਥਾਨ ‘ਤੇ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਹਨ ਅਤੇ ਉਨ੍ਹਾਂ ਦੇ 38.9 ਲੱਖ ਫਾਲੋਅਰਜ਼ ਹਨ। ਫੇਸਬੁੱਕ ‘ਤੇ ਮੋਦੀ ਦੇ 1.4 ਕਰੋੜ ਪ੍ਰਸ਼ੰਸਕ ਹਨ। ਬਰਾਕ ਓਬਾਮਾ ਇਕਲੌਤੇ  ਅਜਿਹੇ ਨੇਤਾ ਹਨ ਜੋ ਫੇਸਬੁੱਕ ‘ਤੇ ਮੋਦੀ ਤੋਂ ਜ਼ਿਆਦਾ ਮਸ਼ਹੂਰ ਹਨ।
ਸਿਆਸੀ ਪਾਰਟੀਆਂ, ਨੇਤਾ ਅਤੇ ਉਮੀਦਵਾਰ ਵੋਟਰਾਂ ਤੱਕ ਪਹੁੰਚ ਬਣਾਉਣ ਲਈ ਸੋਸ਼ਲ ਮੀਡੀਆ ਸਾਈਟ ‘ਤੇ ਵਿਗਿਆਪਨ ਦੇ ਰਹੇ ਹਨ। ਇਸ ਕਰਕੇ ਫੇਸਬੁੱਕ, ਟਵਿੱਟਰ ਅਤੇ ਗੂਗਲ ਦੇ ਕਾਰੋਬਾਰ ਵਿਚ ਵੀ ਕਾਫੀ ਵਾਧਾ ਹੋਇਆ ਹੈ।
ਫੇਸਬੁੱਕ ਦੇ ਨੀਤੀ ਨਿਰਮਾਤਾ ਕੇਟੀ ਹਾਰਬੇਥ ਦਾ ਕਹਿਣਾ ਹੈ ਕਿ ਫੇਸਬੁੱਕ ਨੇ ਪਿਛਲੇ ਸਾਲ ਦੇ ਅੰਤ ਤੋਂ ਹੀ ਭਾਰਤੀ ਚੋਣਾਂ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੰਪਨੀ ਨੇ ਚੋਣਾਂ ਦੀ ਘੋਸ਼ਣਾ ਹੋ ਜਾਣ ਤੋਂ ਬਾਅਦ ਇਸ ਸਾਲ ਮਾਰਚ ਤੱਕ ਕਈ ਚੀਜ਼ਾਂ ਦੀ ਪੂਰੀ ਸੀਰੀਜ਼ ਸ਼ੁਰੂ ਕਰ ਦਿੱਤੀ, ਜਿਸ ਕਾਰਨ ਉਸ ਦੀ ਇਹ ਰਣਨੀਤੀ ਕਾਫੀ ਕਾਰਗਰ ਸਾਬਤ ਹੋਈ ਅਤੇ ਚੋਣਾਂ ਫੇਸਬੁੱਕ ਦਾ ਭੱਖਦਾ ਮੁੱਦਾ ਬਣ ਗਈਆਂ।

468 ad