ਸੋਸ਼ਲ ਮੀਡੀਆ ‘ਤੇ ਫੈਲੀ ਖਬਰ ਬਾਰੇ ਜਥੇਦਾਰ ਦੀ ਸਫਾਈ

11ਅੰਮ੍ਰਿਤਸਰ:10 ਮਈ ( ਪੀਡੀ ਬੇਉਰੋ ) ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਡੇਰਾ ਮੁਖੀ ਨੂੰ ਮਾਫ਼ੀ ਦੇਣ ਦੇ ਫੈਸਲੇ ਪਿੱਛੇ ਸਿਆਸੀ ਪ੍ਰਭਾਵ ਹੋਣ ਬਾਰੇ ਸੋਸ਼ਲ ਮੀਡੀਆ ‘ਤੇ ਫੈਲੀ ਖਬਰ ਬਾਰੇ ਜਥੇਦਾਰ ਗੁਰਬਚਨ ਸਿੰਘ ਨੇ ਸਫਾਈ ਦਿੱਤੀ ਹੈ। ਜਥੇਦਾਰ ਮੁਤਾਬਕ ਉਨ੍ਹਾਂ ਨੇ ਅਜਿਹਾ ਕੋਈ ਵੀ ਬਿਆਨ ਨਹੀਂ ਦਿੱਤਾ।
ਉਨ੍ਹਾਂ ਕਿਹਾ ਕਿ ਜੋ ਖਬਰ ਸੋਸ਼ਲ ਮੀਡੀਆ ਉਪਰ ਫੈਲਾਈ ਗਈ ਹੈ, ਇਹ ਬਿਲਕੁੱਲ ਝੂਠੀ ਤੇ ਤੱਥਾਹੀਣ ਹੈ। ਅਕਾਲ ਤਖ਼ਤ ਸਾਹਿਬ ਵੱਲੋਂ ਜੋ ਵੀ ਫੈਸਲੇ ਕੀਤੇ ਜਾਂਦੇ ਹਨ, ਉਹ ਪੰਥਕ ਮਰਿਯਾਦਾ ਅਨੁਸਾਰ ਹੀ ਕੀਤੇ ਜਾਂਦੇ ਹਨ। ਇਸ ਤਰ੍ਹਾਂ ਦੀਆਂ ਝੂਠੀਆਂ ਤੇ ਬੇਬੁਨਿਆਦ ਖ਼ਬਰਾਂ ਸੰਗਤਾਂ ਦਾ ਧਿਆਨ ਵੰਡਣ ਲਈ ਸ਼ਰਾਰਤੀ ਅਨਸਰਾਂ ਵੱਲੋਂ ਹੀ ਲਵਾਈਆਂ ਜਾਂਦੀਆਂ ਹਨ।
ਜਥੇਦਾਰ ਨੇ ਕਿਹਾ ਕਿ ਇਹ ਉਸ ਜੁੰਡਲੀ ਦਾ ਕੰਮ ਹੈ ਜਿਸ ਨੇ ਪੰਥਕ ਮਰਿਯਾਦਾ ਨੂੰ ਭੰਗ ਕਰਕੇ ਅੰਮ੍ਰਿਤ ਸੰਚਾਰ ਕੀਤਾ ਹੈ ਜਿਸ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਖ਼ਤ ਨੋਟਿਸ ਲਿਆ ਜਾ ਰਿਹਾ ਹੈ। ਇਸ ਕਰਕੇ ਉਸ ਜੁੰਡਲੀ ਨੇ ਸੰਗਤਾਂ ਦਾ ਧਿਆਨ ਵੰਡਣ ਲਈ ਅਜਿਹਾ ਕਾਰਾ ਕੀਤਾ ਹੈ।

468 ad

Submit a Comment

Your email address will not be published. Required fields are marked *