ਸੋਸ਼ਲ ਤਜ਼ਰਬਾ: ਕੀ ਤੁਸੀਂ ਰੇਪ ਪੀੜਤਾ ਨਾਲ ਵਿਆਹ ਕਰਨਾ ਚਾਹੋਗੇ?

ਵੀਂ ਦਿੱਲੀ- ਅੱਜ-ਕੱਲ ਬਲਾਤਕਾਰ ਦੀਆਂ ਘਟਨਾਵਾਂ ਆਏ ਦਿਨ ਸੁਣਨ, ਪੜ੍ਹਨ ਅਤੇ ਦੇਖਣ ਨੂੰ ਮਿਲਦੀਆਂ ਹਨ। ਕਿਤੇ ਨਾ ਕਿਤੇ ਹਰ ਕੋਈ ਨਾ ਕੋਈ ਔਰਤ, ਲੜਕੀ ਜਾਂ ਬੱਚੀ Rape victimਬਲਾਤਕਾਰ ਦੀ ਸ਼ਿਕਾਰ ਹੋ ਰਹੀ ਹੈ। ਕੀ ਅੱਜ-ਕੱਲ ਦੇ ਲੜਕਿਆਂ, ਪੁਰਸ਼ਾਂ ’ਚ ਉਸ ਪੀੜਤਾ ਦਾ ਸਾਥ ਦੇਣ ਦੀ ਹਿੰਮਤ ਹੈ। ਇਸ ਸਮਾਜਿਕ ਤਜ਼ਰਬੇ ਵੱਲੋਂ ਇਸ ਸਵਾਲ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ ਗਈ ਹੈ। ਕੀ ਤੁਸੀਂ ਬਲਾਤਕਾਰ ਪੀੜਤਾ ਨਾਲ ਵਿਆਹ ਕਰਨਾ ਚਾਹੋਗੇ? ਇਹ ਸਵਾਲ ਭਾਰਤ ਦੀ ਜਨਤਾ ਤੋਂ ਜਵਾਬ ਪਾਉਣ ਲਈ ਪੁੱਛਿਆ ਗਿਆ। ਡਬਲਊ. ਟੀ. ਐੱਫ. ਵੱਲੋਂ ਇਕ ਵੀਡੀਓ ਯੂ-ਟਿਊਬ ’ਤੇ ਪਾਇਆ ਗਿਆ ਹੈ। ਜਿਸ ’ਚ ਲੋਕਾਂ ਤੋਂ ਇਸ ਸਵਾਲ ਦਾ ਜਵਾਬ ਜਾਣਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕੀ ਤੁਸੀਂ ਬਲਾਤਕਾਰ ਦੀ ਸ਼ਿਕਾਰ ਹੋਈ ਲੜਕੀ ਨਾਲ ਵਿਆਹ ਕਰਨਾ ਚਾਹੋਗੇ। 
ਇਸ ’ਚ ਨਵੀਂ ਸੋਚ ਰੱਖਣ ਵਾਲੇ ਲੋਕਾਂ ਦਾ ਜਵਾਬ ਸੀ ਕਿ ਕਿਉਂ ਨਹੀਂ, ਜੇਕਰ ਕਿਸੇ ਲੜਕੀ ਨਾਲ ਬਲਾਤਕਾਰ ਹੋਇਆ ਹੈ ਤਾਂ ਇਸ ’ਚ ਉਸ ਦੀ ਕੀ ਗਲਤੀ ਹੈ। ਦੂਜੇ ਪਾਸੇ ਪੁਰਾਣੀ ਪੀੜ੍ਹੀ ਦੇ ਲੋਕਾਂ ਦਾ ਜਵਾਬ ਨਾ ਸੀ। 

468 ad