ਸੋਨੀਆ ਤੇ ਰਾਹੁਲ ਗਾਂਧੀ ਵਲੋਂ ਅਸਤੀਫੇ ਦੀ ਪੇਸ਼ਕਸ਼!

ਨਵੀਂ ਦਿੱਲੀ : ਲੋਕ ਸਭਾ ਚੋਣਾਂ ਤੋਂ ਬਾਅਦ ਕਾਂਗਰਸ ਦੀ ਕਰਾਰੀ ਹਾਰ ਤੋਂ ਬਾਅਦ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੇ sonia- Rahulਸੋਮਵਾਰ ਸ਼ਾਮ ਅਸਤੀਫੇ ਦੀ ਪੇਸ਼ਕਸ਼ ਕੀਤੀ ਹੈ। ਚੋਣਾਂ ‘ਚ ਹਾਰ ਦੇ ਕਾਰਨਾ ਦਾ ਮੰਥਨ ਕਰਨ ਲਈ ਬੁਲਾਈ ਗਈ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਦੌਰਾਨ ਸੋਨੀਆ ਅਤੇ ਰਾਹੁਲ ਦੀ ਇਸ ਪੇਸ਼ਕਸ਼ ਨੂੰ ਕਾਂਗਰਸ ਵਰਕਿੰਗ ਕਮੇਟੀ ਨੇ ਠੁਕਰਾ ਦਿੱਤਾ ਹੈ। ਇਨ੍ਹਾਂ ਚੋਣਾਂ ‘ਚ ਕਾਂਗਰਸ ਨੂੰ ਸਿਰਫ 44 ਸੀਟਾਂ ਹਾਂਸਲ ਹੋਈਆਂ ਹਨ ਅਤੇ ਕਾਂਗਰਸ ਦੇ ਇਤਹਾਸ ਦਾ ਇਹ ਸਭ ਤੋਂ ਸ਼ਰਮਨਾਕ ਪ੍ਰਦਰਸ਼ਨ ਹੈ। ਇਸ ਪ੍ਰਦਰਸ਼ਨ ‘ਤੇ ਵਿਚਾਰ ਕਰਨ ਲਈ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ‘ਚ 2 ਘੰਟੇ ਤਕ ਮੰਥਨ ਚੱਲਿਆ। ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰਾਂ ਨੇ ਇਸ ਦੌਰਾਨ ਕਿਹਾ ਕਿ ਪਾਰਟੀ ਦੀ ਹਾਰ ਲਈ ਸਾਰੇ ਆਗੂ ਸਮੂਹਕ ਤੌਰ ‘ਤੇ ਜ਼ਿੰਮੇਵਾਰ ਹਨ, ਇਸ ਲਈ ਸੋਨੀਆ ਅਤੇ ਰਾਹੁਲ ਦੇ ਅਸਤੀਫੇ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਇਸ ਬੈਠਕ ਦੌਰਾਨ ਕਾਂਗਰਸ ਵਰਕਿੰਗ ਕਮੇਟੀ ਨੇ ਇਕ ਪ੍ਰਸਤਾਵ ਪਾਸ ਕਰਕੇ ਸੋਨੀਆ ਅਤੇ ਰਾਹੁਲ ਦੀ ਅਗਵਾਈ ‘ਚ ਪੂਰਾ ਭਰੋਸਾ ਜਤਾਇਆ। ਇਸ ਦੌਰਾਨ ਬੈਠਕ ‘ਚ ਮੌਜੂਦ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਾਂਗਰਸ ਦੀ ਹਾਰ ਦੀ ਜ਼ਿੰਮੇਵਾਰੀ ਲਈ ਅਤੇ ਕਈ ਕਾਂਗਰਸੀ ਆਗੂਆਂ ਨੇ ਇਹ ਕਬੂਲ ਕੀਤਾ ਕਿ ਸਰਕਾਰ ‘ਚ ਰਹਿੰਦਿਆਂ ਕਾਂਗਰਸ ਕੋਲੋਂ ਵੱਡੀਆਂ ਗਲਤੀਆਂ ਹੋਈਆਂ ਹਨ, ਜਿਨ੍ਹਾਂ ਦਾ ਖਮਿਆਜ਼ਾ ਚੋਣਾਂ ‘ਚ ਭੁਗਤਣਾ ਪਿਆ ਹੈ।

468 ad