ਸੋਧਾ ਲਾਉਣ ਨੂੰ 50 ਹਜ਼ਾਰ ਦਾ ਇਨਾਮ?

19ਅੰਮ੍ਰਿਤਸਰ,15 ਮਈ ( ਪੀਡੀ ਬੇਉਰੋ ) ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਖਾਲਸਾ ਨੇ ਅਮਰੀਕਾ ਦੇ ਵਰਜੀਨੀਆ ‘ਚ ਅੰਮ੍ਰਿਤ ਸੰਚਾਰ ਦੀ ਮਰਿਆਦਾ ਨੂੰ ਤੋੜਨ ਵਾਲਿਆਂ ਨੂੰ ਸੋਧਣ ਵਾਲੇ ਨੂੰ 50 ਹਜ਼ਾਰ ਡਾਲਰ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਖਾਲਸਾ ਵੱਲੋਂ ਅੱਜ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸ਼ਿਕਾਇਤ ਵੀ ਕੀਤੀ ਗਈ ਹੈ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਖਾਲਸਾ ਨੂੰ ਭਰੋਸਾ ਦਿੱਤਾ ਕਿ ਕੱਲ੍ਹ ਹੋਣ ਵਾਲੀ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਵਿੱਚ ਇਸ ਮਾਮਲੇ ਤੇ ਵੀ ਵਿਚਾਰ ਕੀਤਾ ਜਾਵੇਗਾ। ਜਥੇਦਾਰ ਨੂੰ ਦਿੱਤੀ ਸ਼ਿਕਾਇਤ ਵਿੱਚ ਖਾਲਾਸਾ ਨੇ ਲਿਖਿਆ ਹੈ ਕਿ ਗੁਰਮਿਤ ਮਰਿਆਦਾ,ਗੁਰਮਿਤ ਸਿਧਾਂਤਾਂ ਅਤੇ ਨਿਯਮਾਂ ਅਨੁਸਾਰ ਚੱਲਣਾ ਹੀ ਧਰਮ ਹੈ ਪਰ ਪਿਛਲੇ ਦਿਨੀਂ ਵਰਜੀਨੀਆ ਦੇ ਗੁਰਦਵਾਰਾ ਸਿੱਖ ਸੰਗਤ ਵਿਖੇ ਕੁਲਦੀਪ ਸਿੰਘ ਅਤੇ ਉਸਦੇ ਕਈ ਹੋਰ ਸਾਥੀਆਂ ਵੱਲੋਂ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਚਲਾਈ ਅਮ੍ਰਿਤ ਸੰਚਾਰ ਦੀ ਮਰਿਆਦਾ ਨੂੰ ਤੋੜਿਆ ਗਿਆ ਹੈ।
ਅੰਮ੍ਰਿਤ ਸੰਚਾਰ ਸਮੇਂ ਜਾਪੁ ਕੀਤੀਆਂ ਜਾਂਦੀਆਂ ਪੰਜ ਬਾਣੀਆਂ ਦੀ ਥਾਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪਹਿਲੇ 13 ਅੰਗਾਂ ਦੀ ਬਾਨੀ ਹੀ ਪੜ੍ਹੀ ਗਈ ਹੈ, ਜੋ ਕਿ ਪੰਥ ਵਿੱਚ ਦੁਵਿਧਾ ਪਾਉਣ,ਦੋਫਾੜ ਪਾਉਣ ਅਤੇ ਆਸਥਾ ਨੂੰ ਤੋੜਨ ਦੀ ਗਹਿਰੀ ਸਾਜਿਸ਼ ਹੈ। ਉਨ੍ਹਾਂ ਜਥੇਦਾਰ ਤੋਂ ਮੰਗ ਕੀਤੀ ਕਿ ਮਰਿਆਦਾ ਨੂੰ ਤੋੜਨ ਵਾਲੇ ਪੰਥ ਦੋਖੀਆਂ ਨੂੰ ਖਾਲਸਾਈ ਰਵਾਇਤਾਂ ਅਨੁਸਾਰ ਬਣਦੀ ਸਜ਼ਾ ਦਿੱਤੀ ਜਾਵੇ।

468 ad

Submit a Comment

Your email address will not be published. Required fields are marked *