ਸੂਟਕੇਸ ‘ਚ ਮਿਲੀ ਨੌਜਵਾਨ ਦੀ ਲਾਸ਼

12ਅੰਮ੍ਰਿਤਸਰ, 14 ਮਈ ( ਪੀਡੀ ਬੇਉਰੋ ) ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ ਚਾਰ ‘ਤੇ ਖੜ੍ਹੀ ਰੇਲ ਗੱਡੀ ਦੇ ਕੋਚ ਵਿੱਚ ਪਏ ਵੱਡੇ ਸੂਟਕੇਸ ਵਿੱਚੋਂ ਨੌਜਵਾਨ ਦੀ ਲਾਸ਼ ਮਿਲੀ ਹੈ। ਹਾਲੇ ਤੱਕ ਲਾਸ਼ ਦੀ ਸ਼ਨਾਖਤ ਨਹੀਂ ਹੋ ਸਕੀ ਪਰ ਪੁਲਿਸ ਮੁਤਾਬਕ ਮ੍ਰਿਤਕ ਦੀ ਉਮਰ 28-30 ਸਾਲ ਹੈ।ਜੀ.ਆਰ.ਪੀ. ਦੇ ਡੀ.ਐਸ.ਪੀ ਮੱਖਣ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 5 ਵਜੇ ਰੇਲ ਗੱਡੀ ਨੰਬਰ 15211 ਜਨ ਨਾਇਕ ਐਕਸਪ੍ਰੈੱਸ ਦੇ ਕੋਚ ਨੰਬਰ 0811-ਸੀ ਵਿੱਚ ਪਏ ਜਾਮਨੀ ਰੰਗ ਦੇ ਵੱਡੇ ਟਰਾਲੀ ਬੈਗ ਵਿੱਚੋਂ ਲਾਸ਼ ਬਰਾਮਦ ਕੀਤੀ ਗਈ ਹੈ। ਲਾਸ਼ ਕਿਸ ਦੀ ਹੈ ਤੇ ਕਿਸ ਨੇ ਰੱਖੀ ਸੀ, ਇਸ ਬਾਰੇ ਹਾਲੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ। ਮ੍ਰਿਤਕ ਨੌਜਵਾਨ ਦੀਆਂ ਅੱਖਾਂ ‘ਤੇ ਕਾਲੀ ਪੱਟੀ ਬੰਨ੍ਹੀ ਹੋਈ ਹੈ ਤੇ ਮੂੰਹ ‘ਤੇ ਮੈਡੀਕਲ ਟੇਪ ਲਪੇਟੀ ਗਈ ਹੈ।
ਦਰਅਸਲ ਅੱਜ ਸਵੇਰੇ ਜਦੋਂ ਰੇਲ ਗੱਡੀ ਅੰਮ੍ਰਿਤਸਰ ਰੇਲਵੇ ਸਟੇਸ਼ਨ ‘ਤੇ ਪੁੱਜੀ ਤਾਂ ਜੀ.ਆਰ.ਪੀ. ਦੇ ਜਵਾਨ ਗੱਡੀ ਦੀ ਚੈਕਿੰਗ ਕਰ ਰਹੇ ਸਨ। ਉਨ੍ਹਾਂ ਨੇ ਗੱਡੀ ਦੇ ਕੋਚ ਵਿੱਚ ਇੱਕ ਲਾਵਾਰਿਸ ਸੂਟਕੇਸ ਪਿਆ ਹੋਇਆ ਦੇਖਿਆ। ਜਦੋਂ ਸੂਟਕੇਸ ਨੂੰ ਖੋਲ੍ਹਿਆ ਗਿਆ ਤਾਂ ਉਸ ਵਿੱਚੋਂ ਨੌਜਵਾਨ ਦੀ ਲਾਸ਼ ਮਿਲੀ। ਜੀ.ਆਰ.ਪੀ. ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ। ਅਣਪਛਾਤੇ ਲੋਕਾਂ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

468 ad

Submit a Comment

Your email address will not be published. Required fields are marked *