ਸੂਚਨਾ ਕਮਿਸ਼ਨਰ ਨਿਧੜਕ ਸਿੰਘ ਬਰਾੜ ਦੇ ਵਾਹਨ ਤੋਂ ਹਟੀ ਅੰਬਰ ਬੱਤੀ

7ਚੰਡੀਗੜ੍ਹ , 4 ਮਈ ( ਪੀਡੀ ਬੇਉਰੋ ) ਰਾਜ ਸੂਚਨਾ ਕਮਿਸ਼ਨਰ ਨਿਧੜਕ ਸਿੰਘ ਬਰਾੜ ਦੇ ਸਰਕਾਰੀ ਤੇ ਨਿੱਜੀ ਵਾਹਨ ‘ਤੇ ਗੈਰ-ਅਧਿਕਾਰਕ ਰੂਪ ਨਾਲ ਅੰਬਰ ‘ਤੇ ਲਾਲ ਬੱਤੀ ਲਗਾਏ ਜਾਣ ਦੀ ਸ਼ਿਕਾਇਤ ਸਬੰਧੀ ਖ਼ਬਰ ‘ਜਗ ਬਾਣੀ’ ਵਲੋਂ ਪ੍ਰਮੁੱਖਤਾ ਨਾਲ ਛਾਪਣ ਦਾ ਅਸਰ ਦੂਜੇ ਦਿਨ ਹੀ ਮੰਗਲਵਾਰ ਨੂੰ ਦੇਖਣ ਨੂੰ ਮਿਲਿਆ, ਜਦੋਂ ਬਰਾੜ ਦੀ ਸਰਕਾਰੀ ਅੰਬੈਸਡਰ ਗੱਡੀ ਅੱਜ ਕਮਿਸ਼ਨ ਖੇਤਰ ਵਿਚ ਬਿਨਾਂ ਬੱਤੀ ਤੇ ਕਮਿਸ਼ਨ ਐਂਬਲੈਮ ਦੇ ਪਹੁੰਚੀ। ਇਸ ਬੱਤੀ ਨੂੰ ਖ਼ਬਰ ਛਪਣ ਤੋਂ ਬਾਅਦ ਹੀ ਹਟਾਇਆ ਗਿਆ ਹੈ। ਹਾਲਾਂਕਿ ਕਈ ਹੋਰ ਕਮਿਸ਼ਨਰਾਂ ਦੀਆਂ ਗੱਡੀਆਂ ‘ਤੇ ਵੀ ਬੱਤੀਆਂ ਲੱਗੀਆਂ ਹੋਈਆਂ ਹਨ ਪਰ ਢਕੀਆਂ ਹੋਣ ਕਾਰਨ ਇਨ੍ਹਾਂ ਦੇ ਰੰਗ ਦੀ ਪਛਾਣ ਨਹੀਂ ਹੋ ਸਕੀ। ਹਾਲਾਂਕਿ ਇਸ ਮੁੱਦੇ ‘ਤੇ ਕੋਈ ਵੀ ਸੂਚਨਾ ਅਧਿਕਾਰੀ ਜਾਂ ਮੁੱਖ ਸੂਚਨਾ ਅਧਿਕਾਰੀ ਕੁੱਝ ਵੀ ਬੋਲਣ ਲਈ ਤਿਆਰ ਨਹੀਂ ਹਨ ਪਰ ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਬੱਤੀਆਂ ਦੇ ਹਟਾਏ ਜਾਣ ਦਾ ਕਾਰਨ ਕਮਿਸ਼ਨ ਵਲੋਂ ਸਰਕਾਰ ਨੂੰ ਲਿਖਿਆ ਗਿਆ ਉਹ ਪੱਤਰ ਹੈ, ਜਿਸ ਵਿਚ ਸੂਚਨਾ ਕਮਿਸ਼ਨਰਾਂ ਤੇ ਮੁੱਖ ਸੂਚਨਾ ਕਮਿਸ਼ਨਰ ਦੇ ਸਰਕਾਰੀ ਵਾਹਨ ‘ਤੇ ਲਾਲ ਤੇ ਅੰਬਰ ਬੱਤੀ ਨੂੰ ਆਥੋਰਾਈਜ਼ਡ ਕਰਨ ਦੀ ਮੰਗ ਕੀਤੀ ਗਈ ਹੈ।ਕਮਿਸ਼ਨ ਨੇ ਇਸ ਮੰਗ ਦੇ ਪਿਛੇ ਤਰਕ ਦਿੱਤਾ ਹੈ ਕਿ ਹਰਿਆਣਾ ਸਰਕਾਰ ਨੇ ਸੂਚਨਾ ਕਮਿਸ਼ਨਰਾਂ ਦੇ ਵਾਹਨ ‘ਤੇ ਅੰਬਰ ਬੱਤੀ ਆਥੋਰਾਈਜ਼ਡ ਕਰ ਦਿੱਤੀ ਗਈ ਹੈ। ਹਾਲਾਂਕਿ ਸਰਕਾਰੀ ਹੁਕਮਾਂ ਅਨੁਸਾਰ ਸਿਰਫ਼ ਆਥੋਰਾਈਜ਼ਡ ਅਧਿਕਾਰੀਆਂ ਦੇ ਵਾਹਨਾਂ ‘ਤੇ ਹੀ ਬੱਤੀਆਂ ਲਗਾਈਆਂ ਜਾ ਸਕਦੀਆਂ ਹਨ ਤੇ ਉਨ੍ਹਾਂ ਨੂੰ ਉਦੋਂ ਹੀ ਪ੍ਰਯੋਗ ਵਿਚ ਲਿਆਂਦਾ ਜਾ ਸਕਦਾ ਹੈ, ਜਦ ਆਥੋਰਾਈਜ਼ਡ ਅਧਿਕਾਰੀ ਵਾਹਨ ਵਿਚ ਸਵਾਰ ਹੋਵੇ। ਨਹੀਂ ਤਾਂ ਬੱਤੀ ਨੂੰ ਹਟਾ ਦੇਣਾ ਚਾਹੀਦਾ ਹੈ ਜਾਂ ਫਿਰ ਇਸ ਨੂੰ ਕਾਲੇ ਜਾਂ ਸਫ਼ੈਦ ਰੰਗ ਦੇ ਕਵਰ ਨਾਲ ਢਕ ਕੇ ਰੱਖਣਾ ਹੋਵੇਗਾ।

468 ad

Submit a Comment

Your email address will not be published. Required fields are marked *