ਸੁਰਿੰਦਰ ਸਿੰਘ ਠੀਕਰੀਵਾਲ ਗੁਰਦੁਆਰਾ ਜੰਡਸਰ ਸਾਹਿਬ ਵਿਖੇ ਹੋਏ ਨਤਮਸਤਕ।

7ਮਹਿਲ ਕਲਾਂ, 19 ਮਈ ( ਪੀਡੀ ਬੇਉਰੋ ) ਗੁਰਮਤਿ ਪ੍ਰਚਾਰ ਸੇਵਾ ਲਹਿਰ ਦੇ ਮੁਖੀ ਉੱਘੇ ਸਿੱਖ ਪ੍ਰਚਾਰਕ ਭਾਈ ਸੁਰਿੰਦਰ ਸਿੰਘ ਠੀਕਰੀਵਾਲ ਪਿਛਲੇ ਕਈ ਮਹੀਨਿਆਂ ਤੋਂ ਵੱਖ ਵੱਖ ਧਰਾਵਾਂ ਤਹਿਤ ਜਿਲਾ ਜੇਲ ਬਰਨਾਲਾ ਵਿੱਚ ਨਜ਼ਰਬੰਦ ਸਨ ਜਦਕਿ ਰਿਹਾਈ ਹੋਣ ਉਪਰੰਤ ਉਨਾਂ ਨੇ ਹਲਕੇ ਦੇ ਠੁੱਲੀਵਾਲ ਵਿਖੇ ਪਾਤਸ਼ਾਹੀ ਛੇਵੀਂ ਅਤੇ ਪਾਤਸ਼ਾਹੀ ਦਸਵੀਂ ਦੀ ਚਰਨ ਛੋਹ ਗੁਰਦੁਆਰਾ ਸ੍ਰੀ ਜੰਡਸਰ ਸਾਹਿਬ ਪਹੁੰਚ ਕੇ ਮੱਥਾ ਟੇਕਿਆ। ਇਸ ਮੌਕੇ ਗੱਲਬਾਤ ਕਰਦਿਆਂ ਭਾਈ ਠੀਕਰੀਵਾਲ ਨੇ ਕਿਹਾ ਕਿ ਪੁਰਾਤਨ ਸਮੇਂ ਤੋਂ ਸਰਕਾਰਾਂ ਸਿੱਖ ਕੌਮ ਨਾਲ ਧ੍ਰੋਹ ਕਮਾਉਦੀਆਂ ਆ ਰਹੀਆਂ ਹਨ। ਜਦਕਿ ਮੌਜੂਦਾ ਸਰਕਾਰ ਵੀ ਆਪਣਾ ਨਾਦਰਸ਼ਾਹੀ ਜਜ਼ਬਾ ਦਿਖਾ ਰਹੀਆਂ ਹਨ ਪਰ ਸਿੱਖ ਕੌਮ ਕਦੀ ਵੀ ਜ਼ਾਲਮਾਂ ਤੋਂ ਆਪਣੀ ਹਾਰ ਨਹੀ ਮੰਨੇਗੀ। ਉਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰਤਾ ਲਈ ਉਹ ਹਰ ਕੁਰਬਾਨੀ ਕਰਨ ਲਈ ਤਿਆਰ ਹਨ। ਇਸ ਮੌਕੇ ਦਮਦਮੀ ਟਕਸਾਲ ਦੇ ਸੰਦੀਪ ਸਿੰਘ, ਇੰਟਰਨੈਸ਼ਨਲ ਢਾਡੀ ਨਾਥ ਸਿੰਘ ਹਮੀਦੀ, ਦਮਦੀਪ ਸਿੰਘ ਲੁਧਿਆਣਾ, ਗੁਰਸੇਵਕ ਸਿੰਘ ਧੂਰਕੋਟ, ਸਤਨਾਮ ਸਿੰਘ ਰਈਆਂ, ਜਥੇਦਾਰ ਗੁਰਜੀਤ ਸਿੰਘ ਸੰਘੇੜਾ, ਭਜਨ ਸਿੰਘ ਠੀਕਰੀਵਾਲ, ਗੁਰਬਿੰਦਰ ਸਿੰਘ ਰੰਗੀਆਂ,ਮੁਸਲਿਮ ਆਗੂ ਬਸੀਮ ਸੇਖ, ਮੁਨੀਰ ਗਨੀ, ਕਾਸਮ ਢਿੱਲੋਂ, ਗੁਰਜੰਟ ਸਿੰਘ ਸੇਖਾ, ਸਹਿਜਦ ਹੁਸੈਨ, ਗੁਰਪ੍ਰੀਤ ਸਿੰਘ ਜਾਗੋਵਾਲ, ਗੁਰਜੰਟ ਸਿੰਘ ਸੇਖਾ ਆਦਿ ਹਾਜਰ ਸਨ।

468 ad

Submit a Comment

Your email address will not be published. Required fields are marked *