ਸੁਨੀਲ ਜਾਖੜ ਦੀ ਹਾਰ ਦਾ ਕਾਰਨ ਬਣੀ ‘ਆਪ’

ਗੁਰੂਹਰਸਹਾਏ-ਲੋਕ ਸਭਾ ਹਲਕਾ ਫਿਰੋਜਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦੀ ਹੋਈ ਜਿੱਤ ਨੇ ਹਲਕੇ ਅੰਦਰ ਨਵੀਂ ਚਰਚਾ ਛੇੜ ਦਿੱਤੀ ਹੈ ਕਿ ਘੁਬਾਇਆ ਦੀ ਜਿੱਤ ਦਾ ਕਾਰਨ ਆਪ ਪਾਰਟੀ ਬਣੀ ਹੈ ਕਿਉਕਿ ਸਿਆਸੀ ਮਾਹਿਰਾਂ ਵਲੋਂ ਇਹ ਵੀ Firazpurਮੰਨਿਆ ਜਾ ਰਿਹਾ ਹੈ ਕਿ ਆਪ ਪਾਰਟੀ ਨੇ 80 ਫੀਸਦੀ ਵੋਟ ਕਾਂਗਰਸ ਦੀ ਤੋੜੀ ਹੈ, ਜਿਸ ਕਾਰਨ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਉਮੀਦਵਾਰ ਸੁਨੀਲ ਕੁਮਾਰ ਜਾਖੜ ਹਾਰ ਗਏ। ਲੋਕ ਸਭਾ ਹਲਕਾ ਫਿਰੋਜਪੁਰ ਦੇ ਸਭ ਤੋਂ ਅਹਿਮ ਮੰਨੇ ਜਾਂਦੇ ਹਲਕਾ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਦੇ ਹਲਕੇ ਗੁਰੂਹਰਸਹਾਏ ਤੋਂ 9824 ਵੋਟਾਂ ਦੀ ਘਟੀ ਲੀਡ ਨੇ ਵੀ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿਉਂਕਿ ਸੁਨੀਲ ਕੁਮਾਰ ਜਾਖੜ ਦੇ ਬਰਾਬਰ ਟਿਕਟ ਦੀ ਦਾਅਵੇਦਾਰੀ ਲਈ ਰਾਣਾ ਗੁਰਮੀਤ ਸਿੰਘ ਸੋਢੀ ਨੇ ਆਪਣੀ ਪੂਰੀ ਵਾਹ ਲਗਾਈ ਸੀ ਤੇ ਜਾਖੜ ਨੂੰ ਟਿਕਟ ਮਿਲਣ ਤੇ ਉਨ੍ਹਾਂ ਦੇ ਬੇਟੇ ਅਨੁਮੀਤ ਸਿੰਘ ਹੀਰਾ ਸੋਢੀ ਨੇ ਆਜ਼ਾਦ ਚੋਣ ਲੜਨ ਦਾ ਐਲਾਨ ਵੀ ਕੀਤਾ ਸੀ ਪਰ ਇਕ ਵੱਡੇ ਇਕੱਠ ਦੌਰਾਨ ਰਾਣਾ ਸੋਢੀ ਗਰੁੱਪ ਮੈਦਾਨ ਵਿਚ ਜਾਖੜ ਦੀ ਸਪੋਰਟ ਤੇ ਤਾਂ ਉਤਰ ਆਇਆ ਸੀ ਪਰ ਦਿਲੋਂ ਮਦਦ ਨਾ ਕਰਨ ਦੀ ਗੱਲ ਪਿੰਡ ਦੀਆਂ ਸੱਥਾਂ ‘ਚ ਚਲ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਰਾਣਾ ਸੋਢੀ ਜਾਖੜ ਪਰਿਵਾਰ ਦੀ ਮਦਦ ਕਰਦਾ ਤਾਂ ਇਹ ਦਿਨ ਵੇਖਣੇ ਨਾ ਪੈਂਦੇ । ਦੂਸਰੇ ਪਾਸੇ ਇਹ ਵੀ ਚਰਚਾ ਬਣੀ ਹੈ ਕਿ ਹਲਕਾ ਗੁਰੂਹਰਸਹਾਏ ਅੰਦਰ ਕਾਂਗਰਸ ਦਾ ਗ੍ਰਾਫ ਦਿਨੋਂ-ਦਿਨ ਡਿੱਗ ਰਿਹਾ ਹੈ ਅਤੇ ਵਿਧਾਨ ਸਭਾ ਚੋਣਾਂ ‘ਚ ਰਾਣਾ ਸੋਢੀ ਦਾ ਲੀਡ 2007 ਦੀਆਂ ਚੋਣਾਂ ‘ਚ 20 ਹਜਾਰ ਤੋਂ ਘਟ ਕੇ 2012 ਦੀਆਂ ਚੋਣਾਂ ਵਿਚ ਸਿਰਫ 3500 ਰਹਿ ਗਈ ਸੀ ਅਤੇ ਜ਼ਿਲਾ ਪ੍ਰੀਸ਼ਦ ਦੀਆਂ ਚੋਣਾਂ ਚ ਅਕਾਲੀ ਦਲ ਨੇ ਹੁੰਝਾ ਫੇਰ ਜਿੱਤ ਪ੍ਰਾਪਤ ਕੀਤੀ।

468 ad