ਸੁਤੰਤਰਤਾ ਦਿਵਸ ਦਾ ਭਾਸ਼ਣ ਦਿੰਦੇ-ਦਿੰਦੇ ਬੇਹੋਸ਼ ਹੋ ਗਏ ਝਾਰਖੰਡ ਦੇ ਗਵਰਨਰ

ਰਾਂਚੀ— ਝਾਰਖੰਡ ਦੇ ਰਾਜਪਾਲ ਡਾ. ਸੈਯਦ ਅਹਿਮਦ ਅੱਜ ਰਾਜ ਦੀ ਦੂਜੀ ਰਾਜਧਾਨੀ ਦੁਮਕਾ ‘ਚ ਸੁਤੰਤਰਤਾ ਦਿਵਸ ‘ਤੇ ਭਾਸ਼ਣ ਦਿੰਦੇ ਸਮੇਂ ਅਚਾਨਕ ਬੇਹੋਸ਼ ਹੋ ਕੇ ਮੰਚ ‘ਤੇ ਹੀ Governerਡਿੱਗ ਪਏ ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਉਣਾ ਪਿਆ ਪਰ ਹੁਣ ਉਨ੍ਹਾਂ ਨੂੰ ਖਤਰੇ ਤੋਂ ਬਾਹਰ ਦੱਸਿਆ ਗਿਆ ਹੈ। ਅੱਜ ਸਵੇਰੇ ਝਾਰਖੰਡ ਦੀ ਦੂਜੀ ਰਾਜਧਾਨੀ ਦੁਮਕਾ ‘ਚ ਰਾਜਪਾਲ ਡਾ. ਸੈਯਦ ਅਹਿਮਦ ਨੇ ਸੁਤੰਤਰਤਾ ਦਿਵਸ ‘ਤੇ ਤਿਰੰਗਾ ਲਹਿਰਾਇਆ ਅਤੇ ਸਲਾਮੀ ਗਾਰਦ ਦੀ ਸਲਾਮੀ ਲਈ। ਅਹਿਮਦ ਨੇ ਜਦੋਂ ਸੁਤੰਤਰਤਾ ਦਿਵਸ ਦਾ ਆਪਣਾ ਭਾਸ਼ਣ ਸ਼ੁਰੂ ਕੀਤਾ ਉਸ ਤੋਂ ਕੁਝ ਦੇਰ ਬਾਅਦ ਹੀ ਉਨ੍ਹਾਂ ਦੇ ਸਰੀਰ ‘ਚ ਕੰਮਣੀ ਛਿੜ ਗਈ ਅਤੇ ਉਹ ਬੇਹੋਸ਼ ਹੋ ਕੇ ਡਿੱਗ ਪਏ। ਛੇਤੀ-ਛੇਤੀ ਉਨ੍ਹਾਂ ਨੂੰ ਮੰਚ ਚੁੱਕ ਕੇ ਦੁਮਕਾ ਸਦਰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਐਂਮਰਜੈਂਸੀ ਰੂਮ ‘ਚ ਰੱਖ ਕੇ ਉਨ੍ਹਾਂ ਦੀ ਜਾਂਚ ਕੀਤੀ। ਸਦਰ ਹਸਪਤਾਲ ਦੇ ਡਾ. ਰਮੇਸ਼ ਵਰਮਾ ਨੇ ਦੱਸਿਆ ਕਿ ਜਾਂਚ ‘ਚ ਪਾਇਆ ਗਿਆ ਕਿ ਰਾਜਪਾਲ ਦੇ ਬੇਹੋਸ਼ ਹੋਣ ਦਾ ਕਾਰਨ ਉਨ੍ਹਾਂ ਦਾ ਬੱਲਡ ਪ੍ਰੈਸ਼ਰ ਦੀ ਦਵਾਈ ਨਾ ਲੈਣਾ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਹਾਲਤ ਆਮ ਹੋ ਰਹੀ ਹੈ ਅਤੇ ਮਾਹਿਰ ਡਾਕਟਰਾਂ ਨਾਲ ਉਨ੍ਹਾਂ ਨੂੰ ਰਾਂਚੀ ਲਈ ਰਵਾਨਾ ਕਰ ਦਿੱਤਾ ਗਿਆ ਹੈ। ਇਸ ਦੌਰਾਨ ਦੁਮਕਾ ‘ਚ ਰਾਜਪਾਲ ਦੇ ਬੇਹੋਸ਼ ਹੋਣ ਦੇ ਕਾਰਨ ਉੱਥੋਂ ਦੇ ਕਮਿਸ਼ਨਰ ਨੇ ਉਨ੍ਹਾਂ ਦਾ ਸੁਤੰਤਰਤਾ ਦਿਵਸ ਦਾ ਬਾਕੀ ਰਹਿੰਦਾ ਭਾਸ਼ਣ ਪੂਰਾ ਕੀਤਾ। ਪਰ ਰਾਜਪਾਲ ਦੇ ਮੰਚ ‘ਤੇ ਹੀ ਬੇਹੋਸ਼ ਹੋ ਕੇ ਡਿੱਗਣ ਦੇ ਕਾਰਨ ਪੂਰੇ ਪ੍ਰੋਗਰਾਮ ਸਥਾਨ ‘ਤੇ ਅਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ।

468 ad