ਸੁਖਮਿੰਦਰ ਸਿੰਘ ਹੰਸਰਾ ਇਸ ਹਫਤੇ ਪਹੁੰਚ ਰਹੇ ਹਨ ਇੰਗਲੈਂਡ

ਸੁਖਮਿੰਦਰ ਸਿੰਘ ਹੰਸਰਾ

ਸੁਖਮਿੰਦਰ ਸਿੰਘ ਹੰਸਰਾ

ਬਰਮਿੰਘਮ;- ਕੈਨੇਡਾ ਤੋਂ ਸੁਖਮਿੰਦਰ ਸਿੰਘ ਹੰਸਰਾ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਇਸ ਹਫਤੇ 5 ਦਿਨ੍ਹਾਂ ਵਾਸਤੇ ਇੰਗਲੈਂਡ ਪਹੁੰਚ ਰਹੇ ਹਨ। ਉਹ ਇਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ ਕੇ ਵਲੋਂ ਮਨਾਏ ਜਾ ਰਹੇ ਖਾਲਿਸਤਾਨ ਐਲਾਨਨਾਮੇ ਦੀ 30ਵੀਂ ਵਰੇ ਗੰਢ ਦੇ ਸਮਾਗਮਾਂ ਵਿੱਚ ਵਿਸ਼ੇਸ਼ ਹਿੱਸਾ ਲੈਣਗੇ। ਸ੍ਰ. ਹੰਸਰਾ ਨੇ ਕਿਹਾ ਕਿ ਉਹ ਇੰਗਲੈਂਡ ਫੇਰੀ ਤੇ ਆਉਣ ਲਈ ਬੜੇ ਉਤਸ਼ਾਹਤ ਹਨ ਕਿਉਂਕਿ ਇੰਗਲੈਂਡ ਵਿੱਚ ਖਾਲਸਾ ਪੰਥ ਦੀ ਬੜੀ ਚੜਦੀ ਕਲਾ ਹੈ, ਇਥੋਂ ਉਹ ਪੰਥ ਦੀ ਚੜਦੀ ਕਲਾ ਲਈ ਹੋਰ ਊਰਜਾ ਲੈ ਸਕਦੇ ਹਨ।

ਸੁਖਮਿੰਦਰ ਸਿੰਘ ਹੰਸਰਾ ਮੀਡੀਆ ਨਾਲ ਪਿਛਲੇ 30-35 ਸਾਲ ਤੋਂ ਜੁੜੇ ਰਹੇ ਹਨ ਅਤੇ ਨਾਲ ਹੀ ਪੰਥਕ ਸੇਵਾਵਾਂ ਵਿੱਚ ਮੂਹਰਲੀ ਕਤਾਰ ਤੇ ਵਿਚਰਦੇ ਰਹੇ ਹਨ। ਉਹ ਜਿਥੇ ਉੱਤਰੀ ਅਮਰੀਕਾ ਦੇ ਚੋਟੀ ਦੇ ਬੁਲਾਰੇ ਹਨ ਉਥੇ ਉਹ ਚੰਗੇ ਲਿਖਾਰੀ ਵੀ ਹਨ ਜਿੰਨ੍ਹਾਂ ਨੇ ਅਨੇਕਾ ਆਰਟੀਕਲ ਲਿਖੇ ਹਨ। ਸ੍ਰ. ਹੰਸਰਾ ਨੂੰ ਮਿਲਣ ਵਾਸਤੇ ਉਨ੍ਹਾਂ ਦੇ 905-455-9999 ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਉਨ੍ਹਾਂ ਦੇ ਮੇਜ਼ਬਾਨ ਜਸਪਾਲ ਸਿੰਘ ਬੈਂਸ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

468 ad

Submit a Comment

Your email address will not be published. Required fields are marked *