ਸੁਖਬੀਰ ਲੰਡਨ ਤੋਂ ਬਾਦਲ ਪਹੁੰਚੇ

ਪੰਜਾਬ ਦੇ ਡਿਪਟੀ ਮੁਖ ਮੰਤਰੀ ਸੁਖਬੀਰ ਬਾਦਲ ਲੰਦਨ ਤੋਂ ਕਬੱਡੀ ਲੀਗ ਦੀ ਸ਼ੁਰੂਆਤ ਕਰਵਾਉਣ ਮਗਰੋਂ ਬਾਦਲ ਪਿੰਡ ਪਹੁੰਚ ਗਏ ਹਨ। ਡਿਪਟੀ ਮੁਖ ਮੰਤਰੀ ਤਿੰਨ ਦਿਨ ਪਹਿਲਾਂ ਕਬੱਡੀ ਲੀਗ ਮੈਚਾਂ ਦੀ ਸ਼ੁਰੂਆਤ ਕਰਵਾਉਣ ਲਈ ਲੰਡਨ ਗਏ ਸਨ। ਡਿਪਟੀ ਮੁਖ ਮੰਤਰੀ ਭਲਕੇ ਤਲਵੰਡੀ ਸਾਬੋ ਵਿਚ ਜ਼ਿਮਨੀ ਚੋਣ ਲਈ ਪ੍ਰਚਾਰ ਕਰਨਗੇ। ਸੁਖਬੀਰ ਬਾਦਲ ਭਾਵੇਂ ਤਿੰਨ ਦਿਨ ਜ਼ਿਮਨੀ ਚੋਣਾਂ ਦੇ ਪ੍ਰਚਾਰ ਤੋਂ ਦੂਰ ਰਹੇ ਪਰ ਉਹ ਚੋਣ ਸਰਗਰਮੀਆਂ ਸੰਬੰਧੀ ਪਲ-ਪਲ ਦੀ ਜਾਣਕਾਰੀ ਲੈ ਰਹੇ ਸਨ। ਲੰਡਨ ਜਾਣ ਤੋਂ ਪਹਿਲਾਂ ਉਨ੍ਹਾਂ ਸਾਰੇ ਪਾਰਟੀ ਲੀਡਰਾਂ ਤੇ ਵਰਕਰਾਂ ਦੀਆਂ ਪਟਿਆਲਾ ਤੇ ਤਲਵੰਡੀ ਸਾਬੋ ਹਲਕੇ ਦੀ ਜ਼ਿਮਨੀ ਚੋਣ ਲਈ ਡਿਊਟੀਆਂ ਲਾਈਆਂ ਸਨ। ਅਗਲਾ ਹਫਤਾ ਪੰਜਾਬ ਦੀ ਸਮੁੱਚੀ ਅਕਾਲੀ ਲੀਡਰਸ਼ਿਪ ਇਨ੍ਹਾਂ ਹਲਕਿਆਂ ਵਿਚ ਰੈਲੀਆਂ ‘ਚ ਰੁੱਝੀ ਰਹੇਗੀ। ਡਿਪਟੀ ਮੁਖ ਮੰਤਰੀ 12 ਤੇ 13 ਅਗਸਤ ਨੂੰ ਤਲਵੰਡੀ ਸਾਬੋ ਵਿਚ ਹੀ ਰਹਿਣਗੇ ਅਤੇ ਇਸ ਮਗਰੋਂ ਉਹ ਪਟਿਆਲਾ ਹਲਕੇ ਵਿਚ ਚਲੇ ਜਾਣਗੇ।

468 ad