ਸੁਖਬੀਰ ਬਾਦਲ ਦੇ ਸੁਰੱਖਿਆ ਦਸਤੇ ਨੂੰ ਉਦੋਂ ਪਈਆਂ ਭਾਜੜਾਂ ਜਦੋਂ…

sukhbir-khalistansukhbirਫਤਿਹਗੜ੍ਹ ਸਾਹਿਬ (ਗਰਗ)— ਸ਼ਹੀਦੀ ਜੋੜ ਮੇਲ ਫਤਿਹਗੜ੍ਹ ਸਾਹਿਬ ਵਿਖੇ ਕੁਝ ਨੌਜਵਾਨ ਖਾਲਿਸਤਾਨੀ ਝੰਡਿਆਂ ਦੇ ਨਾਲ ਖਾਲਿਸਤਾਨ ਦੀ ਮੰਗ ਵਾਲੇ ਨਾਅਰੇ ਲਗਾ ਕੇ ਆਪਣੀਆਂ ਮੰਗਾਂ ਦਾ ਪ੍ਰਦਰਸ਼ਨ ਕਰਦੇ ਵੇਖੇ ਗਏ। ਸਰਹਿੰਦ ਦੀਆਂ ਸੜਕਾਂ ‘ਤੇ ਅਜਿਹੇ ਬਹੁਤ ਸਾਰੇ ਵਾਹਨ ਵੇਖੇ ਗਏ ਜਿਨ੍ਹਾਂ ‘ਤੇ ਖਾਲਿਸਤਾਨ ਦੇ ਝੰਡੇ ਲਗਾਏ ਹੋਏ ਸਨ ਅਤੇ ਇਹ ਲਗਾਏ ਗਏ ਸਾਰੇ ਪੁਲਸ ਨਾਕੇ ਪਾਰ ਕਰਕੇ ਜੋੜ ਮੇਲ ਤੱਕ ਆਉਂਦੇ ਰਹੇ। ਇਨ੍ਹਾਂ ਜਥੇਬੰਦੀਆਂ ਵੱਲੋਂ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਦੀ ਗੱਡੀ ਨੂੰ ਵੀ ਘੇਰ ਲਿਆ ਗਿਆ ਅਤੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ।
ਸ਼ਹੀਦੀ ਜੋੜ ਮੇਲ ਦੀ ਸਮਾਪਤੀ ਵੇਲੇ ਵੀ ਕੁਝ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਖਿਲਾਫ ਵੀ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪੁਲਸ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਰਿਹਾ। ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸਕੂਲ ਦੇ ਨਜ਼ਦੀਕ ਬਣੇ ਚੌਕ ਵਿਚ ਵੀ ਕੁਝ ਨੌਜਵਾਨਾਂ ਵੱਲੋਂ ਚੌਕ ਵਿਚ ਬਣੇ ਪੁਲ ‘ਤੇ ਖੜ੍ਹ ਕੇ ਨਾਅਰੇਬਾਜ਼ੀ ਕੀਤੀ ਗਈ। ਪੱਤਰਕਾਰਾਂ ਵੱਲੋਂ ਇਨ੍ਹਾਂ ਨਾਲ ਗੱਲ ਕਰਨ ‘ਤੇ ਉਨ੍ਹਾਂ ਦੱਸਿਆ ਕਿ ਉਹ ਅਕਾਲੀ ਦਲ ਅੰਮ੍ਰਿਤਸਰ ਦੇ ਯੂਥ ਵਿੰਗ ਦੇ ਕਾਰਕੁੰਨ ਹਨ ਤੇ ਪਾਰਟੀ ਵੱਲੋਂ ਕੀਤੀ ਜਾ ਰਹੀ ਸ਼ਹੀਦੀ ਕਾਨਫਰੰਸ ਵਿਚ ਸ਼ਾਮਲ ਹੋਣ ਲਈ ਆਏ ਹਨ।
ਇਥੇ ਇਹ ਵਰਨਣਯੋਗ ਹੈ ਕਿ ਪੰਜਾਬ ਵਿਚ ਪਿਛਲੇ ਦਿਨੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਤੋਂ ਬਾਅਦ ਸਿੱਖ ਜਥੇਬੰਦੀਆਂ ਜਿਨ੍ਹਾਂ ਵਿਚ ਦਲ ਖਾਲਸਾ, ਅਕਾਲੀ ਦਲ ਮਾਨ, ਪੰਚ ਪ੍ਰਧਾਨੀ ਤੋਂ ਇਲਾਵਾ ਸਿੱਖ ਫਾਰ ਜਸਟਿਸ ਆਦਿ ਸ਼ਾਮਲ ਸਨ ਵੱਲੋਂ ਸਰਬੱਤ ਖਾਲਸਾ ਦਾ ਆਯੋਜਨ ਕੀਤਾ ਗਿਆ ਸੀ, ਜਿਸ ਵਿਚ ਜਿਥੇ ਪੰਜਾਬ ਸਰਕਾਰ ਦੀ ਜ਼ੋਰਦਾਰ ਨਿੰਦਾ ਕੀਤੀ ਗਈ ਸੀ, ਉਥੇ ਹੀ ਸ਼੍ਰੋਮਣੀ ਕਮੇਟੀ ਨੂੰ ਵੀ ਭੰਗ ਕਰਨ ਦਾ ਐਲਾਨ ਕੀਤਾ ਗਿਆ ਸੀ। ਸ਼ਹੀਦੀ ਜੋੜ ਮੇਲ ਮੌਕੇ 25 ਦਸੰਬਰ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਜਦੋਂ ਜੋੜ ਮੇਲ ਦੇ ਪ੍ਰਬੰਧਾਂ ਸੰਬੰਧੀ ਇਕ ਮੀਟਿੰਗ ਕਰਨ ਫਤਿਹਗੜ੍ਹ ਸਾਹਿਬ ਆਏ ਤਾਂ ਉਨ੍ਹਾਂ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ ਸੀ।

468 ad

Submit a Comment

Your email address will not be published. Required fields are marked *