ਸੁਖਬੀਰ ਨੇ ਪਿੰਕੀ ਕੈਟ ਦੇ ਪ੍ਰਗਟਾਵਿਆਂ ਬਾਰੇ ਚੁੱਪ ਵੱਟੀ

Sukhbir_Singh_Badal_650ਪਟਿਆਲਾ, 8 ਦਸੰਬਰ (ਹਰਦੀਪ ਸਿੰਘ): ਪੰਜਾਬ ਪੁਲਿਸ ਦੇ ਕੈਟ ਗੁਰਮੀਤ ਸਿੰਘ ਵਲੋਂ ਕੀਤੇ ਪ੍ਰਗਟਾਵਿਆਂ ਬਾਬਤ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਮੂੰਹ ਖੋਲ੍ਹਣ ਨੂੰ ਤਿਆਰ ਨਹੀਂ | ਉਂਜ ਉਨ੍ਹਾਂ ਇਹ ਕਿਹਾ ਕਿ ਇਹ ਸਾਰਾ ਮਾਮਲਾ 30-35 ਸਾਲ ਪੁਰਾਣਾ ਹੈ ਤੇ ਉਸ ਸਮੇਂ ਪੰਜਾਬ ਤੇ ਕੇਂਦਰ ‘ਚ ਵੀ ਕਾਂਗਰਸ ਦੀਆਂ ਸਰਕਾਰਾਂ ਸਨ, ਇਸ ਲਈ ਇਸ ਬਾਰੇ ਕਾਂਗਰਸ ਨੂੰ ਜਵਾਬ ਦੇਣਾ ਚਾਹੀਦਾ ਹੈ |
ਸੁਖਬੀਰ ਸਿੰਘ ਬਾਦਲ ਪਟਿਆਲਾ ‘ਚ ਹੋਣ ਵਾਲੀ ਸਦਭਾਵਨਾ ਰੈਲੀ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਮਗਰੋਂ ਅੱਜ ਇਥੇ ਸੰਗਰੂਰ ਰੋਡ ‘ਤੇ ਏਵੀਏਸ਼ਨ ਕਲੱਬ ਨੇੜੇ ਰੈਲੀ ਵਾਲੀ ਥਾਂ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ |
ਪੱਤਰਕਾਰਾਂ ਵਲੋਂ ਪੁਛੇ ਗਏ ਸਵਾਲਾਂ ਦੇ ਜਵਾਬ ਦੇਣ ਦੀ ਥਾਂ ਸੁਖਬੀਰ ਸਿੰਘ ਬਾਦਲ ਪਿੰਕੀ ਕੈਟ ਮਾਮਲੇ ‘ਚ ਪੂਰੇ ਬਚਾਅ ‘ਤੇ ਆ ਗਏ | ਉਨ੍ਹਾਂ ਇਸ ਮੁੱਦੇ ‘ਤੇ ਕੇਵਲ ਇਕੋ ਗੱਲ ਆਖੀ ਕਿ ਉਨ੍ਹਾਂ ਨੇ ਅਜੇ ਉਹ ਮੈਗ਼ਜ਼ੀਨ ਪੜਿ੍ਹਆ ਨਹੀਂ ਜਿਸ ‘ਚ ਉਸ ਦੀ ਇੰਟਰਵਿਊ ਛਪੀ ਹੈ | ਉਨ੍ਹਾਂ ਕਿਹਾ ਕਿ ਉਹ ਦਿੱਲੀ ਤੋਂ ਆ ਰਹੇ ਹਨ ਤੇ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਥੋੜਾ ਜਿਹਾ ਹੀ ਪਤਾ ਹੈ, ਇਸ ਲਈ ਇਸ ਬਾਰੇ ਪੂਰੀ ਤਰ੍ਹਾਂ ਜਾਣੰੂ ਹੋ ਕੇ ਹੀ ਕੱੁਝ ਕਹਿ ਸਕਣਗੇ | ਉਨ੍ਹਾਂ ਕਿਹਾ ਕਿ ਇਹ ਪ੍ਰਗਟਾਵੇ 30 ਸਾਲ ਪੁਰਾਣੇ ਸਮੇਂ ਬਾਰੇ ਹਨ ਤੇ ਉਸ ਸਮੇਂ ਪੰਜਾਬ ‘ਚ ਮੁੱਖ ਮੰਤਰੀ ਬੇਅੰਤ ਸਿੰਘ ਵੀ ਰਹੇ ਹਨ | ਜਦ ਉਨ੍ਹਾਂ ਨੂੰ ਦਸਿਆ ਗਿਆ ਕਿ ਪਿੰਕੀ ਨੇ ਅਪਣੀ ਬਹਾਲੀ ਲਈ ਪੈਸੇ ਦਿਤੇ ਸਨ ਅਤੇ ਡੀ.ਜੀ.ਪੀ. ਸੁਮੇਧ ਸਿੰਘ ਸੈਣੀ
ਦੇ ਨਾਂ ‘ਤੇ ਮੋਟੀਆਂ ਰਕਮਾਂ ਬਟੋਰੀਆਂ ਜਾਂਦੀਆਂ ਰਹੀਆਂ ਸਨ ਤਾਂ ਉਨ੍ਹਾਂ ਕਿਹਾ ਕਿ ਉਹ ਸਾਰਾ ਮਾਮਲਾ ਵਾਚਣ ਮਗਰੋਂ ਹੀ ਇਸ ਦੀ ਜਾਂਚ ਕਰਵਾਉਣ ਬਾਰੇ ਕੱੁਝ ਕਹਿਣਗੇ |
ਸੁਖਬੀਰ ਨੇ ਕਿਹਾ ਕਿ ਖਡੂਰ ਸਾਹਿਬ ਦੀ ਜ਼ਿਮਨੀ ਚੋਣ ਵੀ ਅਕਾਲੀ-ਭਾਜਪਾ ਗਠਜੋੜ ਵੱਡੇ ਫ਼ਰਕ ਨਾਲ ਜਿੱਤੇਗਾ ਤੇ ਇਹੀ ਚੋਣ ਕਾਂਗਰਸ ਦੇ ਤਾਬੂਤ ‘ਚ ਆਖ਼ਰੀ ਕਿੱਲ ਹੋਵੇਗੀ | ਉਨ੍ਹਾਂ ਮੁੜ ਕੈਪਟਨ ਅਮਰਿੰਦਰ ਸਿੰਘ ਨੂੰ ਅਪਣੇ ਨਿਸ਼ਾਨੇ ‘ਤੇ ਰਖਿਆ ਤੇ ਉਨ੍ਹਾਂ ਬਾਬਤ ਕਈ ਨਿਜੀ ਕਿਸਮ ਦੇ ਵਿਅੰਗ ਵੀ ਕੀਤੇ | ਉਨ੍ਹਾਂ ਕਿਹਾ ਕਿ ਕੈਪਟਨ ਇਹ ਸਪੱਸ਼ਟ ਕਰਨ ਕਿ ਉਹ ‘ਆਮ ਲੋਕਾਂ ਨਾਲ ਸੰਪਰਕ’ ਹਿੰਦੁਸਤਾਨ ‘ਚ ਕਰਨਗੇ ਜਾਂ ਕਿਸੇ ਹੋਰ ਮੁਲਕ ‘ਚ? ਉਨ੍ਹਾਂ ਕਿਹਾ ਕਿ ਅਮਰਿੰਦਰ ਪਿਛਲੇ 10 ਸਾਲਾਂ ਦੇ ‘ਮਾਸ ਕੰਟੈਕਟ’ ਬਾਰੇ ਸਭ ਜਾਣਦੇ ਹਨ |

468 ad

Submit a Comment

Your email address will not be published. Required fields are marked *