ਸੀ. ਆਈ. ਏ. ਨੂੰ ਓਸਾਮਾ ਦੀ ਸੂਹ ਦੇਣ ਵਾਲੇ ਡਾਕਟਰ ਦੇ ਵਕੀਲ ਪੈਰਵਾਈ ਤੋਂ ਹਟੇ

ਸੀ. ਆਈ. ਏ. ਨੂੰ ਓਸਾਮਾ ਦੀ ਸੂਹ ਦੇਣ ਵਾਲੇ ਡਾਕਟਰ ਦੇ ਵਕੀਲ ਪੈਰਵਾਈ ਤੋਂ ਹਟੇ

ਅਲਕਾਇਦਾ ਮੁਖੀ ਓਸਾਮਾ ਬਿਨ ਲਾਦੇਨ ਨੂੰ  ਲੱਭਣ ਵਿਚ ਸੀ. ਆਈ. ਏ. ਨੂੰ ਸੂਹ ਦੇਣ ਅਤੇ ਮਦਦ ਕਰਨ ਵਾਲੇ ਡਾਕਟਰ ਸ਼ਕੀਲ ਅਫਰੀਦੀ ਦੇ ਪਾਕਿਸਤਾਨੀ ਵਕੀਲ  ਨੇ ਆਪਣੀ ਜਾਨ ਨੂੰ ਖਤਰਾ ਦੱਸਦੇ ਹੋਏ ਅਤੇ ਡਾਕਟਰ ਦੀ ਰਿਹਾਈ ਲਈ ਅਮਰੀਕੀ ਦਬਾਅ ਕਾਰਨ ਪੈਰਵੀ ਤੋਂ ਹਟ ਗਏ ਹਨ। ਇਹ ਡਾਕਟਰ ਫਿਲਹਾਲ  ਜੇਲ ਵਿਚ ਹੈ। 
ਸੁਣਵਾਈ ਦੌਰਾਨ ਸਮੀਉੱਲਾ ਅਫਰੀਦੀ ਨੇ ਕੱਲ ਕਿਹਾ ਕਿ  ਉਹ ਲੋਕ ਅਦਾਲਤ  ਵਿਚ ਮੁਕੱਦਮਾ ਲੜ ਰਹੇ ਹਨ ਪਰ ਅਮਰੀਕੀ ਦਬਾਅ ਅਦਾਲਤ ਵਿਚ ਇਕ ਲੁੱਕਵਾਂ ਦਖਲ ਹੈ ਅਤੇ ਉਨ੍ਹਾਂ ਦੇ ਪੈਰਵਾਈ ਤੋਂ ਹਟਣ ਦੀ ਇਹ ਇਕ ਮੁੱਖ ਵਜ੍ਹਾ ਹੈ। ਵਰਨਣਯੋਗ ਹੈ ਕਿ ਲਸ਼ਕਰ-ਏ-ਇਸਲਾਮ ਅਤੇ ਉਸ ਦੇ ਮੁਖੀ ਮੰਗਲਬਾਗ ਨਾਲ ਗੰਢ-ਤੁੱਪ ਕਰਨ ਦੇ ਦੋਸ਼ ਵਿਚ ਅਫਰੀਦੀ  ਨੂੰ 33 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ ਅਤੇ ਉਸ ਨੂੰ 3 ਲੱਖ 20 ਹਜ਼ਾਰ ਰੁਪਏ ਦਾ ਜ਼ੁਰਮਾਨਾ ਵੀ ਕੀਤਾ ਗਿਆ ਸੀ।

468 ad