ਸੀਰੀਆ ਦੇ ਸ਼ਰਣਾਰਥੀਆਂ ਨੇ ਸਮਝਿਆ ਉਜੜਨ ਦਾ ਦਰਦ, ਫੋਰਟ ਮੈਕਮਰੀ ਦੇ ਲੋਕਾਂ ਲਈ ਕਰਨਗੇ ਭੋਜਨ ਦਾ ਪ੍ਰਬੰਧ

12ਐਡਮਿੰਟਨ, 16 ਮਈ ( ਪੀਡੀ ਬੇਉਰੋ ) ਫੋਰਟ ਮੈਕਮਰੀ ਦੀ ਅੱਗ ਕਾਰਨ ਹਜ਼ਾਰਾਂ ਲੋਕ ਉੱਜੜ ਚੁੱਕੇ ਹਨ ਅਤੇ ਉਹ ਸ਼ਰਣਾਰਥੀ ਕੈਂਪਾਂ ‘ਚ ਰਹਿ ਰਹੇ ਹਨ। ਇਨ੍ਹਾਂ ਲੋਕਾਂ ਦੀ ਮਦਦ ਲਈ ਹੁਣ ਤੱਕ ਪੂਰੇ ਕੈਨੇਡਾ ਦੇ ਲੋਕ ਅੱਗੇ ਆਏ ਹਨ ਅਤੇ ਉਨ੍ਹਾਂ ਬਹੁਤ ਸਾਰੇ ਪੈਸੇ ਅਤੇ ਹੋਰ ਜ਼ਰੂਰੀ ਸਮਾਨ ਫੋਰਟ ਮੈਕਮਰੀ ਦੇ ਲੋਕਾਂ ਦੀ ਸਹਾਇਤਾ ਲਈ ਭੇਜਿਆ ਹੈ। ਉੱਧਰ ਕੈਨੇਡਾ ‘ਚ ਰਹਿ ਰਹੇ ਬਹੁਤ ਸਾਰੇ ਸੀਰੀਅਨ ਸ਼ਰਣਾਰਥੀਆਂ ਨੇ ਵੀ ਫੋਰਟ ਮੈਕਮਰੀ ਦੇ ਲੋਕਾਂ ਦੇ ਦਰਦ ਨੂੰ ਮਹਿਸੂਸ ਕਰਦਿਆਂ ਇਨ੍ਹਾਂ ਦੀ ਮਦਦ ਲਈ ਹੱਥ ਅੱਗੇ ਵਧਾਏ ਹਨ। ਐਡਮਿੰਟਨ ‘ਚ ਰਹਿ ਰਹੇ ਸੀਰੀਅਨਾਂ ‘ਚੋਂ 60 ਦੇ ਕਰੀਬ ਪਰਿਵਾਰਾਂ ਨੇ ਆਪਣੀ ਮਿਹਨਤ ਦੀ ਕਮਾਈ ‘ਚੋਂ 3500 ਤੋਂ ਵੱਧ ਡਾਲਰ ਇਕੱਠੇ ਕੀਤੇ ਹਨ ਅਤੇ ਉਹ ਇਨ੍ਹਾਂ ਪੈਸਿਆਂ ਨਾਲ ਫੋਰਟ ਮੈਕਮਰੀ ਦੇ ਲੋਕਾਂ ਲਈ ਰਿਵਾਇਤੀ ਸੀਰੀਅਨ ਢੰਗ ਨਾਲ ਲੰਚ ਅਤੇ ਡਿਨਰ ਦਾ ਪ੍ਰਬੰਧ ਕਰਨਗੇ।
ਇਸ ਬਾਰੇ ਪ੍ਰਬੰਧਕ ਮੁਰਹਾਫ਼ ਅਲਦੀਰ ਦਾ ਕਹਿਣਾ ਹੈ ਕਿ ਉਹ ਫਰਵਰੀ ‘ਚ ਸੀਰੀਆ ਤੋਂ ਉੱਜੜ ਕੇ ਕੈਨੇਡਾ ਆਇਆ ਸੀ ਅਤੇ ਉਦੋਂ ਤੋਂ ਹੀ ਇੱਥੇ ਰਹਿ ਰਿਹਾ ਹੈ। ਉਸ ਨੇ ਕਿਹਾ ਕਿ ਕੈਨੇਡਾ ਦੇ ਲੋਕਾਂ ਨੇ ਉਸ ਨੂੰ ਅਤੇ ਸੀਰੀਆ ਤੋਂ ਉੱਜੜ ਕੇ ਆਏ ਬਹੁਤ ਲੋਕਾਂ ਦੇ ਦਰਦ ਨੂੰ ਸਮਝਿਆ ਅਤੇ ਉਨ੍ਹਾਂ ਦੀ ਬਹੁਤ ਮਦਦ ਕੀਤੀ। ਇਨ੍ਹਾਂ ਲੋਕਾਂ ਉਨ੍ਹਾਂ ਨੂੰ ਇਹ ਮਹਿਸੂਸ ਹੀ ਨਹੀਂ ਹੋਣ ਦਿੱਤਾ ਕਿ ਉਹ ਕਿਸੇ ਹੋਰ ਦੇਸ਼ ਤੋਂ ਆ ਕੇ ਕੈਨੇਡਾ ‘ਚ ਰਹਿ ਰਹੇ ਹਨ। ਮੁਰਹਾਫ਼ ਨੇ ਅੱਗੇ ਕਿਹਾ ਕਿ ਉਹ ਉਜੜਨ ਅਤੇ ਸ਼ਰਣਾਰਥੀ ਹੋਣ ਦੇ ਦਰਦ ਨੂੰ ਸਮਝ ਸਕਦਾ ਹੈ। ਇਸੇ ਲਈ ਉਸ ਨੇ ਅਤੇ ਐਡਮਿੰਟਨ ‘ਚ ਰਹਿ ਰਹੇ ਬਹੁਤ ਸਾਰੇ ਪਰਿਵਾਰਾਂ ਨੇ ਫੋਰਟ ਮੈਕਮਰੀ ਦੇ ਲੋਕਾਂ ਦੀ ਮਦਦ ਕਰਨ ਬਾਰੇ ਸੋਚਿਆ। ਇਸੇ ਕਾਰਨ ਉਨ੍ਹਾਂ ਨੇ ਇਨ੍ਹਾਂ ਲੋਕਾਂ ਲਈ ਲੰਚ ਅਤੇ ਡਿਨਰ ਦਾ ਪ੍ਰਬੰਧ ਕਰਨ ਦਾ ਫੈਸਲਾ ਕੀਤਾ। ਉਸ ਨੇ ਦੱਸਿਆ ਕਿ ਉਹ ਫੋਰਟ ਮੈਕਮਰੀ ਦੇ ਲੋਕਾਂ ਨੂੰ ਬਹੁਤ ਖ਼ਾਸ ਮਹਿਸੂਸ ਕਰਾਉਣਾ ਚਾਹੁੰਦੇ ਹਨ। ਇਸੇ ਲਈ ਉਨ੍ਹਾਂ ਨੇ ਲੰਚ ਅਤੇ ਡਿਨਰ ਦਾ ਪ੍ਰਬੰਧ ਕਰਨ ਦਾ ਫੈਸਲਾ ਕੀਤਾ ਹੈ।

468 ad

Submit a Comment

Your email address will not be published. Required fields are marked *