ਸਿੱਖ ਸੰਗਤਾਂ ਨੇ ਅਮਿਤਾਬ ਬਚਨ ਦੇ ਵਿਰੁੱਧ ਕੀਤਾ ਰੋਸ਼ ਪ੍ਰਦਰਸ਼ਨ

Melbourne Protest

ਫਿਲਮੀ ਅਦਾਕਾਰ ਅਮਿਤਾਬ ਬਚਨ ਜੋ ਕਿ ਭਾਰਤੀ ਫਿਲਮ ਐਵਾਰਡ ਵੰਡ ਸਮਾਰੋਹ ਵਿੱਚ ਹਿੱਸਾ ਲੈਣ ਲਈ ਆਸਟਰੇਲੀਆ ਦੇ ਸ਼ਹਿਰ ਮੈਲਬੋਰਨ ਵਿਖੇ ਆਏ ਹੋਏ ਹਨ ।ਉਹਨਾਂ ਦਾ ਇੱਕ ਪ੍ਰੋਗਰਾਮ ਮੈਲਬੋਰਨ ਸ਼ਹਿਰ ਵਿਖੇ ਹੋ ਰਿਹਾ ਸੀ , ਇਸ ਪ੍ਰੋਗਰਾਮ ਦੌਰਾਨ ਮੈਲਬੋਰਨ ਦੀਆ ਸਿੱਖ ਸੰਗਤਾਂ ਨੇ 1984 ਸਮੇ ਸਿੱਖ ਨਸ਼ਲਕੁਸੀ ਦੌਰਾਨ ਅਮਿਤਾਬ ਬਚਨ ਦੁਆਰਾ ਨਿਭਾਈ ਗਈ ਸਿੱਖ ਵਿਰੋਧੀ ਭੂਮਿਕਾਂ ਨੂੰ ਲੈ ਕੇ ਬਚਨ ਦੇ ਵਿਰੋਧ ਵਿੱਚ ਇੱਕ ਰੋਸ਼ ਪ੍ਰਦਰਸ਼ਨ ਕੀਤਾ । ਪ੍ਰਦਰਸ਼ਨ ਦੌਰਾਨ ਸਿੱਖ ਸੰਗਤਾਂ ਨੇ ਹੱਥਾਂ ਵਿੱਚ ਬੈਨਰ ਵੀ ਚੁੱਕੇ ਹੋਏ ਸਨ ਅਤੇ ਉਹ 1984 ਦੇ ਕਤਲੇਆਮ ਦੇ ਦੋਸ਼ੀਆ ਨੂੰ ਸਜ਼ਾ ਦਿਵਾਉਣ ਦੀ ਮੰਗ ਕਰ ਰਹੇ ਸਨ।ਇਥੇ ਇਹ ਵੀ ਵਰਣਨਯੋਗ ਹੈ ਕਿ ਸੰਗਤਾਂ ਦੇ ਰੋਹ ਨੂੰ ਦੇਖਦੇ ਹੋਏ ਬਚਨ ਨੇ ਪਿਛਲੇ ਦਰਵਾਜੇ ਰਾਹੀ ਹੀ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ।

468 ad