ਸਿੱਖ ਰਿਲੀਫ ਦੇ ਬਾਨੀ ਸ: ਬਲਬੀਰ ਸਿੰਘ ਬੈਂਸ ਸੜਕ ਹਾਦਸੇ ‘ਚ ਜਖਮੀ

Balbir Singh Bains Accident News Photoਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਜੇਹਲਾਂ ਵਿੱਚ ਬੰਦ ਸਿੱਖਾਂ ਅਤੇ ਉਹਨਾਂ ਦੇ ਪਰਿਵਾਰਾਂ ਦੀ ਮਦਦ ਕਰਨ ਵਾਲੀ ਸੰਸਥਾ ਸਿੱਖ ਰਿਲੀਫ਼ ਦੇ ਮੁਖੀ ਸ: ਬਲਬੀਰ ਸਿੰਘ ਬੈਂਸ ਇਕ ਸੜਕ ਦੁਰਘਟਨਾ ਦੌਰਾਨ ਸਖਤ ਜਖਮੀ ਹੋ ਗਏ। ਭਾਂਵੇਂ ਕਿ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ, ਪਰ ਉਹਨਾਂ ਦੇ ਧੌਣ ਕਾਫੀ ਸੱਟਾਂ ਲੱਗੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਮੰਗਲਵਾਰ ਸਵੇਰੇ 3 ਕੁ ਵਜੇ ਲਾਰੀ ਚਲਾਉਂਦਿਆਂਂ ਉਹਨਾਂ ਦੀ ਤਬੀਅਤ ਵਿਗੜਨ ਲੱਗੀ। ਉਹ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦੇ ਹੋਏ ਉਹ ਲਾਰੀ ਵਿੱਚੋਂ ਬਾਹਰ ਸੜਕ ਉਤੇ ਸਿਰ ਭਾਰ ਜਾ ਡਿੱਗੇ। ਔਕਸਫੋਰਡ ਦੇ ਹਸਪਤਾਲ ਵਿੱਚ ਉਨ੍ਹਾਂ ਦੀ ਸਰਜਰੀ ਹੋਈ ਹੈ ।

468 ad

Submit a Comment

Your email address will not be published. Required fields are marked *