ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਵਲੋਂ ਲੇਖਕ ਹਰਮਿੰਦਰ ਸਿੰਘ ਭੱਟ ਸਨਮਾਨਿਤ

16ਸੰਦੋੜ ,16 ਮਈ ( ਜਗਦੀਸ਼ ਬਾਮਬਾ ) ਪਿਛਲੇ ਲੰਮੇਂ ਸਮੇਂ ਤੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਆਪਣੇ ਲੇਖਾਂ ਰਾਹੀਂ ਅਸਲੀ ਤਸਵੀਰ ਪੇਸ਼ ਕਰਨ ਵਾਲੇ ਉੱਘੇ ਲੇਖਕ ਭਾਈ ਹਰਮਿੰਦਰ ਸਿੰਘ ਭੱਟ ਨੂੰ ਜੈਕਾਰਿਆਂ ਦੀ ਗੂੰਜ ਚ ਸੰਦੌੜ ਵਿਖੇ ਆਵਾਜ ਕੌਮ ਦੀ ਅਦਾਰਾ ਦੇ ਮੁੱਖ ਦਫ਼ਤਰ ਚ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਆਗੂਆਂ ਨੇ ਸਨਮਾਨਿਤ ਕੀਤਾ। ਇਸ ਮੌਕੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਅੰਮ੍ਰਿਤਸਰ ਜਿਲ੍ਹਾ ਪ੍ਰਧਾਨ ਗਿਆਨੀ ਸਿਮਰਨਜੀਤ ਸਿੰਘ ਮਾਨ, ਲੁਧਿਆਣਾ ਜਿਲ੍ਹਾ ਪ੍ਰਧਾਨ ਭਾਈ ਸਿਮਰਜੀਤ ਸਿੰਘ ਖ਼ਾਲਸਾ, ਮੁੱਖ ਸਾਲਾਹਕਾਰ ਭਾਈ ਹਰਪ੍ਰੀਤ ਸਿੰਘ ਬੰਟੀ, ਮੁਸਲਿਮ ਸਿੱਖ ਫ਼ਰੰਟ ਦੇ ਆਗੂ ਭਾਈ ਗੁਰਪ੍ਰੀਤ ਸਿੰਘ ਖ਼ਾਲਸਾ ਜਾਗੋਵਾਲ ਆਦਿ ਨੇ ਲੇਖਕ ਹਰਮਿੰਦਰ ਸਿੰਘ ਭੱਟ ਨੂੰ ਸਿਰੋਪਾਉ ਪਾਏ ਅਤੇ ਉਹਨਾਂ ਵਲੋਂ ਸਿੱਖ ਕੌਮ ਚ ਜਾਗਰੂਕਤਾ ਲਿਆਉੁਣ ਲਈ ਚਲਾਈ ਜਾ ਰਹੀ ਕਲਮ ਦੀ ਸ਼ਲਾਘਾ ਕੀਤੀ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੌਜਵਾਨ ਆਗੂ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਲੇਖਕ ਹਰਮਿੰਦਰ ਸਿੰਘ ਭੱਟ ਪੰਜਾਬ ਦੇ ਹਰੇਕ ਮੁੱਦੇ ਉੱਤੇ ਆਪਣੀ ਕਲਮ ਰਾਹੀਂ ਚਾਨਣ ਪਾ ਕੇ ਸਿਆਸਤਦਾਨਾਂ ਵਲੋਂ ਖੇਡੀ ਜਾ ਰਹੀ ਗੰਦੀ ਰਾਜਨੀਤੀ ਦੀ ਅਸਲੀਅਤ ਲੋਕਾਂ ਨੂੰ ਜਾਣੂ ਕਰਵਾਉਂਦੇ ਹਨ ਅਤੇ ਚਾਹੇ ਪਾਣੀਆਂ ਦੇ ਮਸਲਾ ਹੋਵੇ, ਕਿਸਾਨ ਖੁਦਕੁਸ਼ੀਆਂ, ਫ਼ਸਲਾਂ ਦੀ ਸਾਂਭ ਸੰਭਾਲ, ਨੌਜਵਾਨੀ ਦਾ ਭਵਿੱਖ, ਵੱਧ ਰਿਹਾ ਪਤਿਤਪੁਣਾ, ਨੌਜਵਾਨੀ ਨਸ਼ਿਆਂ ਦਾ ਸ਼ਿਕਾਰ, ਸਕੂਲ਼ੀ ਪੜ੍ਹਾਈ, ਸਭਿਆਚਾਰ, ਸੜਕ ਦੁਰਘਟਨਾਵਾਂ, ਧਾਰਮਿਕ ਮਸਲਿਆਂ ਸਮੇਤ ਹੋਰ ਰਾਜਨੀਤਿਕ ਅਤੇ ਸਮਾਜਿਕ ਮੁੱਦਿਆਂ ਨੂੰ ਸੁਲਝਾਉਣ ਲਈ ਲੇਖਕ ਭੱਟ ਆਪਣੀ ਕਲਮ ਰਾਹੀਂ ਪੰਜਾਬੀਆਂ ਚ ਬਹੁਤ ਵੱਡੀ ਜਾਗਰੂਕਤਾ ਪੈਦਾ ਕਰ ਰਹੇ ਹਨ। ਉਹਨਾਂ ਕਿਹਾ ਕਿ ਧਾਰਮਿਕ ਪ੍ਰਪੰਰਾਵਾਂ, ਨਿਯਮਾਂ, ਸਿਧਾਂਤਾਂ ਆਦਿ ਤੇ ਵੀ ਲੇਖਕ ਭੱਟ ਲਿਖ ਚੁੱਕੇ ਹਨ ਅਤੇ ਇਸ ਤੋਂ ਇਲਾਵਾ ਤਕਨੀਕੀ ਖੇਤਰ ਵਿਚ ਕੰਪਿਊਟਰ ਦੀ ਜਾਣਕਾਰੀ ਨੂੰ ਮਾਂ ਬੋਲੀ ਪੰਜਾਬੀ ਭਾਸਾ ਵਿਚ ਸਰਲ ਮਾਧਿਅਮ ਰਾਂਹੀ ਲੇਖਿਕਾ ਮੈਡਮ ਅਮਨਦੀਪ ਕੌਰ ਜਲਵਾਣਾ ਦੇ ਵੱਡੇ ਸਹਿਯੋਗ ਸਦਕਾ 6 ਦੇ ਕਰੀਬ ਕਿਤਾਬਾਂ ਵੀ ਲਿਖ ਚੁੱਕੇ ਹਨ ਅਤੇ ਬਹੁਤ ਜਲਦ ਹੋਰ ਕਈ ਲਾਹੇਵੰਦ ਕਿਤਾਬਾਂ ਵੀ ਪਾਠਕਾਂ ਦੇ ਰੂਬਰੂ ਕਰ ਰਹੇ ਹਨ। ਉਹਨਾਂ ਕਿਹਾ ਕਿ ਅਜਿਹੇ ਨੌਜਵਾਨ ਕੌਮ ਦਾ ਸਰਮਾਇਆ ਹੁੰਦੇ ਹਨ। ਸਨਮਾਨਿਤ ਕਰਨ ਤੋਂ ਬਾਅਦ ਇਹਨਾਂ ਨੌਜਵਾਨ ਜਥੇਬੰਦੀ ਦੇ ਆਗੂਆਂ ਦੀਆਂ ਆਪਸ ਚ ਦਰਪੇਸ਼ ਕੌਮੀ ਮਸਲਿਆਂ ਤੇ ਡੂੰਘੀਆਂ ਵਿਚਾਰਾਂ ਵੀ ਹੋਈਆਂ ਅਤੇ ਸਾਰਿਆਂ ਨੇ ਇੱਕ ਦੂਜੇ ਦੇ ਨਾਲ ਚੱਲਣ ਦਾ ਵਿਸ਼ਵਾਸ ਵੀ ਪ੍ਰਗਟਾਇਆ।

468 ad

Submit a Comment

Your email address will not be published. Required fields are marked *