ਸਿੱਖ ਭਾਈਚਾਰੇ ਦੀ ਮੰਗ, ”ਮੁਆਫੀ ਨਹੀਂ ਹੈ ਕਾਫੀ …”

23ਟੋਰਾਂਟੋ, 19 ਮਈ ( ਪੀਡੀ ਬੇਉਰੋ ) ਸਾਲ 1914 ‘ਚ ਵਾਪਰੇ ਕਾਮਾਗਾਟਾਮਾਰੂ ਜਹਾਜ਼ ਦੇ ਦੁਖਾਂਤ ‘ਤੇ ਅਫਸੋਸ ਕਰਦਿਆਂ ਭਾਵੇਂ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਹਾਊਸ ਆਫ ਕਾਮਨਸ ‘ਚ ਮੁਆਫੀ ਮੰਗ ਲਈ ਹੈ ਪਰ ਵਿਸ਼ਵ ਸਿੱਖ ਸੰਗਠਨ ਨੇ ਇਸ ਸੰਬੰਧੀ ਇਕ ਨਵੀਂ ਮੰਗ ਰੱਖੀ ਹੈ। ਉਨ੍ਹਾਂ ਦਾ ਕਹਿਣੈ ਕਿ ਸਿੱਖ ਇਤਿਹਾਸ ਦੇ ਇਸ ਮਹੱਤਵਪੂਰਨ ਕਾਂਡ ਨੂੰ ਇਥੋਂ ਦੇ ਸਕੂਲਾਂ ‘ਚ ਸਿਲੇਬਸ ਦੇ ਤੌਰ ‘ਤੇ ਸ਼ਾਮਲ ਕੀਤਾ ਜਾਵੇ। ਵਿਸ਼ਵ ਸਿੱਖ ਸੰਗਠਨ ਦੇ ਪ੍ਰਧਾਨ ਮੁਖਬੀਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਵਲੋਂ ਹਾਊਸ ਆਫ ਕਾਮਨਸ ਵਿਚ ਮੰਗੀ ਗਈ ਮੁਆਫੀ ਕੈਨੇਡੀਅਨ ਸਿੱਖਾਂ ਲਈ ਇਕ ਇਤਿਹਾਸਕ ਪਲ ਹੈ। ਉਨ੍ਹਾਂ ਦਾ ਕਹਿਣੈ, ”ਸਾਡਾ ਮੰਨਣੈ ਕਿ ‘ਕਾਮਾਗਾਟਾਮਾਰੂ’ ਦੀ ਘਟਨਾ ਨੂੰ ਇਥੋਂ ਦੇ ਸਕੂਲਾਂ ‘ਚ ਬਤੌਰ ਸਿਲੇਬਸ ਪੜ੍ਹਾਇਆ ਜਾਵੇ। ਇਹ ਬਹੁਤ ਜ਼ਰੂਰੀ ਹੈ ਕਿ ਤਾਂਕਿ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਸਲਵਾਦ ਵਰਗੇ ਵਿਸ਼ੇ ਬਾਰੇ ਦੱਸ ਸਕਦੇ। ਇਹ ਇਕ ਬਹੁਤ ਵਧੀਆ ਮੌਕਾ ਹੈ।”

468 ad

Submit a Comment

Your email address will not be published. Required fields are marked *