ਸਿੱਖ ਡਰਾਇਵਰ ਦੀ ਪੱਗ ਲਾਹੁਣ ‘ਤੇ ਭੜਕੇ ਬੱਸਾਂ ਵਾਲੇ

ਅੰਮ੍ਰਿਤਸਰ- ਇਕ ਸਿੱਖ ਬੱਸ ਡਰਾਇਵਰ ਦੀ ਪੱਗ ਉਤਾਰ ਕੇ ਬੇਅਦਬੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਉਣ ‘ਤੇ ਬੱਸਾਂ ਵਾਲੇ ਭੜਕ ਪਏ ਹਨ ਤੇ ਉਨ੍ਹਾਂ ਵਲੋਂ ਦੋਸ਼ੀ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਨੇ ਜ਼ੋਰ ਫੜ ਲਿਆ ਹੈ।  ਮਾਮਲੇ Driverਸਬੰਧੀ ਜਾਣਕਾਰੀ ਦਿੰਦਿਆਂ ਨਿਸ਼ਾਂਤ ਐਂਡ ਮਾਲਵਾ ਬੱਸ ਦੇ ਡਰਾਇਵਰ ਕੰਵਲਜੀਤ ਸਿੰਘ ਪੁੱਤਰ ਕੁੰਨਣ ਸਿੰਘ ਵਾਸੀ ਤਰਨਤਾਰਨ ਨੇ ਦੱਸਿਆ ਕਿ ਕੱਲ ਸਵੇਰੇ ਉਹ ਤਰਨਤਾਰਨ ਤੋਂ ਬੱਸ ਲੈ ਕੇ ਅੰਮ੍ਰਿਤਸਰ ਆ ਰਿਹਾ ਸੀ ਤੇ ਜਦੋਂ ਪਿੰਡ ਚਾਟੀਵਿੰਡ ਦੇ ਮੋੜ ਨੇੜੇ ਬੱਸ ਪੁੱਜੀ ਤਾਂ ਸੜਕ ਦੇ ਵਿਚਕਾਰ 3 ਵਿਅਕਤੀ ਸਾਇਕਲਾਂ ‘ਤੇ ਜਾ ਰਹੇ ਸਨ ਤੇ ਉਨ੍ਹਾਂ ਕੋਲੋਂ ਲੰਘਣ ਵੇਲੇ ਬੱਸ ਦੀ ਬਾਰੀ ‘ਚ ਖੜ੍ਹੇ ਇਕ ਵਿਅਕਤੀ ਨੇ ਉਕਤ ਸਾਇਕਲ ਸਵਾਰ ਵਿਅਕਤੀਆਂ ਨੂੰ ਇਕ ਸਾਈਡ ‘ਤੇ ਹੋ ਕੇ ਚੱਲਣ ਲਈ ਕਿਹਾ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਪਾਰ ਜਾਵੇ। ਡਰਾਇਵਰ ਕੰਵਲਜੀਤ ਨੇ ਦੱਸਿਆ ਕਿ ਕੋਟ ਮਿੱਤ ਸਿੰਘ ਦਾ ਰੇਲਵੇ ਫਾਟਕ ਬੰਦ ਹੋਣ ਕਾਰਨ ਬੱਸ ਅੱਗੇ ਆ ਕੇ ਰੁਕ ਗਈ ਤੇ ਪਿੱਛੋਂ ਸਾਇਕਲਾਂ ‘ਤੇ ਆਏ ਉਕਤ ਵਿਅਕਤੀ ਆਉਂਦੇ ਹੀ ਸਾਨੂੰ ਬੁਰਾ-ਭਲਾ ਕਹਿਣ ਲੱਗ ਪਏ ਤੇ ਜਦੋਂ ਉਨ੍ਹਾਂ ਨੂੰ ਅਸੀਂ ਰੋਕਣਾ ਚਾਹਿਆ ਤਾਂ ਉਨ੍ਹਾਂ ‘ਚੋਂ ਇਕ ਵਿਅਕਤੀ ਨੇ ਮੇਰੀ ਪੱਗ ਨੂੰ ਹੱਥ ਮਾਰ ਕੇ ਉਤਾਰ ਦਿੱਤਾ ਤੇ ਲੈ ਗਿਆ। ਜਦੋਂ ਅਸੀਂ ਉਸ ਕੋਲੋਂ ਪੱਗ ਲੈਣ ਵਾਸਤੇ ਉਸ ਦੇ ਪਿੱਛੇ ਦੌੜੇ ਤਾਂ ਉਕਤ ਵਿਅਕਤੀਆਂ ਨੇ ਸਾਡੇ ‘ਤੇ ਇੱਟਾਂ-ਰੋੜਿਆਂ ਨਾਲ ਹਮਲਾ ਕਰ ਦਿਤਾ, ਜਿਸ ਦੌਰਾਨ ਇਕ ਸਵਾਰੀ ਦੇ ਗੰਭੀਰ ਸੱਟਾਂ ਵੀ ਲੱਗੀਆਂ। ਉਨ੍ਹਾਂ ਕਿਹਾ ਕਿ ਇਸ ਸਾਰੀ ਘਟਨਾ ਦੀ ਪੁਲਸ ਚੌਕੀ ਕੋਟ ਮਿੱਤ ਸਿੰਘ ਵਿਖੇ ਸੂਚਨਾ ਦੇ ਦਿੱਤੀ ਗਈ।

468 ad