ਸਿੱਖ ਕੌਮ ਵੱਲੋਂ ਸੱਦੇ ਗਏ ਸਰਬੱਤ ਖ਼ਾਲਸੇ ਨੇ ਮੌਜੂਦਾ ਸਰਕਾਰ ਨੂੰ ਧੁਰ-ਅੰਦਰ ਤੱਕ ਹਿਲਾਇਆ : ਕਲੌੜ, ਚਰਨਾਥਲ

Dharam Singh Photo 002ਫ਼ਤਹਿਗੜ੍ਹ ਸਾਹਿਬ, 10 ਦਸੰਬਰ (ਪੀ ਡੀ ਬਿਊਰੋ) 10 ਨਵੰਬਰ 2015 ਨੂੰ ਸੱਦੇ ਗਏ ਸਰਬੱਤ ਖ਼ਾਲਸੇ ਵੱਲੋਂ ਥਾਪੇ ਗਏ ਜਥੇਦਾਰ ਸਾਹਿਬਾਨਾਂ ਨੂੰ balwinder singh charnathalਦੇਸ਼-ਧ੍ਰੋਹੀ ਤੇ 107/51 ਦੇ ਝੂਠੇ ਕੇਸਾਂ ਵਿਚ ਮੌਜੂਦਾ ਸਰਕਾਰ ਵੱਲੋਂ ਗ੍ਰਿਫ਼ਤਾਰ ਕਰਕੇ ਜੇਲ੍ਹਾਂ ਵਿਚ ਡੱਕੇ ਹੋਏ ਹਨ । ਇਸ ਨਾਲ ਸਿੱਖ ਕੌਮ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਸਿੱਖ ਕੌਮ ਦੇ ਪਿਛਲੇ ਇਤਿਹਾਸ ਨੂੰ ਇਹ ਸਰਕਾਰਾਂ ਭੁੱਲ ਗਈਆਂ ਹਨ । ਜਦੋਂਕਿ ਆਪਣੇ-ਆਪ ਨੂੰ ਇਹ ਸਰਕਾਰ ਪੰਥਕ ਕਹਾਉਦੀ ਹੈ । ਪੰਜਾਬ ਵਿਚ ਪਿਛਲੇ 67 ਸਾਲਾਂ ਤੋਂ ਸਿੱਖਾਂ ਨਾਲ, ਘੱਟ ਗਿਣਤੀ ਕੌਮਾਂ ਨਾਲ ਗਿਣੀ-ਮਿੱਥੀ ਸਾਜ਼ਿਸ ਅਧੀਨ ਗੁਲਾਮ ਬਣਾਕੇ ਰੱਖਣਾ ਚਾਹੁੰਦੇ ਹਨ । ਇਸ ਕੌਮ ਦੇ ਵਿਚ ਭਾਈ ਬੋਤਾ ਸਿੰਘ, ਭਾਈ ਗਰਜਾ ਸਿੰਘ ਆਦਿ ਬਹੁਤ ਵੱਡੀਆਂ ਮਿਸ਼ਾਲਾਂ ਹਨ । ਜਿਨ੍ਹਾਂ ਨੂੰ ਇਹ ਸਰਕਾਰਾਂ ਤਾਕਤ ਦੇ ਨਸ਼ੇ ਅਤੇ ਹੰਕਾਰ ਵਿਚ ਸਭ ਕੁਝ ਭੁਲਾਈ ਬੈਠੇ ਹਨ । ਜਿਵੇ ਕਿ ਸਰਬੱਤ ਖ਼ਾਲਸਾ ਦੇ ਇਕੱਠ ਨੂੰ ਦੇਖਦਿਆ ਹੋਇਆ ਮੌਜੂਦਾ ਸਰਕਾਰ ਧੁਰ-ਅੰਦਰ ਤੱਕ ਹਿਲ ਚੁੱਕੀ ਹੈ । ਇਹ ਵਿਚਾਰ ਸ਼ ਧਰਮ ਸਿੰਘ ਕਲੌੜ ਇਲਾਕਾ ਸਕੱਤਰ ਮੁੱਖ ਦਫ਼ਤਰ, ਸ਼ ਬਲਵਿੰਦਰ ਸਿੰਘ ਚਰਨਾਥਲ ਜ਼ਿਲ੍ਹਾ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਕ ਸਾਂਝੇ ਪ੍ਰੈਸ ਬਿਆਨ ਵਿਚ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਸਿੱਖ ਕੌਮ ਨੂੰ ਇਕੱਤਰ ਹੋ ਕੇ ਆਪਣੇ ਨਿੱਜੀ ਮੁਫ਼ਾਦਾ ਤੋ ਉਪਰ ਉੱਠਕੇ ਆਪਣੇ ਲੀਡਰ ਦੀ ਸਹੀ ਪਹਿਚਾਣ ਕਰਨ ਦਾ ਵੇਲਾ ਹੈ, ਤਾਂ ਕਿ ਸਿੱਖ ਕੌਮ, ਗਰੀਬ ਮਜ਼ਦੂਰ ਵਰਗ, ਕਿਸਾਨ ਵਰਗ, ਵਪਾਰੀ, ਅਧਿਆਪਕ, ਸਮੂਹ ਕਰਮਚਾਰੀ, ਛੋਟੇ ਦੁਕਾਨਦਾਰ, ਬੇਰੁਜ਼ਗਾਰ ਨੌਜ਼ਵਾਨਾਂ ਦਾ ਭਲਾ ਹੋ ਸਕੇ । ਸ਼ ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪਿਛਲੇ 30 ਸਾਲਾਂ ਤੋਂ ਪੰਜਾਬ ਦੀ, ਵਿਦੇਸ਼ਾਂ ਵਿਚ ਵਸੇ ਪਰਿਵਾਰਾਂ ਦੀ ਬਿਤਹਰੀ ਲਈ ਦਿਨ-ਰਾਤ ਇਕ ਕਰਕੇ ਯਤਨ ਕਰ ਰਹੇ ਹਨ । ਸਿੱਖ ਕੌਮ, ਸਮੂਹ ਸੰਗਤ, ਸਮੂਹ ਵਰਗਾਂ ਦਾ ਵੀ ਫਰਜ ਬਣਦਾ ਹੈ ਕਿ ਸਾਨੂੰ ਆਉਣ ਵਾਲੇ ਦਿਨਾਂ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਤਨ-ਮਨ ਨਾਲ ਮਦਦ ਕਰਕੇ ਆਪਣਾ ਅਤੇ ਕੌਮ ਦਾ ਭਵਿੱਖ ਬਣਾ ਸਕੀਏ ਅਤੇ ਮੌਜੂਦਾ ਸਰਕਾਰ ਨੂੰ ਬਿਲਕੁਲ ਨਕਾਰ ਦੇਈਏ ।

468 ad

Submit a Comment

Your email address will not be published. Required fields are marked *