ਸਿੱਖ ਕੌਮ ਦੇ ਕਾਤਲ ਜਗਦੀਸ ਟਾਈਟਲਰ ਨੂੰ ਕਲੀਨ ਚਿੱਟ ਦੇਣ ਵਾਲੇ ਕੈਪਟਨ ਅਮਰਿੰਦਰ ਸਿੰਘ ਨੂੰ ਕੋਈ ਹੱਕ ਨਹੀਂ ਕਿ ਉਹ “ਰਾਜਸੀ ਸਰਨ” ਲੈਣ ਵਾਲੇ ਸਿੱਖਾਂ ਨੂੰ ਬਦਨਾਮ ਕਰਨ : ਪ੍ਰੋ ਮਹਿੰਦਰਪਾਲ ਸਿੰਘ

mohinderpalਚੰਡੀਗੜ੍ਹ, 17 ਮਈ (ਪੀ ਡੀ ਬਿਊਰੋ) “ਕੈਪਟਨ ਅਮਰਿੰਦਰ ਸਿੰਘ ਵੱਲੋਂ ਖ਼ਾਲਿਸਤਾਨ ਸੋਚ ਉਤੇ ਦ੍ਰਿੜਤਾ ਨਾਲ ਪਹਿਰਾ ਦੇਣ ਵਾਲੇ ਅਤੇ ਦੂਸਰੇ ਮੁਲਕਾਂ ਵਿਚ ਰਾਜਸੀ ਸਰਨ ਲੈਣ ਵਾਲੇ ਸਿੱਖਾਂ ਅਤੇ ਕੰਮ ਦੀ ਭਾਲ ਵਿਚ ਜਾਣ ਵਾਲੇ ਸਿੱਖਾਂ ਦੀ ਸਰਕਾਰੀ ਪੱਧਰ ਤੇ ਛਾਣਬੀਨ ਕਰਨ ਦੀ ਮਨਸਾ ਨਾਲ ਜੋ ਹਿੰਦ ਦੇ ਗ੍ਰਹਿ ਵਜ਼ੀਰ ਸ੍ਰੀ ਰਾਜਨਾਥ ਸਿੰਘ ਅਤੇ ਵਿਦੇਸ਼ ਵਜ਼ੀਰ ਸ੍ਰੀ ਸੁਸਮਾ ਸਿਵਰਾਜ ਨਾਲ ਮੁਲਾਕਾਤ ਕਰਨ ਦੀ ਗੱਲ ਕੀਤੀ ਗਈ ਹੈ, ਅਜਿਹੇ ਵਿਚਾਰ ਹਿੰਦੂਤਵ ਹਕੂਮਤਾਂ ਨੂੰ ਤਾਂ ਖੁਸ ਕਰ ਸਕਦੇ ਹਨ, ਪਰ ਸਿੱਖ ਕੌਮ ਨੂੰ ਹਿੰਦ ਵਿਚ ਅਤੇ ਬਾਹਰਲੇ ਮੁਲਕਾਂ ਵਿਚ ਦਰਪੇਸ਼ ਆ ਰਹੀਆਂ ਗੰਭੀਰ ਮੁਸ਼ਕਿਲਾਂ ਨੂੰ ਕਤਈ ਹੱਲ ਨਹੀਂ ਕਰ ਸਕਦੇ । ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਅਮਰੀਕਾ ਦੇ ਦੌਰੇ ਦੌਰਾਨ ਜੋ ਖ਼ਾਲਿਸਤਾਨੀਆਂ ਅਤੇ ਆਪਣਾ ਕੌਮੀ ਘਰ ਬਣਾਉਣ ਵਾਲਿਆਂ ਦੇ ਵਿਰੁੱਧ ਪ੍ਰਚਾਰ ਕੀਤਾ ਗਿਆ ਹੈ, ਉਹ ਕੇਵਲ ਖੁਦ ਆਉਣ ਵਾਲੀਆਂ 2017 ਦੀਆਂ ਚੋਣਾਂ ਵਿਚ ਪੰਜਾਬ ਦਾ ਮੁੱਖ ਮੰਤਰੀ ਬਣਨ ਦੀ ਲਾਲਸਾ ਅਧੀਨ ਅਜਿਹੀ ਦੋਅਰਥੀ ਅਤੇ ਗੁੰਮਰਾਹਕੁੰਨ ਬਿਆਨਬਾਜੀ ਕੀਤੀ ਜਾ ਰਹੀ ਹੈ । ਜਿਸ ਕੈਪਟਨ ਅਮਰਿੰਦਰ ਸਿੰਘ ਨੇ ਹਜ਼ਾਰਾਂ ਸਿੱਖਾਂ ਦੇ ਕਾਤਲ ਜਗਦੀਸ ਟਾਈਟਲਰ ਨੂੰ ਕਲੀਨ ਚਿੱਟ ਦਿੱਤੀ ਹੋਵੇ, ਉਸ ਤੋ ਸਿੱਖ ਕੌਮ ਅਤੇ ਪੰਜਾਬ ਦੀ ਬਿਹਤਰੀ ਦੀ ਉਮੀਦ ਕਿਸ ਤਰ੍ਹਾਂ ਰੱਖੀ ਜਾ ਸਕਦੀ ਹੈ ? ਇਹੀ ਵਜਹ ਹੈ ਕਿ ਉਤਰੀ ਅਮਰੀਕਾ ਵਿਚ ਸਿੱਖਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਅਤੇ ਹਿੰਦੂਤਵ ਹੁਕਮਰਾਨਾਂ ਵੱਲੋਂ ਸਿੱਖ ਕੌਮ ਦੀ ਨਸ਼ਲਕੁਸੀ ਅਤੇ ਕਤਲੇਆਮ ਬਾਰੇ ਜਨਤਕ ਤੌਰ ਤੇ ਪ੍ਰਸ਼ਨ ਕੀਤੇ ਜਿਸਦਾ ਕੈਪਟਨ ਅਮਰਿੰਦਰ ਸਿੰਘ ਕੋਲ ਕੋਈ ਵੀ ਬਾਦਲੀਲ ਜੁਆਬ ਨਹੀਂ ਸੀ । ਫਿਰ ਉਤਰੀ ਅਮਰੀਕਾ ਦੀਆਂ ਸਿੱਖ ਜਥੇਬੰਦੀਆਂ ਨੂੰ ਨਿਸ਼ਾਨਾਂ ਬਣਾਕੇ ਜਾਂ ਉਹਨਾਂ ਉਤੇ ਗੈਰ-ਦਲੀਲ ਹਮਲੇ ਕਰਕੇ 2017 ਦੀਆਂ ਆਉਣ ਵਾਲੀਆਂ ਪੰਜਾਬ ਦੀਆਂ ਚੋਣਾਂ ਲਈ ਬਹੁਗਿਣਤੀ ਦੀਆਂ ਵੋਟਾਂ ਵਟੋਰਨ ਦਾ ਢਕੌਂਜ ਨਹੀਂ ਤਾਂ ਹੋਰ ਕੀ ਹੈ ?”
ਇਹ ਵਿਚਾਰ ਸ਼ ਕੁਸਲਪਾਲ ਸਿੰਘ ਮਾਨ, ਪ੍ਰੋæ ਮਹਿੰਦਰਪਾਲ ਸਿੰਘ ਅਤੇ ਸ਼ ਇਮਾਨ ਸਿੰਘ ਮਾਨ ਕ੍ਰਮਵਾਰ ਦੋਵੇ ਜਰਨਲ ਸਕੱਤਰ ਅਤੇ ਸਰਪ੍ਰਸਤ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਅੱਜ ਚੰਡੀਗੜ੍ਹ ਵਿਖੇ ਚੰਡੀਗੜ੍ਹ ਦੇ ਸਤਿਕਾਰਯੋਗ ਅਖ਼ਬਾਰਾਂ ਦੇ ਨਾਮਾਂਨਗਾਰਾਂ ਦੇ ਨਾਲ ਕੀਤੀ ਗਈ ਇਕ ਪ੍ਰੈਸ ਮਿਲਣੀ ਦੌਰਾਨ ਪ੍ਰਗਟਾਏ ਗਏ । ਆਗੂਆਂ ਨੇ ਆਪਣੀ ਗੱਲਬਾਤ ਨੂੰ ਜਾਰੀ ਰੱਖਦੇ ਹੋਏ ਕਿਹਾ ਕਿ ਜੋ ਸਿੱਖ ਕੌਮ ਦਾ ਬੀਤੇ ਸਮੇਂ ਵਿਚ ਫ਼ੌਜ, ਪੈਰਾਮਿਲਟਰੀ ਫੋਰਸਾ ਅਤੇ ਪੰਜਾਬ ਪੁਲਿਸ ਵੱਲੋਂ ਗੈਰ-ਕਾਨੂੰਨੀ ਤੌਰ ਤੇ ਕਤਲੇਆਮ ਹੋਇਆ, ਮੌਤਾਂ ਹੋਈਆਂ, ਉਸ ਬਾਰੇ ਕੈਪਟਨ ਅਮਰਿੰਦਰ ਸਿੰਘ ਅਤੇ ਹੋਰ ਪੰਜਾਬ ਦੇ ਰਹਿ ਚੁੱਕੇ ਮੁੱਖ ਮੰਤਰੀਆਂ ਨੂੰ ਜਾਣਕਾਰੀ ਨਾ ਹੋਵੇ ਇਸ ਗੱਲ ਤੇ ਬਿਲਕੁਲ ਯਕੀਨ ਨਹੀਂ ਕੀਤਾ ਜਾ ਸਕਦਾ । ਕਿਉਂਕਿ ਅਜਿਹੇ ਕਾਤਲ ਪੁਲਿਸ ਅਫ਼ਸਰ ਸ਼ ਸੁਰਜੀਤ ਸਿੰਘ ਬਰਨਾਲਾ, ਬੇਅੰਤ ਸਿੰਘ, ਹਰਚਰਨ ਸਿੰਘ ਬਰਾੜ, ਬੀਬੀ ਰਜਿੰਦਰ ਕੌਰ ਭੱਠਲ, ਸ਼ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਦੀਆਂ ਮੁੱਖ ਮੰਤਰੀਆਂ ਸਮੇਂ ਵੱਡੇ ਪੁਲਿਸ ਅਹੁਦਿਆ ਤੇ ਆਨੰਦ ਮਾਣਦੇ ਰਹੇ ਹਨ ਅਤੇ ਇਹਨਾਂ ਸਾਰੇ ਮੁੱਖ ਮੰਤਰੀਆਂ ਦੀ ਅਜਿਹੇ ਕਾਤਲ ਪੁਲਿਸ ਅਫ਼ਸਰਾਂ ਨੂੰ ਸਰਪ੍ਰਸਤੀ ਹਾਸਿਲ ਹੈ । ਪੁਲਿਸ ਕੈਟ ਪਿੰਕੀ ਵੱਲੋਂ ਲਿਆਦੇ ਗਏ ਤੱਥ ਇਸ ਗੱਲ ਦੀ ਪ੍ਰਤੱਖ ਗਵਾਹੀ ਭਰਦੇ ਹਨ । ਅੱਜ ਵੀ ਸਿੱਖਾਂ ਨੂੰ ਖ਼ਤਮ ਕਰਨ ਦਾ ਸਿਲਸਿਲਾ ਜਾਰੀ ਹੈ । ਜੋ ਬਰਗਾੜੀ ਕਤਲੇਆਮ ਪ੍ਰਤੱਖ ਮਿਸਾਲ ਹੈ ।

ਆਗੂਆਂ ਨੇ ਕਿਹਾ ਕਿ ਅਸਲ ਵਿਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਜੋ ਪ੍ਰਵਾਸੀ ਪੰਜਾਬੀਆਂ ਦੀ ਗੱਲ ਕਰਕੇ ਪੰਜਾਬੀਆਂ ਅਤੇ ਸਿੱਖਾਂ ਨੂੰ ਗੁੰਮਰਾਹ ਕਰਨ ਦੀ ਅਸਫ਼ਲ ਕੋਸ਼ਿਸ਼ ਕਰ ਰਹੇ ਹਨ । ਜਦੋਕਿ ਪੰਜਾਬੀਆਂ ਅਤੇ ਸਿੱਖਾਂ ਉਤੇ ਹੋਏ ਕਤਲੇਆਮ ਅਤੇ ਨਸ਼ਲਕੁਸੀ ਬਾਰੇ ਨਾਂ ਤਾਂ ਬਾਦਲ ਹਕੂਮਤ ਨੇ ਨਾ ਹੀ ਕਿਸੇ ਕਾਂਗਰਸ ਹਕੂਮਤ ਨੇ ਕਦੀ ਆਵਾਜ਼ ਉਠਾਈ ਹੈ । ਜੇਕਰ ਕੈਪਟਨ ਅਮਰਿੰਦਰ ਸਿੰਘ ਨੂੰ ਵਾਅਕਿਆ ਹੀ ਬਾਹਰਲੇ ਮੁਲਕਾਂ ਵਿਚ ਕੰਮ ਕਰਨ ਵਾਲੇ ਜਾਂ ਰਾਜਸੀ ਸਰਨ ਪ੍ਰਾਪਤ ਕਰਨ ਵਾਲੇ ਸਿੱਖਾਂ ਨਾਲ ਹਮਦਰਦੀ ਹੈ ਅਤੇ ਸਿੱਖਾਂ ਉਤੇ ਹੋਣ ਵਾਲੇ ਜ਼ਬਰ-ਜੁਲਮਾਂ ਲਈ ਇਨਸਾਫ਼ ਪ੍ਰਾਪਤ ਕਰਨ ਲਈ ਉਹ ਸੰਜ਼ੀਦਾਂ ਹਨ ਤਾਂ ਉਹ ਚਿੱਠੀ ਸਿੰਘ ਪੁਰਾ (ਜੰਮੂ-ਕਸ਼ਮੀਰ), ਹੋਦ ਚਿੱਲੜ (ਹਰਿਆਣਾ) ਅਤੇ ਪੀਲੀਭੀਤ (ਯੂਪੀ) ਵਿਖੇ ਸਿੱਖਾਂ ਦੇ ਬੀਤੇ ਸਮੇਂ ਵਿਚ ਹੋਏ ਸਾਜ਼ਸੀ ਕਤਲੇਆਮ ਬਾਰੇ ਅੱਜ ਤੱਕ ਭੇਦਭਰੀ ਚੁੱਪੀ ਕਿਉਂ ਰੱਖੀ ਹੋਈ ਹੈ ? ਬਾਹਰਲੇ ਮੁਲਕਾਂ ਵਿਚ ਕੰਮ ਕਰ ਰਹੀਆਂ ਸਿੱਖ ਜਥੇਬੰਦੀਆਂ ਦਾ ਉਹਨਾਂ ਉਤੇ ਜੋ ਗੁੱਸਾ ਹੈ, ਉਹ ਬਿਲਕੁਲ ਸਹੀ ਹੈ । ਕਿਉਂਕਿ ਸਿੱਖਾਂ ਦੇ ਸੰਜ਼ੀਦਾਂ ਮਸਲਿਆ ਉਤੇ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਤੱਕ ਕੋਈ ਵੀ ਸੰਜ਼ੀਦਗੀ ਨਾਲ ਅਮਲ ਨਹੀਂ ਕੀਤਾ ਅਤੇ ਅਜਿਹੇ ਲੀਡਰ ਸਿੱਖ ਨਸ਼ਲਕੁਸੀ ਅਤੇ ਕਤਲੇਆਮ ਬਾਰੇ ਅਕਸਰ ਹੀ ਚੁੱਪ ਰਹਿੰਦੇ ਹਨ ।
ਆਗੂਆ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਨੇਕ ਸਲਾਹ ਦਿੰਦੇ ਹੋਏ ਕਿਹਾ ਕਿ ਜਿਵੇ ਕਸ਼ਮੀਰੀ, ਯੂਪੀ, ਗੁਜਰਾਤੀ ਅਤੇ ਹੋਰ ਸਥਾਨਾਂ ਉਤੇ ਮੁਸਲਿਮ ਅਤੇ ਇਸਾਈਆ, ਤਾਮਿਲਾ, ਕਬੀਲਿਆ, ਘੱਟ ਗਿਣਤੀਆਂ ਉਤੇ ਹੋਣ ਵਾਲੇ ਜ਼ਬਰ-ਜੁਲਮਾਂ ਪ੍ਰਤੀ ਆਵਾਜ਼ ਉਠਾਉਦੇ ਹਨ, ਉਸੇ ਤਰ੍ਹਾਂ ਸਿੱਖਾਂ ਉਤੇ ਹੋਣ ਵਾਲੇ ਜ਼ਬਰ-ਜੁਲਮਾਂ ਪ੍ਰਤੀ ਵੀ ਉਹ ਇਮਾਨਦਾਰੀ ਨਾਲ ਆਵਾਜ਼ ਵੀ ਉਠਾਉਣ ਅਤੇ ਅਮਲ ਵੀ ਕਰਨ । ਜੋ ਹਿੰਦ ਦੇ ਵਿਧਾਨ ਨੂੰ ਆਪਣੀ ਇੱਛਾ ਅਨੁਸਾਰ ਵਾਰ-ਵਾਰ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ, ਉਹ ਕੇਵਲ ਇੱਥੇ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ ਦੇ ਹੱਕ-ਹਕੂਕਾ ਨੂੰ ਕੁੱਚਲਣ ਅਤੇ ਉਹਨਾਂ ਦੇ ਮਨੁੱਖੀ ਅਧਿਕਾਰਾਂ ਨੂੰ ਖ਼ਤਮ ਕਰਨ ਲਈ ਅਤੇ ਉਹਨਾਂ ਨੂੰ ਗੁਲਾਮ ਬਣਾਉਣ ਲਈ ਹਿੰਦੂਤਵ ਹੁਕਮਰਾਨਾਂ ਵੱਲੋ ਕੀਤੀਆ ਜਾ ਰਹੀਆਂ ਹਨ । ਫਿਰ ਅਜਿਹੇ ਹਾਲਾਤਾਂ ਵਿਚ ਅਸੀਂ ਕੈਪਟਨ ਅਮਰਿੰਦਰ ਸਿੰਘ ਦੇ ਉਸ ਬਿਆਨ ਜਿਸ ਵਿਚ ਉਹਨਾਂ ਨੇ ਨੌਰਥ ਅਮਰੀਕਾ ਦੇ ਸਿੱਖਾਂ ਨੂੰ ਜਹਾਦੀ ਜਥੇਬੰਦੀਆਂ ਦੇ ਗੈਰ-ਦਲੀਲ ਢੰਗ ਨਾਲ ਹੱਥਠੋਕੇ ਗਰਦਾਨਿਆ ਹੈ, ਉਸ ਸਾਜ਼ਿਸੀ ਅਤੇ ਗੁੱਝੇ ਬਿਆਨ ਤੇ ਅਸੀਂ ਕਿਵੇ ਵਿਸ਼ਵਾਸ ਕਰ ਸਕਦੇ ਹਾਂ ? ਕੈਪਟਨ ਅਮਰਿੰਦਰ ਸਿੰਘ ਬੇਸ਼ੱਕ ਅੰਕਲ ਰਾਜਨਾਥ ਸਿੰਘ ਤੇ ਅੰਟੀ ਸੁਸਮਾ ਸਿਵਰਾਜ ਕੋਲ ਭੱਜੇ ਜਾਣਗੇ ਅਤੇ ਅੱਗੋ ਕੀ ਅਮਲ ਹੋਵੇਗਾ, ਉਸ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਖੁਦ ਹੀ ਸਬਕ ਮਿਲ ਜਾਵੇਗਾ ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਪੰਜਾਬ ਵਿਚ ਫ਼ੌਜ, ਪੁਲਿਸ, ਪੈਰਾਮਿਲਟਰੀ ਫੋਰਸਾਂ ਅਤੇ ਸਵਾਰਥੀ ਸੋਚ ਵਾਲੇ ਸਿਆਸਤਦਾਨਾਂ ਵੱਲੋ ਜੋ ਸਿੱਖ ਨਸ਼ਲਕੁਸੀ ਤੇ ਮਨੁੱਖੀ ਅਧਿਕਾਰਾਂ ਦਾ ਜਨਾਜ਼ਾਂ ਕੱਢਿਆ ਜਾ ਰਿਹਾ ਹੈ ਅਤੇ ਬੀਤੇ ਸਮੇਂ ਭਰਤਇੰਦਰ ਸਿੰਘ ਚਹਿਲ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ਾਂ ਤੇ ਜੋ ਕੋਹਰਾਮ ਮਚਾਇਆ ਗਿਆ ਸੀ ਅਤੇ ਜਿਸ ਸੰਬੰਧੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਇਹ ਅੱਜ ਵੀ ਵੱਡੇ ਸਵਾਲੀਆ ਨਿਸ਼ਾਨ ਤੇ ਹਨ, ਉਸ ਵਿਸ਼ੇ ਤੇ ਸਮੁੱਚੇ ਪੰਜਾਬੀ, ਸਿੱਖ ਕੌਮ ਅਤੇ ਪੰਜਾਬ ਵਿਚ ਅਮਨ-ਚੈਨ ਤੇ ਜ਼ਮਹੂਰੀਅਤ ਕਦਰਾ-ਕੀਮਤਾ ਨੂੰ ਸਥਾਈ ਤੌਰ ਤੇ ਕਾਇਮ ਕਰਨ ਵਾਲੇ ਉਚੇਚਾ ਧਿਆਨ ਦੇਣ ਦੀ ਅਪੀਲ ਕਰਦਾ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਰਕਾਰਾਂ ਨੂੰ ਇਸ ਸੰਬੰਧੀ ਖ਼ਬਰਦਾਰ ਕਰਦਾ ਹੈ ਕਿ ਉਹ ਸਿੱਖ ਕੌਮ ਨੂੰ ਗਲਤ ਢੰਗਾਂ ਰਾਹੀ ਦਬਾਉਣ, ਸਿੱਖ ਕੌਮ ਸੰਬੰਧੀ ਗੁੰਮਰਾਹਕੁੰਨ ਪ੍ਰਚਾਰ ਕਰਨ ਅਤੇ ਗੈਰ-ਕਾਨੂੰਨੀ ਤੇ ਗੈਰ-ਵਿਧਾਨਿਕ ਕਾਰਵਾਈਆ ਨੂੰ ਤੁਰੰਤ ਬੰਦ ਕਰਨ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਖ਼ਬਰਦਾਰ ਕਰਦਾ ਹੈ ਕਿ ਜੋ ਬਾਹਰਲੇ ਸਿੱਖ, ਸਿੱਖ ਵਿਰੋਧੀ ਭਾਵਨਾਵਾਂ ਰੱਖਣ ਵਾਲੇ ਹਿੰਦੂਤਵ ਸਿਆਸਤਦਾਨਾਂ ਦਾ ਬਾਦਲੀਲ ਢੰਗ ਨਾਲ ਕੌਮਾਂਤਰੀ ਪੱਧਰ ਤੇ ਆਵਾਜ਼ ਉਠਾਕੇ ਸੱਚ ਨੂੰ ਸਾਹਮਣੇ ਲਿਆ ਰਹੇ ਹਨ, ਉਹਨਾਂ ਪ੍ਰਤੀ ਬਾਹਰਲੇ ਮੁਲਕਾਂ ਵਿਚ ਜਾ ਕੇ ਅਤੇ ਹਿੰਦ ਵਿਚ ਰਹਿ ਕੇ ਗੁੰਮਰਾਹਕੁੰਨ ਪ੍ਰਚਾਰ ਕਰਕੇ ਬਦਨਾਮ ਕਰਨ ਦੇ ਅਮਲ ਬੰਦ ਕਰਨ ਅਤੇ ਸਿੱਖਾਂ ਨੂੰ ਵੀ ਅਪੀਲ ਕਰਦਾ ਹੈ ਕਿ ਮੁੱਖ ਮੰਤਰੀਸਿਪ ਅਤੇ ਵਜ਼ੀਰੀਆਂ ਪ੍ਰਾਪਤ ਕਰਨ ਵਾਲੇ ਅਜਿਹੇ ਸਿਆਸਤਦਾਨਾਂ ਨੂੰ ਹਿੰਦ, ਪੰਜਾਬ ਅਤੇ ਬਾਹਰਲੇ ਮੁਲਕਾਂ ਇਸੇ ਤਰ੍ਹਾਂ ਦਲੀਲ ਨਾਲ ਅਲੱਗ-ਥਲੱਗ ਕਰਨ ਦੇ ਕੌਮੀ ਫਰਜ ਨਿਭਾਉਣ ਤਾਂ ਕਿ ਹਿੰਦੂਤਵ ਤਾਕਤਾਂ ਅਤੇ ਉਹਨਾਂ ਦੇ ਹੱਥਠੋਕੇ ਬਣੇ ਕਾਂਗਰਸੀ, ਭਾਜਪਾ, ਆਰæਐਸ਼ਐਸ਼ ਅਤੇ ਬਾਦਲ ਦਲੀਆਂ ਦੇ ਆਗੂ ਸਿੱਖ ਕੌਮ ਦੇ ਸਤਿਕਾਰਿਤ ਅਕਸ ਨੂੰ ਨਾ ਤਾਂ ਨੁਕਸਾਨ ਪਹੁੰਚਾ ਸਕਣ ਅਤੇ ਨਾ ਹੀ ਸਾਡੀ ਕੌਮੀ ਮੰਜ਼ਿਲ ਤੇ ਪਹੁੰਚਣ ਵਿਚ ਕੋਈ ਰੁਕਾਵਟ ਪਾਉਣ ਵਿਚ ਕਾਮਯਾਬ ਹੋ ਸਕਣ ।

468 ad

Submit a Comment

Your email address will not be published. Required fields are marked *