ਸਿੱਖ ਇੱਕ ਵੱਖਰੀ ਕੌਮ ਹਨ, ਇਸ ਲਈ ਭਾਗਵਤ ਜਿਹੇ ਲੋਕਾਂ ਦੀ ਪ੍ਰਵਾਨਗੀ ਦੀ ਲੋੜ ਨਹੀਂ: ਜੱਥੇਦਾਰ ਅਕਾਲ ਤਖਤ

Giani Gurbachan Singh

ਮੋਹਨ ਭਾਗਵਤ ਦੇ ਬਿਆਨ ਦਾ ਸਖਤ ਨੋਟਿਸ ਲੈਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਅੱਜ ਕਿਹਾ ਕਿ ਸਿੱਖ ਹਿੰਦੂ ਨਹੀਂ ਸਗੋਂ ਵੱਖਰੀ ਸਿਰਮੌਰ ਕੌਮ ਹਨ ਅਤੇ ਇਸ ਲਈ ਸਿੱਖਾਂ ਨੂੰ ਮੋਹਨ ਭਾਗਵਤ ਜਿਹੇ ਵਿਅਕਤੀਆਂ ਕੋਲੋਂ ਮਾਨਤਾ ਲੈਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿੱਖ ਸਮੂਹ ਧਰਮਾਂ ਦਾ ਸਤਿਕਾਰ ਕਰਦੇ ਹਨ ਪਰ ਸਿੱਖਾਂ ਦੇ ਵਜ਼ੂਦ ਅਤੇ ਪਹਿਚਾਣ ਨੂੰ ਨਕਾਰਨ ਵਾਲੇ ਕਿਸੇ ਅਨਸਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਪਿਛਲੇ ਦਿਨੀ ਰਾਸ਼ਟਰੀ ਸੋਵੰਮ ਸੇਵਕ ਸੰਘ (ਆਰ. ਐਸ. ਐਸ.) ਦੇ ਆਗੂ ਮੋਹਨ ਭਾਗਵਤ ਵੱਲੋਂਆਰ. ਐੱਸ. ਐੱਸ ਦੇ ਇੱਕ ਸਮਾਗਮ ਵਿੱਚ ਕਿਹਾਸੀ ਕਿ ਭਾਰਤ ਵਿੱਚ ਮੁਸਲਮਾਮਨਾਂ ਤੋਂ ਛੁੱਟ ਵੱਸਦੀਆਂ ਸਾਰੀਆਂ ਘੱਟ ਗਿਣਤੀ ਕੌਮਾਂ ਹਿੰਦੂ ਹਨ। ਉਸਨੇ ਸਾਫ ਸ਼ਬਦਾਂ ਵਿੱਚ ਕਿਹਾ ਸੀ ਕਿ ਸਿੱਖ ਵੀ ਹਿੰਦੂਆਂ ਦਾ ਹੀ ਇੱਕ ਹਿੱਸਾ ਹਨ।

468 ad