ਸਿੱਖ ਇਕ ਵੱਖਰੀ ਕੌਮ, ਮੋਹਨ ਭਾਗਵਤ ਕੋਲੋ ਸਰਟੀਫਿਕੇਟ ਲੈਣ ਦੀ ਲੋੜ ਨਹੀ- ਗਿਆਨੀ ਮੱਲ ਸਿੰਘ

mal singh

ਸਿੱਖ ਇੱਕ ਵੱਖਰੀ ਕੌਮ ਹੈ। ਦੇਸ਼ ਵਿਦੇਸ਼ ਵਿੱਚ ਵੱਸਦੇ ਸਿੱਖਾਂ ਦੀ ਵੱਖਰੀ ਪਹਿਚਾਣ ਹੈ। ਅਸੀਂ ਉਸ ਗੁਰੂ ਤੇ ਸਿੱਖ ਹਾਂ ਜਿਸ ਨੇ ਗੁਰਬਾਣੀ ਅੰਦਰ ਕਿਹਾ ਹੈ ਕਿ : ਨਾ ਹਮ ਹਿੰਦੂ ਨ ਮੁਸਲਮਾਨ॥ ਸਾਨੂੰ ਕਿਸੇ ਮੋਹਨ ਭਾਗਵਤ ਪਾਸੋਂ ਮਾਨਤਾ ਲੈਣ ਦੀ ਲੋੜ ਨਹੀਂ ਹੈ। ਸਾਨੂੰ ਤਾਂ ਸਾਡੇ ਗੁਰੂ ਸਾਹਿਬ ਜੀ ਦਾ ਹੁਕਮ ਹੈ : ਪੰਡਤਿ ਮੁਲਾ ਜੋ ਲਿਖ ਦੀਆ॥ ਛਾਡਿ ਚਲੇ ਹਮ ਕਛੂ ਨ ਲੀਆ ਇਹ ਗੱਲ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿ:ਮੱਲ ਸਿੰਘ ਨੇ ਕਹੀ। ਉਨਾਂ ਕਿਹਾ ਕਿ ਇਹ ਅੱਤ ਅਫਸੋਸ ਦੀ ਗੱਲ ਹੈ ਕਿ ਦੇਸ਼ ਦੀ ਅਜਾਦੀ ਲਈ ਸ੍ਭ ਤੋਂ ਵੱਧ ਕੁਰਬਾਨੀਆਂ ਕਰਨ ਵਾਲਿਆਂ ਨੂੰ ਅੱਜ ਸ਼ਰੇਆਮ ਹਿੰਦੂ ਧਰਮ ਦਾ ਹਿੱਸਾ ਕਹਿਣ ਦੀ ਜੁਰਅੱਤ ਕੀਤੀ ਜਾ ਰਹੀ ਹੈ। ਗਿ:ਮੱਲ ਸਿੰਘ ਨੇ ਕਿਹਾ ਕਿ ਸਿੱਖ ਕੋਮ ਸਰਬੱਤ ਦਾ ਭਲਾ ਮੰਗਦੀ ਹੈ ਪਰ ਆਪਣੇ ਧਰਮ ਵਿਚ ਕਿਸੇ ਦੀ ਵੀ ਦਖਲ ਅੰਦਾਜੀ ਸਹਿਣ ਨਹੀ ਕਰਦੀ। ਉਨਾਂ ਕਿਹਾ ਕਿ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਪਰ ਸਾਡੀ ਵੱਖਰੀ ਪਹਿਚਾਣ ਨੂੰ ਨਕਾਰਨ ਵਾਲੇ ਕਿਸੇ ਨੂੰ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉੁਨਾਂ ਕਿਹਾ ਕਿ ਲਗਦਾ ਹੈ ਕਿ ਇਹ ਗੱਲ ਕਿਸੇ ਗਹਿਰੀ ਸਾਜਿਸ਼ ਅਧੀਨ ਕਹੀ ਗਈ ਹੈ ਤੇ ਇਸ ਪਿਛੇ ਲੁਕੀ ਹੋਈ ਸਾਜਿਸ਼ ਬੇਨਕਾਬ ਕਰਨੀ ਚਾਹੀਦੀ ਹੈ।

468 ad