ਸਿੱਖੋ ਨਿੱਕੇ ਨਿੱਕੇ ਮਸਲਿਆਂ ਤੇ ਨਾ ਉਲਝੋ, ਭਾਰਤੀ ਖੁਫੀਆਂ ਏਜੰਸੀਆਂ ਤੁਹਾਨੂੰ ਆਪਸ ਵਿੱਚ ਉਲਝਾਉਣ ਲਈ ਕਰੋੜਾਂ ਡਾਲਰ ਖਰਚ ਰਹੀਆਂ ਹਨ…ਹੰਸਰਾ

ਟਰਾਂਟੋ:- ਪਿਛਲੇ ਡੇਢ ਕੁ ਮਹੀਨੇ ਤੋਂ ਮੀਡੀਆ ਵਿੱਚ ਅਜਿਹੀ ਆਰਟੀਫਿਸ਼ਅਲ (ਨਕਲੀ) ਹਨੇਰੀ ਝੁਲਾਈ ਜਾ ਰਹੀ ਹੈ ਕਿ ਜਿਵੇਂ ਖਾਲਿਸਤਾਨ ਜਾਂ ਏਅਰ ਇੰਡੀਆ ਬੰਬ ਕਾਂਡ ਦਾ ਮੁੱਦਾ ਕੱਲ ਹੀ ਸਾਹਮਣੇ ਆਇਆ ਹੋਵੇ। ਦਰਅਸਲ, ਇਹ ਸਭ ਕੁੱਝ ਖੁਫੀਆਂ ਏਜੰਸੀਆਂ ਦੇ ਬੋਰਡ ਰੂਮ ਵਿੱਚ ਘੜੀ ਸਾਜਿਸ਼ ਅਧੀਨ ਹੋ ਰਿਹਾ ਹੈ।
ਸਿੱਖ ਨੇਸ਼ਨ ਦੇ ਨਾਲ ਇੱਕ ਅਪੀਲ ਜਾਰੀ ਕਰਦਿਆਂ ਸ੍ਰ ਸੁਖਮਿੰਦਰ ਸਿੰਘ ਹੰਸਰਾ ਨ ਕਿਹਾ ਕਿ “ਸਿੱਖਾਂ ਨੂੰ ਏਅਰ ਇੰਡੀਆ ਬੰਬ ਕਾਂਡ ਵਿੱਚ ਉਲਝਾਇਆ ਜਾ ਰਿਹਾ ਹੈ। ਜਦਕਿ ਸਾਡਾ ਅਸਲ ਮਨੋਰਥ ਖਾਲਿਸਤਾਨ ਦੇਸ਼ ਦੀ ਆਜ਼ਾਦੀ ਲਈ ਇਨਾ ਦੇਸ਼ਾਂ ਵਿੱਚ ਲਾਬੀ ਕਰਨਾ ਹੈ। ਇਸ ਤੋਂ ਸਿਵਾਏ ਐਨਾ ਦੇਸ਼ਾਂ ਵਿੱਚ ਸਾਡਾ ਕੋਈ ਰੋਲ ਨਹੀਂ ਹੈ। ਅਸੀਂ ਵਿਦੇਸ਼ੀ ਧਰਤੀ ਨੂੰ ਅਪਣਾਇਆ ਹੈ। ਇਸਦੇ ਨਾਲ ਨਾਲ ਅਸੀਂ ਇਥੋਂ ਦੈ ਕਾਇਦਾ ਕਾਨੂੰਨ ਨੂੰ ਵੀ ਅਪਣਾਇਆ ਹੈ।”
ਹੰਸਰਾ ਨੇ ਅੱਗੇ ਕਿਹਾ ਕਿ “ਸਾਵਧਾਨ ਰਹੋ ਅਤੇ ਆਪਣਾ ਧਿਆਨ ਖਾਲਿਸਤਾਨ ਅਤੇ ਸਿੱਖਾਂ ਨਾਲ ਹੋ ਰਹੀ ਬੇਇਨਸਾਫੀ ਤੇ ਕੇਂਦਰਤ ਰੱਖੋ। ਭਾਰਤ ਸਰਕਰ ਦੀਆਂ ਏਜੰਸੀਆਂ ਹੁਣ ਤਿਰੰਗੇ ਪਹਿਨਕੇ ਨਹੀਂ ਸਗੋਂ ਹਰ ਤਰ੍ਹਾਂ ਦੀ ਵਰਦੀ ਵਿੱਚ ਸਰਗਰਮ ਹਨ।”
ਸਾਵਧਾਨ ਰਹੋ! ਕਿਸੇ ਹੋਰ ਮਸਲੇ ਵਿੱਚ ਨਾ ਉਲਝੋ।
ਸੁਖਮਿੰਦਰ ਸਿੰਘ ਹੰਸਰਾ ਨੇ ਕੌਮ ਦੇ ਨਾਲ ਅਪੀਲ ਵਿੱਚ ਅੱਗੇ ਕਿਹਾ ਕਿ “ਚਾਹੇ ਉਹ ਮੁੱਦਾ ਤਲਵਿੰਦਰ ਸਿੰਘ ਪਰਮਾਰ ਦਾ ਹੋਵੇ ਤੇ ਚਾਹੇ ਸੰਤ ਜਰਨੈਲ ਸਿੰਘ ਭਿੰਰਡਾਂਵਾਲਿਆਂ ਦਾ। ਅਗਰ ਕੋਈ ਸਾਡੇ ਨਾਇਕਾਂ ਵਿਰੁੱਧ ਬੋਲ ਕੇ ਸਾਨੂੰ ਸਾਡੇ ਰਸਤੇ ਤੋਂ ਭੜਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਗੇਮ ਨੂੰ ਸਮਝੋ, ਨਾ ਭੜਕਾਹਟ ਵਿੱਚ ਆ ਕੇ ਉਨ੍ਹਾਂ ਦੀ ਕੋਸ਼ਿਸ਼ ਨਾਕਾਮ ਕਰੋ।”
ਸਿੱਖ ਕੌਮ ਨੂੰ ਦੇਸ਼ਾਂ ਵਿਦੇਸ਼ਾਂ ਵਿeੱਚ ਸਾਵਧਾਨ ਕਰਦਿਆਂ ਸੁਖਮਿੰਦਰ ਸਿੰਘ ਹੰਸਰਾ ਨੇ ਕਿਹਾ ਕਿ “ਅਗਲੇ ਮਹੀਨੇ ਆਉਣ ਵਾਲੇ ਨਗਰ ਕੀਰਤਨਾਂ ਨੂੰ ਬਦਨਾਮ ਕਰਨ ਲਈ ਭਾਰਤੀ ਏਜੰਟਾਂ ਵਲੋਂ ਹੁਣ ਤੋਂ ਹੀ ਤਾਣਾ ਬਾਣਾ ਬੁਣਿਆ ਜਾ ਰਿਹਾ ਹੈ। ਨਗਰ ਕੀਰਤਨ ਵਿੱਚ ਖਾਲਿਸਤਾਨ ਦੇ ਪ੍ਰਸਤਾਵ ਨੂੰ ਮੁੱਖ ਭੂਮਿਕਾ ਵਜੋਂ ਪੇਸ਼ ਕਰੋ, ਸਟੇਨ ਗੰਨਾਂ ਜਾਂ ਜਿੰਨ੍ਹਾਂ ਪੋਸਟਰਾਂ ਤੇ ਉਂਗਲ ਉੱਠ ਸਕਦੀ ਹੈ ਉਸ ਤੋਂ ਪਹਿਲਾਂ ਹੀ ਲਾਂਭੇ ਰਹੋ।
ਇਹ ਨਾ ਭੁੱਲੋ ਕਿ ਕੈਨੇਡਾ, ਅਮਰੀਕਾ ਅਤੇ ਇੰਗਲੈਂਡ ਦਾ ਸਿਸਟਮ ਖਾਲਿਸਤਾਨ ਦੇ ਪ੍ਰਸਤਾਵ ਨੂੰ ਮਾਨਤਾ ਦਿੰਦਾ ਹੈ। ਇਸ ਮਾਨਤਾ ਦਾ ਸਹਾਰਾ ਲੈ ਕੇ ਖਾਲਿਸਤਾਨ ਦਾ ਪ੍ਰਸਤਾਵ ਅੱਗੇ ਵਧਾਓ।”
ਸਿੱਖ ਕੌਮ ਨੂੰ ਅਪੀਲ ਹੈ ਕਿ ਨਿੱਕੇ ਨਿੱਕੇ ਮੁੱਦਿਆਂ ਤੇ ਨਾ ਬਹਿਕੋ, ਕੋਈ ਵੀ ਸਿੱਖ ਨਾਕਾਰਾਤਮਿਕ ਬਿਆਨਬਾਜ਼ੀ ਤੋਂ ਗੁਰੇਜ਼ ਕਰੇ ਅਤੇ ਸਾਕਾਰਾਤਮਿਕ ਸੋਚ ਅਪਣਾਉਂਦਿਆਂ ਬੱਸ ਖਾਲਿਸਤਾਨ ਦੀ ਮੰਜ਼ਿਲ ਨੂੰ ਮਕਸਦਾ ਬਣਾ ਕੇ ਚੱਲੋ।

ਦਾਸ: ਸੁਖਮਿੰਦਰ ਸਿੰਘ ਹੰਸਰਾ

468 ad

Submit a Comment

Your email address will not be published. Required fields are marked *