ਸਿੱਖਾਂ ਉਪਰ ਦੇਸ਼ ਧਰੋਹੀ ਮਕੱਦਮੇ ਬਣਾਉਣਾਂ ਸਰਕਾਰ ਦੀ ਅਸਿਹਨਸੀਲਤਾ ; ਘੁੰਮਣ

Dalwinder Singh Ghuman

Dalwinder Singh Ghuman

ਪੈਰਿਸ; (ਬਾਬਕ) ਦੁਨੀਆਂ ਵਿੱਚ ਵਿਚਰਦੇ ਇਨਸਾਨ ਨੂੰ ਆਪਣੇ ਢੰਗ ਨਾਲ ਜਿੰਦਗੀ ਜਿਉਣ ਦਾ ਹੱਕ ਹੈ। ਜਿਸ ਵਿੱਚ ਆਪਣੀ ਸੌਚ ਨੂੰ ਪ੍ਰਗਟਾਉਣ ਲਈ ਬੋਲਣ ਅਤੇ ਲਿਖਣ ਦੀ ਆਜਾਦੀ ਹੈ। ਪਿਛਲੇ ਕਾਫੀ ਸਮੇ ਤੋ ਸ੍ਰੀ ਅਕਾਲ ਤੱਖਤ ਸਾਹਿਬ ਨੂੰ ਰਾਜਨੀਤਕ ਲਾਭਾਂ ਲਈ ਵਰਤਿਆ ਗਿਆ ਹੈ ਜਿਸ ਵਿੱਚ ਸ੍ਰੀ ਅਕਾਲ ਤੱਖਤ ਦੀ ਮਰਿਆਧਾ ਦੀ ਉਦੋਂ ਵੱਡੀ ਦੁਰਵਰਤੋ ਹੋਈ ਜਦੋ ਬਿਨਾ ਮੁਆਫੀ ਮੰਗੇ ਰਾਮ ਰਹੀਮ ਨੂੰ ਸਾਫ ਮੁਆਫ ਕੀਤਾ ਗਿਆ। ਜਿਸ ਦਾ ਸਿਖਾਂ ਵਿੱਚ ਭਾਰੀ ਵਿਰੋਧ ਸੁਭਾਵਿੱਕ ਸੀ ਜਿਸ ਸੱਦਕਾ ਸਰਬੱਤ ਖਾਲਸਾ ਨਿਰੋਲ ਸਿੱਖਾਂ ਦੀ ਭਾਵਨਾਤਮਕ ਸ਼ੋਚ ਦਾ ਇਕੱਠ ਸੀ। ਜਿਸ ਵਿੱਚ ਹਰ ਸਿੱਖ ਬਿਨਾਂ ਪਾਰਟੀਆਂ , ਜਥੈਬੰਦੀਆਂ , ਸੰਪਰਦਾਵਾਂ ਦੀ ਹੋਂਦ ਤੋ ਸਾਮਲ ਹੋਇਆ। ਅੱਜ ਉਹਨਾਂ ਸਿੱਖਾਂ ਅਤੇ ਵਿਦੇਸ਼ੀ ਮੀਡੀਏ ਟੀ ਵੀ ਚੈਨਲਾਂ ਦੇ ਖਿਲਾਫ ਦੇਸ਼ ਧਰੋਹੀ ਦੇ ਮੁਕੱਦਮੇ ਦਰਜ ਹੋਏ ਜਿੰਨਾ ਨੇ ਕੌਮ ਨੂੰ ਨਵੇ ਦਿਸਾ ਨਿਰਦੇਸ਼ ਦੇਣ ਦਾ ਯਤਨ ਕੀਤਾ । ਇਹ ਟੀ ਵੀ ਚੈਨਲਾਂ , ਜਿਹੜੀ ਕੌਮ ਦੀ ਕਿਸੇ ਵੇਲੇ ਵੱਡੀ ਮੰਗ ਰਹੀ ਹੈ ਨੇ ਮੌਕੇ ਦੇ ਹਾਲਾਤਾਂ ਤੋ ਜਾਣੂ ਕਰਵਾਕੇ ਆਪਣੇ ਫ਼ਰਜਾਂ ਦੀ ਪੂਰਤੀ ਕੀਤੀ ਇਨਾਂ ਉਪਰ ਵੀ ਦੇਸ਼ ਧਰੋਹੀ ਦੇ ਮੁਕੱਦਮੇ ਦਰਜ ਕਰਨਾਂ, ਸਰਕਾਰੀ ਦਹਿਸ਼ਤਗਰਦੀ ਹੈ ਜੋ ਜਮਹੂਰੀ ਹੱਕਾਂ ਦੀ ਘੋਰ ਉਲੱਘਣਾਂ ਹੈ। ਸਰਬੱਤ ਖਾਲਸਾ ਵਿੱਚ ਸਿਰਫ ਤਾ ਸਿਰਫ ਸਿੱਖਾਂ ਨਾਲ ਸਬੰਧਤ ਮਤਿਆ ਨੂੰ ਹੀ ਪ੍ਰਵਾਣਗੀ ਦਿਤੀ ਗਈ ਜਿਸ ਵਿੱਚ ਨਵੇ ਜ਼ਥੇਦਾਰਾਂ ਦੀ ਨਿਜੁਕਤੀ ਅਤੇ ਸ੍ਰੀ ਅਕਾਲ ਤੱਖਤ ਸਾਹਿਬ ਦੇ ਵਿਧੀ ਵਿਧਾਨ ਦੀ ਹੀ ਗੱਲ ਹੋਈ ਜਿਸ ਕਰਕੇ ਕਤਈ ਦੇਸ਼ ਧਰੋਹੀ ਦੇ ਮੁਕੱਦਮੇ ਨਹੀ ਬਣਦੇ।
ਇਹ ਬਿਆਨ ਸ. ਦਲਵਿੰਦਰ ਸਿੰਘ ਘੁੰਮਣ ਪ੍ਰਧਾਨ ਯੂਥ ਅਕਾਲੀ ਦਲ ਅੰਮ੍ਰਿਤਸਰ ਯੂਰਪ ਵਲੋਂ ਜਾਰੀ ਕਰਦੇ ਹੋਏ ਕਿਹਾ ਕਿ ਅੱਜ ਦੁਨਿਆ ਇੱਕਵੀਂ ਸਦੀ ਵਿੱਚ, ਇੰਨਸਾਨੀ ਸੋਚ ਖੁਲ੍ਹੀ ਫਿਜਾ ਵਿੱਚ ਰਹਿ ਕੇ ਆਪਣੀ ਅਜਾਦੀ ਦਾ ਨਿੱਘ ਮਾਣ ਰਹੀ ਹੈ। ਤਾਂ ਅਜੋਕੇ ਸਮੇ ਵਿਚ ਜਮਹੁਰੀ ਹੱਕਾਂ ਤੋ ਇਨਸਾਨ ਨੂੰ ਵਾਂਜੇ ਕਰਨਾ ਮਨੁੱਖੀ ਹੱਕਾਂ ਦੀ ਘੌਰ ਉਲੰਘਣਾ ਹੈ ਖਾਸ ਕਰਕੇ ਵਿਦੇਸ਼ਾਂ ਵਿੱਚ ਵੱਸਦੇ ਪੰਜਾਂਬੀਆਂ ਅਤੇ ਸਿੱਖਾਂ ਦਾ ਘਰ ਪੰਜਾਬ ਹੈ ਤਾ ਸਹਿਜ ਹੈ ਕਿ ਉਹ ਜਿਥੈ ਪੰਜਾਬ ਦੀ ਖੁਸਹਾਲੀ ਵਿੱਚ ਹਿਸਾ ਪਾਉਂਦਾ ਹੈ ਉਥੇ ਆਪਣੇ ਧਾਰਮਿਕ, ਸਭਿਆਚਾਰਕ ਅਤੇ ਮਨੂੱਖੀ ਹੱਕਾਂ ਦੀ ਪਾਲਣਾ ਵੀ ਕਰਦਾ ਹੈ ਗੁਰੂ ਗਰੰਥ ਸਾਹਿਬ ਜੀ ਦੀ ਲਗਾਤਾਰ ਬੇਆਦਬੀ ਅਸਿਹ ਹੈ ਜਿਸ ਨਾਲ ਹਰ ਇੱਕ ਇੰਨਸਾਨ ਦਾ ਹਿਰਦਾ ਦੁਖੀ ਹੋਇਆ ਹੈ ਜਿਸ ਤਹਿਤ ਪੰਜਾਬ ਸਰਬੱਤ ਖਾਲਸਾ ਸਮਾਗਮ ਉਪਰ ਗਏ ਵਿਦੇਸ਼ੀ ਸਿੱਖਾਂ ਉਪਰ ਵੀ ਦੇਸ਼ ਧਰੋਹੀ ਮੁਕੱਦਮੇ ਦਰਜ ਕਰਨੇ ਸਰਕਾਰ ਦੀ ਬੌਖਲਾਹਤ ਅਤੇ ਨਾਕਾਮੀ ਹੈ ਸੋ ਵਿਦੇਸ਼ਾ ਵਿੱਚ ਬੈਠੇ ਹਰ ਇਨਸਾਨ ਨੂੰ ਸਰਕਾਰ ਇਹ ਭਰੌਸਾ ਦੇਵੇ ਕਿ ਉਹਨਾ ਦੇ ਧਾਰਮਿਕ ਅਕੀਦਿਆਂ ਨਾਲ ਛੇੜ-ਛਾੜ ਨਾ ਹੋਵੇ ਅਤੇ ਸਰਕਾਰ ਜਲਦ ਤੋ ਜਲਦ ਇਸ ਉਪਰ ਰੋਕ ਲਗਵਾਏ।

468 ad

Submit a Comment

Your email address will not be published. Required fields are marked *