ਸਿਸਟਮ ਦੀ ਲਾਪਰਵਾਹੀ ਕਾਰਨ ਗੰਭੀਰ ਅਪਰਾਧੀ ਵੀ ਬਣੇ ਕੈਨੇਡਾ ਦੇ ਨਾਗਰਿਕ

16ਓਟਾਵਾ, 4 ਮਈ ( ਪੀਡੀ ਬੇਉਰੋ ) ਕੈਨੇਡਾ ਦੀ ਨਾਗਰਿਕਤਾ ਹਾਸਲ ਕਰਨ ਦੇ ਮਾਮਲੇ ‘ਚ ਬਹੁਤ ਹੈਰਾਨੀਜਨਕ ਜਾਣਕਾਰੀ ਸਾਹਮਣੇ ਆਈ ਹੈ। ਇਸ ਬਾਰੇ ਖੁਲਾਸਾ ਹਾਊਸ ਆਫ਼ ਕਾਮਨਜ਼ ‘ਚ ਮੰਗਲਵਾਰ ਨੂੰ ਆਡੀਟਰ ਜਨਰਲ ਮਾਈਕਲ ਫਰਗੂਨਸ ਵਲੋਂ ਤਿਆਰ ਕੀਤੀ ਰਿਪੋਰਟ ਨਾਲ ਹੋਇਆ। ਮਾਈਕਲ ਨੇ ਰਿਪੋਰਟ ਨੂੰ ਪੇਸ਼ ਕਰਦਿਆਂ ਆਖਿਆ ਕਿ ਗੰਭੀਰ ਅਪਰਾਧਾਂ ਨੂੰ ਅੰਜ਼ਾਮ ਦੇਣ ਵਾਲਿਆਂ ਅਤੇ ਜਾਅਲੀ ਪਤਿਆਂ ਦੀ ਵਰਤੋਂ ਕਰਨ ਵਾਲਿਆਂ ਨੂੰ ਵੀ ਕੈਨੇਡਾ ਦੀ ਨਾਗਰਿਕਤਾ ਹਾਸਲ ਹੋਈ ਹੈ ਪਰ ਇਸ ਸਭ ਲਈ ਵਧੇਰੇ ਜ਼ਿੰਮੇਵਾਰ ਕੈਨੇਡਾ ਦਾ ਸਿਸਟਮ ਹੀ ਹੈ।
ਮਾਈਕਲ ਨੇ ਦੱਸਿਆ ਕਿ ਉਨ੍ਹਾਂ ਨੇ ਸਾਲ ਜੁਲਾਈ 2014 ਤੋਂ ਲੈ ਕੇ ਅਕਤੂਬਰ 2015 ਤੱਕ ਕੈਨੇਡਾ ਦੀ ਨਾਗਰਿਕਤਾ ਹਾਸਲ ਕਰਨ ਲਈ ਆਈਆਂ ਅਰਜ਼ੀਆਂ ਦਾ ਜਦੋਂ ਗੰਭੀਰਤਾ ਨਾਲ ਅਧਿਐਨ ਕੀਤਾ ਗਿਆ ਤਾਂ ਇਸ ਦੌਰਾਨ ਬਹੁਤ ਹੈਰਾਨੀਜਨਕ ਗੱਲ ਸਾਹਮਣੇ ਆਈ। ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਅਧੂਰੀ ਜਾਣਕਾਰੀ ਜਾਂ ਕਿਸੇ ਲੋੜੀਂਦੀ ਜਾਂਚ-ਪਰਖ ਤੋਂ ਬਗ਼ੈਰ ਹੀ ਬਹੁਤ ਸਾਰੇ ਲੋਕਾਂ ਨੂੰ ਕੈਨੇਡਾ ਦੀ ਨਾਗਰਿਕਤਾ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਗੜਬੜੀ ਲਈ ਵਿਭਾਗ ਦੇ ਨਾਲ-ਨਾਲ ਬਾਰਡਰ ਅਧਿਕਾਰੀ ਵੀ ਜ਼ਿੰਮੇਵਾਰ ਹਨ। ਇਨ੍ਹਾਂ ਸਭ ਵਲੋਂ ਅਜਿਹਾ ਕਰਨ ਨਾਲ ਉਹ ਲੋਕ ਵੀ ਕੈਨੇਡਾ ਦੀ ਨਾਗਰਿਕਤਾ ਹਾਸਲ ਕਰਨ ‘ਚ ਕਾਮਯਾਬ ਹੋ ਜਾਂਦੇ ਹਨ, ਜਿਹੜੇ ਕਿ ਇਸ ਲਈ ਯੋਗ ਹੀ ਨਹੀਂ ਹੁੰਦੇ। ਉੱਧਰ ਆਡੀਟਰ ਜਨਰਲ ਨੂੰ ਭਰੋਸਾ ਦਿਵਾਉਂਦਿਆਂ ਇਮੀਗ੍ਰੇਸ਼ਨ ਵਿਭਾਗ, ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਅਤੇ ਆਰ. ਸੀ. ਐੱਮ. ਪੀ. ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਆਪਣੇ ਕੰਮ ‘ਚ ਸੁਧਾਰ ਲਿਆਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ ਅਤੇ ਇਸ ਸਾਲ ਦੇ ਅਖੀਰ ਤੱਕ ਸਿਸਟਮ ਨੂੰ ਹੋਰ ਬਿਹਤਰ ਕੀਤਾ ਜਾਵੇਗਾ।

468 ad

Submit a Comment

Your email address will not be published. Required fields are marked *