ਸਿਰਫ ਰਬੜ ਸਟੈਂਪ ਬਣ ਕੇ ਰਹਿ ਜਾਂਦੀਆਂ ਸਰਪੰਚੀ ਕਰਦੀਆਂ ਔਰਤਾਂ

ਬਰਨਾਲਾ- ਪੰਜਾਬ ਵਿਚ ਪੰਚਾਇਤੀ ਚੋਣਾਂ ਜਿੱਤਣ ਵਾਲੀਆਂ ਜ਼ਿਆਦਾਤਰ ਔਰਤਾਂ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਨਾ ਹੋਣ ਕਾਰਨ Sarpanchਉਹ ਸਿਰਫ ਰਬੜ ਸਟੈਂਪ ਬਣ ਕੇ ਰਹਿ ਜਾਂਦੀਆਂ ਹਨ। ਉਨ੍ਹਾਂ ਦੇ ਅਹੁਦੇ ਦੀ ਵਰਤੋਂ ਉਨ੍ਹਾਂ ਦੇ ਪਤੀ ਆਪਣੀ ਰਾਜਨੀਤੀ ਲਈ ਕਰਦੇ ਹਨ। ਜ਼ਿਆਦਾਤਰ ਪਤੀ ਸਰਪੰਚ ਔਰਤਾਂ ਨੂੰ ਆਪਣੀ ਲੋੜ ਮੁਤਾਬਕ ਹੀ ਵਰਤੋਂ ਕਰਦੇ ਹਨ। ਔਰਤਾਂ ਨੂੰ ਚੋਣ ਜਿਤਾਉਣ ਤੋਂ ਬਾਅਦ ਉਨ੍ਹਾਂ ਦਾ ਸਾਰਾ ਕੰਮ ਪਤੀ ਹੀ ਕਰ ਰਹੇ ਹਨ। ਇਹ ਇਕ ਗੰਭੀਰ ਮਾਮਲਾ ਹੈ। ਔਰਤਾਂ ਨੂੰ ਮਿਲੇ ਬਰਾਬਰੀ ਦੇ ਅਧਿਕਾਰ ਦੀ ਦੁਰਵਰਤੋਂ ਲਈ ਔਰਤਾਂ ਘੱਟ ਜ਼ਿੰਮੇਵਾਰ ਨਹੀਂ ਹਨ। ਬੇਸ਼ਕ ਔਰਤਾਂ ਨੇ ਆਪਣੀ ਵੱਖਰੀ ਪਛਾਣ ਬਣਾਈ ਹੈ ਅਤੇ ਹਿੰਮਤ ਅਤੇ ਸਾਹਸ ਦਾ ਲੋਹਾ ਮਨਵਾਇਆ ਹੈ ਪਰ ਪੰਚਾਇਤੀ ਰਾਜ ਵਿਚ ਮਿਲੇ ਅਧਿਕਾਰਾਂ ਦੀ ਦੁਰਵਰਤੋਂ ਜਾਰੀ ਹੈ।
ਪਿੰਡਾਂ ਅਤੇ ਸ਼ਹਿਰਾਂ ਦੀ ਜ਼ਿਆਦਾਤਰ ਔਰਤਾਂ ਅਜੇ ਵੀ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਨਹੀਂ ਹਨ। ਸਰਪੰਚ, ਪੰਚ ਅਤੇ ਕੌਂਸਲਰ ਬਣੀਆਂ ਜ਼ਿਆਦਾਤਰ ਔਰਤਾਂ ਨੂੰ ਆਪਣਾ ਕੋਲ ਮੋਬਾਈਲ ਰੱਖਣ ਤੱਕ ਦੀ ਇਜਾਜ਼ਤ ਤੱਕ ਨਹੀਂ ਦਿੱਤੀ ਜਾਂਦੀ ਅਤੇ ਉਨ੍ਹਾਂ ਦੇ ਪਤੀ ਹੀ ਕੰਮਕਾਜ ਦੇਖਦੇ ਹਨ। ਔਰਤਾਂ ਸਿਰਫ ਦਸਤਖਤ ਕਰਨ ਲਈ ਸਰਕਾਰੀ ਦਫਤਰਾਂ ਵਿਚ ਜਾਂਦੀਆਂ ਹਨ। ਪਿੰਡਾਂ ਪੰਚਾਇਤਾਂ ‘ਚ ਵੀ ਕਾਫੀ ਗਿਣਤੀ ਔਰਤ ਪੰਚਾਂ ਦੀ ਹੁੰਦੀ ਹੈ ਪਰ ਉਹ ਕਦੇ ਵੀ ਪੰਚਾਇਤ ਦੇ ਫੈਸਲਿਆਂ ‘ਚ ਸ਼ਾਮਲ ਨਹੀਂ ਹੁੰਦੀਆਂ। ਲੋੜ ਸਿਰਫ ਸਿਸਟਮ ਨੂੰ ਬਦਲਣ ਦੀ ਹੈ। ਸਰਕਾਰਾਂ ਵੀ ਇਹ ਸਭ ਕੁਝ ਜਾਣਦੇ ਹੋਏ ਕਦੇ ਵੀ ਇਸ ਗੱਲ ਵੱਲ ਧਿਆਨ ਨਹੀਂ ਦਿੰਦੀਆਂ।

468 ad