ਸਿਰਫ ਨੀਲੀ ਪੱਗ ਵਾਲਿਆਂ ਨੂੰ ਨੀਲੇ ਕਾਰਡ ਕਿਉਂ : ਕੈਪਟਨ ਅਮਰਿੰਦਰ

12

ਜਲੰਧਰ, 15 ਮਈ ( ਜਗਦੀਸ਼ ਬਾਮਬਾ ) ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ‘ਖੁਰਾਕ ਸੁਰੱਖਿਆ ਯੋਜਨਾ’ ਤਹਿਤ ਭੇਦਭਾਵ ਦੇ ਤਰੀਕੇ ਰਾਹੀਂ ਲੋਕਾਂ ਦੀ ਚੋਣ ਕਰਨ ਦੇ ਮਾਮਲੇ ‘ਤੇ ਸਵਾਲ ਖੜ੍ਹਾ ਕੀਤਾ ਹੈ। ਉਨ੍ਹਾਂ ਕਿਹਾ ਕਿ ਨੀਲੇ ਕਾਰਡ ਬਿਨਾਂ ਕਿਸੇ ਭੇਦਭਾਵ ਦੇ ਉਨ੍ਹਾਂ ਸਾਰੇ ਗਰੀਬ ਲੋਕਾਂ ਨੂੰ ਮਿਲਣੇ ਚਾਹੀਦੇ ਹਨ ਜਿਹੜੇ ਯੋਗ ਹਨ ਅਤੇ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਬਤੀਤ ਕਰ ਰਹੇ ਹਨ। ਸਿਰਫ ਪੱਗ ਦਾ ਰੰਗ ਦੇਖ ਕੇ ਨੀਲੇ ਕਾਰਡ ਜਾਰੀ ਨਹੀਂ ਹੋਣੇ ਚਾਹੀਦੇ।ਉਨ੍ਹਾਂ ਨੇ ਇਕ ਬਿਆਨ ਵਿਚ ਅਧਿਕਾਰੀਆਂ ਨੂੰ ਸਖਤ ਚਿਤਾਵਨੀ ਦਿੰਦੇ ਹੋਏੇ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਅਧਿਕਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਗਰੀਬਾਂ ਨਾਲ ਬੇਇਨਸਾਫੀ ਕਰਨ ਵਿਚ ਲੱਗੀ ਹੋਈ ਹੈ ਅਤੇ ਇਹ ਸਭ ਕੁਝ ਅਕਾਲੀਆਂ ਦੇ ਇਸ਼ਾਰੇ ‘ਤੇ ਹੋ ਰਿਹਾ ਹੈ। ਸਾਰੇ ਅਧਿਕਾਰੀਆਂ ਦੀ ਜਵਾਬਦੇਹੀ ਸਮਾਂ ਆਉਣ ‘ਤੇ ਤੈਅ ਕੀਤੀ ਜਾਵੇਗੀ।ਉਨ੍ਹਾਂ ਮੁੱਖ ਮੰਤਰੀ ਵਲੋਂ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਹਰੇਕ ਵਿਧਾਨ ਸਭਾ ਹਲਕੇ ‘ਚ 2-2 ਹਜ਼ਾਰ ਨੀਲੇ ਕਾਰਡ ਬਣਾਉਣ ਦੇ ਫੈਸਲੇ ‘ਤੇ ਸਵਾਲ ਕਰਦੇ ਹੋਏ ਕਿਹਾ ਕਿ ਹਲਕਾ ਇੰਚਾਰਜਾਂ ਜਾਂ ਵਿਧਾਇਕਾਂ ਦੀ ਇੱਛਾ ਅਨੁਸਾਰ ਜੇਕਰ ਕਾਰਡ ਬਣਾਉਣੇ ਹਨ ਤਾਂ ਫਿਰ ਉਸ ਦਾ ਕੋਈ ਲਾਭ ਨਹੀਂ ਹੈ ਕਿਉਂਕਿ ਆਮ ਗਰੀਬ ਲੋਕ ਨੀਲੇ ਕਾਰਡਾਂ ਦੀ ਸੂਚੀ ਵਿਚ ਜਗ੍ਹਾ ਨਹੀਂ ਬਣਾ ਸਕਣਗੇ। ਉਨ੍ਹਾਂ ਕਿਹਾ ਕਿ ਗਰੀਬ ਲੋਕਾਂ ਨੂੰ ਫਾਰਮ ਹਲਕਾ ਇੰਚਾਰਜਾਂ ਜਾਂ ਸੱਤਾਧਾਰੀ ਵਿਧਾਇਕਾਂ ਤੋਂ ਲੈਣੇ ਪੈਣਗੇ। ਇਸ ਲਈ ਸਰਕਾਰ ਜਾਂਚ ਵੀ ਨਹੀਂ ਕਰੇਗੀ।

468 ad

Submit a Comment

Your email address will not be published. Required fields are marked *