ਸਿਮਰਨਜੀਤ ਸਿੰਘ ਮਾਨ ਨੇ ਪੰਥ ‘ਤੇ ਕੌਮ ਦਾ ਮਾਣ ਵਧਾਇਆ, ਇੰਗਲੈਡ ਵਿਖੇ ਸਨਮਾਨ : ਕਾਹਨ ਸਿੰਘ ਵਾਲਾ

7

ਚਿੱਟੀ ਮੱਖੀ, ਚਿੱਟੇ ਨਸ਼ੇ ‘ਤੇ ਚਿੱਟੀ ਟੋਪੀ ਤੋਂ ਲੋਕ ਬੱਚਣ : ਗੁਰਦਿਆਲ ਸਿੰਘ ਅਟਵਾਲ ਯੂਕੇ
ਫਰੀਦਕੋਟ,8 ਮਈ (ਜਗਦੀਸ਼ ਬਾਂਬਾ ) ਬੀਤੇਂ ਦਿਨੀਂ ਸ੍ਰੋਮਣੀ ਅਕਾਲੀ ਦਲ ਆਮ੍ਰਿ੍ਰਤਸਰ ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦਾ ਇੰਗਲੈਡ ਪੁੱਜਣ ‘ਤੇ ਗੁਰਦਿਆਲ ਸਿੰਘ ਅਟਵਾਲ ਚੈਅਰਮੈਨ ਸ੍ਰੋ.ਅ.ਦ.(ਅ) ਇੰਗਲੈਡ ਸਮੇਤ ਜਸਪਾਲ ਸਿੰਘ ਬੈਂਸ ਪ੍ਰਧਾਨ, ਜਗਵਿੰਦਰ ਸਿੰਘ ਜਨਰਲ ਸਕੱਤਰ ‘ਤੇ ਰਜਿੰਦਰ ਸਿੰਘ ਚਿੱਟੀ ਸੀਨੀਅਰ ਮੀਤ ਪ੍ਰਧਾਨ ਵੱਲੋਂ ਜਿੱਥੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਉੱਥੇ ਹੀ ਅਨੇਂਕਾ ਅਹੁੱਦੇਦਾਰ ਨਾਲ 2017 ਦੀਆਂ ਵਿਧਾਨ ਸਭਾ ਚੌਣਾ ਨੂੰ ਲੈ ਕੇ ਅਹਿਮ ਬੈਠਕਾ ਕੀਤੀਆ ਗਈਆ। ਉਕਤ ਮੌਕੇ ਜਾਣਕਾਰੀ ਦਿੰਦੇ ਹੋਏ ਸ੍ਰੋ.ਅ.ਦ.(ਅ) ਦੇ ਜਨਰਲ ਸਕੱਤਰ ‘ਤੇ ਕਿਸਾਨ ਵਿੰਗ ਪੰਜਾਬ ਪ੍ਰਧਾਨ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਗੁਰਦਿਆਲ ਸਿੰਘ ਅਟਵਾਲ ਚੈਅਰਮੈਨ ਸ੍ਰੋ.ਅ.ਦ.(ਅ) ਇੰਗਲੈਡ ਦੀ ਯੋਗ ਅਗਵਾਈ ਹੇਠ ਸਿਮਰਨਜੀਤ ਸਿੰਘ ਮਾਨ ਦਾ ਲੈਸਟਰ ਰਾਈਡਰ ਸਾਈਡ ਫੁੱਟਬਾਲ ਗਰਾਊਂਡ ਵਿਖੇ ਵੱਡੀ ਗਿਣਤੀ ‘ਚ ਪੁੱਜੀਆ ਸਿੱਖ ਸੰਗਤਾਂ ਵੱਲੋਂ ਸਨ•ਮਾਨ ਕਰਨ ਤੋਂ ਬਾਅਦ ਅਹਿਮ ਵਿਚਾਰ ਵਟਾਂਦਰੇ ਕੀਤੇ ਗਏ ਤਾਂ ਜੋ ਪਹਿਲਾ ਹੋਏ ਸਰਬੱਤ ਖਾਲਸੇ ਵਾਂਗ ਦੁਬਾਰਾ ਕੀਤੇ ਜਾ ਰਹੇ ਸਰਬੱਤ ਖਾਲਸੇ ‘ਚ ਸਮੂਹ ਸਿੱਖ ਸੰਗਤਾਂ ਤੋਂ ਇਲਾਵਾ ਪੰਥਕ ਜੱਥੇਬੰਦੀਆਂ ਨੂੰ ਇਕਜੁੱਟ ਕਰਕੇ ਕੌਮ ਨੂੰ ਆ ਰਹੀਆ ਪ੍ਰੇਸ਼ਾਨੀਆ ਤੋਂ ਨਿਜਾਤ ਦਿਵਾਈ ਜਾ ਸਕੇ । ਗੁਰਦਿਆਲ ਸਿੰਘ ਅਟਵਾਲ ਚੈਅਰਮੈਨ ਯੂਕੇ ਨੇ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੌਣਾ ਨੂੰ ਲੈ ਕੇ ਸ੍ਰੋ.ਅ.ਦ.(ਅ) ਵੱਲੋਂ ਦੇਸ਼ ਵਿਦੇਸ਼ ਮੀਟਿੰਗਾਂ ਕੀਤੀਆ ਜਾ ਰਹੀਆਂ ਹਨ ਤਾਂ ਜੋ ਪੰਜਾਬ ਭਰ ਵਿੱਚ ਫੈਲੇ ਹੋਏ ਭ੍ਰਿਸ਼ਟਾਚਾਰ ਨੂੰ ਠੱਲ ਪਾਈ ਜਾ ਸਕੇ । ਅਟਵਾਲ ਨੇ ਲੋਕਾ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਪਹਿਲਾ ਚਿੱਟੀ ਮੱਖੀ ਨੇ ਕਿਸਾਨੀ ਬਰਬਾਦ ਕਰ ਦਿੱਤੀ ‘ਤੇ ਫਿਰ ਚਿੱਟੇ ਨਸ਼ੇ ਨੇ ਨੋਜਵਾਨੀ ਨੂੰ ਬਰਬਾਦ ਕਰਨ ਵਿੱਚ ਕੋਈ ਕਸਰ ਬਾਕੀ ਨਹੀ ਛੱਡੀ ‘ਤੇ ਹੁਣ ਚਿੱਟੀਆ ਟੋਪੀਆ ਵਾਲੇ ਗੁੰਮਰਾਹਕੁੰਨ ਪ੍ਰਚਾਰ ਕਰਕੇ ਭੋਲੇ ਭਾਲੇ ਲੋਕਾਂ ਨੂੰ ਸ਼ਬਦੀ ਜਾਲ ਵਿੱਚ ਫਸਾਉਣ ਲਈ ਤਰਲੋ ਮੱਛੀ ਹੋ ਰਹੇ ਹਨ। ਇਸ ਲਈ ਪੰਜਾਬ ਭਰ ਦੇ ਲੋਕ ਇੰਨਾਂ ਦੀਆ ਗੱਲਾਂ ‘ਚ ਨਾ ਆਉਣ ‘ਤੇ ਸਮਾਂ ਆਉਣ ਤੇ ਮੂੰਹ ਤੋੜਵਾਂ ਜਵਾਬ ਦੇਣ ਲਈ ਕਮਰਕੱਸੇ ਕਰ ਲੈਣ। ਸ਼੍ਰ ਜਸਕਰਨ ਸਿੰਘ ਨੇ ਕਿਹਾ ਕਿ ਪੰਜਾਬ ਭਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਅਜੇ ਵੀ ਜਾਰੀ ਹਨ ਕਿਉਂਕਿ ਮੌਜੂਦਾ ਸਰਕਾਰ ਵੱਲੋਂ ਇਸ ਪਾਸੇ ਉਕਾ ਹੀ ਧਿਆਨ ਨਹੀ ਦਿੱਤਾ ਜਾ ਰਿਹਾ ਪ੍ਰੰਤੂ ਸਮਾਂ ਆਉਣ ‘ਤੇ ਬੇਅਦਬੀ ਕਰਨ ਵਾਲੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀ ਜਾਵੇਗਾ । ਰਜਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਨੇ ਪਹਿਰੇਦਾਰ ਨੂੰ ਦੱਸਿਆ ਕਿ ਸਿਮਰਨਜੀਤ ਸਿੰਘ ਮਾਨ 9 ਮਈ ਨੂੰ ਗੁਰੂ ਤੇਗ ਬਹਾਦੁਰ ਗੁਰੂਦੁਆਰਾ ਈਸਟ ਪਾਰਕ 11 ਤੇ 12 ਮਈ ਨੂੰ ਮਨੇਜਮੈਟ ਤੇ ਲੋਕਲ ਕਮੇਟੀ ਸ਼ਹੀਦ ਬਾਬਾ ਦੀਪ ਸਿੰਘ ਗੁਰੂਦੁਆਰੇ ਬਿਰਮਿੰਘਮ ਵਿਖੇ 14-15-16 ਮਈ ਨੂੰ ਬਿਰਮਿੰਘਮ ਕੌਸਲ ਹਾਊਸ ਆਨ ਹਿਊਮਨਰਾਈਟਸ ਨਾਲ ਮੁਲਾਕਾਤ ਤੋਂ ਬਾਅਦ 17 ਮਈ ਨੂੰ ਪਾਰਟੀ ਮੈਂਬਰਾਂ ਨਾਲ ਪਾਰਲੀਮੈਂਟ ਹਾਊਸ ਵਿਖੇ ਬੈਠਕ ਕਰਨ ਉਪਰੰਤ 24 ਮਈ ਨੂੰ ਸਮੂਹ ਸਿੱਖ ਸੰਗਤਾਂ ਨਾਲ ਅਹਿਮ ਵਿਚਾਰ ਵਟਾਂਦਰੇ ਕਰਨ ਤੋਂ ਬਾਅਦ ਪੰਜਾਬ ਆਉਣ ‘ਤੇ ਨਾਲ 2017 ਦੀਆਂ ਵਿਧਾਨ ਸਭਾਂ ਚੋਣਾ ਨੂੰ ਲੈ ਕੇ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ ।

468 ad

Submit a Comment

Your email address will not be published. Required fields are marked *