ਸਿਧਾਤਾਂ ਤੇ ਸਿੱਖ ਸੋਚ ਨੂੰ ਪਿੱਠ ਦੇਣ ਦੀ ਬਦੌਲਤ ਸਿੱਖ ਕੌਮ ਅਤੇ ਪੰਜਾਬੀ, “ਬਾਦਲਾਂ” ਨੂੰ ਅਕਾਲੀ ਮੰਨਣ ਤੋਂ ਇਨਕਾਰੀ, ਤਦ ਹੀ “ਮੈ ਹਾਂ ਅਕਾਲੀ” ਹੋਣ ਦੇ ਹੁਕਮ ਹੋ ਰਹੇ ਨੇ : ਮਾਨ

photo-1ਫ਼ਤਹਿਗੜ੍ਹ ਸਾਹਿਬ, 25 ਫਰਵਰੀ  “ਸਿੱਖ ਕੌਮ ਦਾ ਇਤਿਹਾਸ ਇਸ ਗੱਲ ਦੀ ਪ੍ਰਤੱਖ ਗਵਾਹੀ ਭਰਦਾ ਹੈ ਕਿ ਜਦੋ ਵੀ ਕਿਸੇ ਧਾਰਮਿਕ ਜਾਂ ਸਿਆਸੀ ਸਿੱਖ ਆਗੂ ਨੇ ਸਿੱਖੀ ਪਹਿਰਾਵੇ ਦੀ ਦੁਰਵਰਤੋ ਕਰਕੇ ਆਪਣੇ ਸਿਆਸੀ, ਮਾਲੀ ਸਵਾਰਥਾਂ ਦੀ ਪੂਰਤੀ ਅਧੀਨ ਸਿੱਖੀ ਸਿਧਾਤਾਂ, ਸੋਚ ਨੂੰ ਪਿੱਠ ਦੇਣ ਦੀ ਗੁਸਤਾਖੀ ਕੀਤੀ ਤਾਂ ਸਿੱਖ ਕੌਮ ਨੇ ਅਜਿਹੇ ਆਗੂਆਂ ਨੂੰ ਅਕਾਲੀ ਪ੍ਰਵਾਨ ਕਰਨ ਤੋਂ ਸਪੱਸਟ ਰੂਪ ਵਿਚ ਨਾਂਹ ਕਰ ਦਿੱਤੀ । ਜਦੋ ਬਾਦਲਾਂ ਨੇ ਆਪਣੇ-ਆਪ ਨੂੰ ਦੁਨਿਆਵੀ ਲਾਲਸਾਵਾਂ ਅਧੀਨ ਹੋ ਕੇ ਹਿੰਦੂਤਵ ਜਮਾਤਾਂ ਬੀਜੇਪੀ ਤੇ ਆਰ.ਐਸ.ਐਸ. ਦੇ ਪੱਕੇ ਤੌਰ ਤੇ ਗੁਲਾਮ ਬਣਾ ਲਿਆ ਹੈ ਅਤੇ ਇਹਨਾਂ ਉਤੇ ਅੰਦਰੋ ਆਰ.ਐਸ.ਐਸ. ਤੇ ਹਿੰਦੂਤਵ ਸੋਚ ਦਾ ਘੱਟ ਗਿਣਤੀ ਕੌਮਾਂ ਵਿਰੋਧੀ ਰੰਗ ਚੜ੍ਹ ਗਿਆ ਹੈ ਅਤੇ ਬਾਹਰੋ ਨੀਲੀਆਂ ਦਸਤਾਰਾਂ ਤੇ ਗਾਤਰੇ ਪਹਿਨਕੇ ਪਹਿਰਾਵੇ ਦੇ ਸਿੱਖ ਬਣਕੇ ਰਹਿ ਗਏ ਹਨ, ਤਾਂ ਸਿੱਖ ਕੌਮ ਤੇ ਪੰਜਾਬੀਆਂ ਨੇ ਇਹਨਾਂ ਨੂੰ ਆਪਣੇ ਮਨ-ਆਤਮਾ ਵਿਚੋ ਕੱਢ ਦਿੱਤਾ ਹੈ । ਹੁਣ ਸੁਖਬੀਰ ਸਿੰਘ ਬਾਦਲ ਵੱਲੋ ਆਪਣੇ ਸਮੁੱਚੇ ਜਥੇਦਾਰਾਂ ਅਤੇ ਵਰਕਰਾਂ ਨੂੰ ਇਹ ਹਦਾਇਤ ਕੀਤੀ ਜਾ ਰਹੀ ਹੈ ਕਿ ਉਹ ਆਪਣੀਆਂ ਗੱਡੀਆਂ, ਘਰਾਂ, ਕਾਰੋਬਾਰਾਂ ਅਤੇ ਵਹੀਕਲਜ਼ ਉਤੇ “ਮੈਂ ਹਾਂ ਅਕਾਲੀ” ਲਿਖਵਾਉਣ । ਇਹ ਕੀਤੀ ਗਈ ਗੈਰ-ਸਿਧਾਤਿਕ ਹਦਾਇਤ ਆਪਣੇ-ਆਪ ਵਿਚ ਸਾਬਤ ਕਰਦੀ ਹੈ ਕਿ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸਮੁੱਚਾ ਬਾਦਲ ਪਰਿਵਾਰ ਅਕਾਲੀ ਕਹਾਉਣ ਦਾ ਹੱਕ ਗੁਆ ਚੁੱਕੇ ਹਨ । ਇਸ ਲਈ ਹੀ ਸਿੱਖ ਕੌਮ ਦੀ ਨਜ਼ਰ ਵਿਚ ਗਿਰ ਚੁੱਕੇ ਇਹਨਾਂ ਆਗੂਆਂ ਵੱਲੋ ਪੰਜਾਬੀਆਂ ਅਤੇ ਸਿੱਖਾਂ ਵਿਚ ਆਪਣੇ-ਆਪ ਨੂੰ ਅਕਾਲੀ ਕਹਾਉਣ ਲਈ ਨਮੋਸ਼ੀ ਵਾਲੇ ਸ਼ਰਮਨਾਕ ਹੁਕਮ ਕੀਤੇ ਜਾ ਰਹੇ ਹਨ । ਜਦੋਕਿ ਬੀਤੇ ਸਮੇਂ ਦੇ ਅਕਾਲੀਆਂ ਨੂੰ ਅਜਿਹੇ ਸ਼ਰਮਨਾਕ ਹਾਲਾਤਾਂ ਦਾ ਇਸ ਕਰਕੇ ਸਾਹਮਣਾ ਨਹੀਂ ਕਰਨਾ ਪਿਆ, ਕਿਉਂਕਿ ਉਹਨਾਂ ਦੇ ਅਮਲ ਸਿੱਖੀ ਸਿਧਾਤਾਂ ਅਤੇ ਸੋਚ ਉਤੇ ਪਹਿਰਾ ਦੇਣ ਵਾਲੇ ਅਤੇ ਗੁਰਸਿੱਖੀ ਜੀਵਨ ਵਾਲੇ ਸਨ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਸੁਖਬੀਰ ਸਿੰਘ ਬਾਦਲ ਅਤੇ ਬਾਦਲ ਦਲੀਆਂ ਜਿਨ੍ਹਾਂ ਨੂੰ ਸਿੱਖ ਕੌਮ ਅਤੇ ਪੰਜਾਬੀ ਪੂਰਨ ਰੂਪ ਵਿਚ ਉਹਨਾਂ ਦੇ ਪੰਥ ਵਿਰੋਧੀ ਅਮਲਾਂ ਦੀ ਬਦੌਲਤ ਦੁਰਕਾਰ ਚੁੱਕੇ ਹਨ, ਉਹਨਾਂ ਵੱਲੋ “ਮੈ ਹਾਂ ਅਕਾਲੀ” ਦੇ ਸ਼ਬਦ ਲਿਖਵਾਉਣ ਦੇ ਕੀਤੇ ਗਏ ਹੁਕਮਾਂ ਨੂੰ ਹਾਸੋਹੀਣਾ ਕਰਾਰ ਦਿੰਦੇ ਹੋਏ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸਰਬੱਤ ਖ਼ਾਲਸਾ ਜਥੇਬੰਦੀਆਂ ਅਤੇ ਸਿੱਖ ਕੌਮ ਨੂੰ ਇਹਨਾਂ ਵੱਲੋ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਦਾ ਜੁਆਬ ਦੇਣ ਹਿੱਤ ਆਪੋ-ਆਪਣੀਆਂ ਗੱਡੀਆਂ, ਘਰਾਂ ਉਤੇ “ਮੈਂ ਹਾਂ ਅਕਾਲੀ ਖ਼ਾਲਿਸਤਾਨੀ” ਲਿਖਵਾਉਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਤਾਂ ਕਿ ਸਿੱਖ ਕੌਮ ਵਿਚ ਵਿਚਰਨ ਵਾਲੀ ਲੀਡਰਸਿ਼ਪ ਸੰਬੰਧੀ ਸਿੱਖ ਕੌਮ ਨੂੰ “ਹੰਸਾ ਅਤੇ ਬਗਲਿਆ” ਦੀ ਸਹੀ ਰੂਪ ਵਿਚ ਪਹਿਚਾਨ ਹੋ ਸਕੇ । ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਰਬੱਤ ਖ਼ਾਲਸਾ ਜਥੇਬੰਦੀਆਂ ਜਿਨ੍ਹਾਂ ਦੇ ਅਮਲ ਅਸਲੀਅਤ ਵਿਚ ਸਿਧਾਤਿਕ ਲੀਹਾਂ ਉਤੇ ਪਹਿਰਾ ਦਿੰਦੇ ਹੋਏ ਅਕਾਲੀਆ ਵਾਲੇ ਹਨ ਅਤੇ ਜੋ ਕੱਟੜ ਹਿੰਦੂ ਜਮਾਤਾਂ ਨਾਲ ਹਰ ਖੇਤਰ ਵਿਚ ਅੱਜ ਬਾਦਲੀਲ ਢੰਗ ਨਾਲ ਸੰਘਰਸ਼ ਕਰ ਰਹੇ ਹਨ, ਉਹਨਾਂ ਦੇ ਸਤਿਕਾਰ ਦਾ ਗਿਰਾਫ ਅੱਜ ਸਿੱਖ ਕੌਮ ਵਿਚ ਬਹੁਤ ਉਪਰ ਚਲਾ ਗਿਆ ਹੈ । ਇਹੀ ਵਜਹ ਹੈ ਕਿ 10 ਨਵੰਬਰ 2015 ਨੂੰ ਚੱਬਾ (ਅੰਮ੍ਰਿਤਸਰ) ਵਿਖੇ ਹੋਏ ਸਰਬੱਤ ਖ਼ਾਲਸਾ ਵਿਚ, ਹਰ ਤਰ੍ਹਾਂ ਦੀਆਂ ਸਰਕਾਰੀ ਰੁਕਾਵਟਾਂ, ਦਹਿਸ਼ਤਗਰਦੀ ਅਤੇ ਸਰਬੱਤ ਖ਼ਾਲਸਾ ਵਿਰੁੱਧ ਮੀਡੀਏ ਅਤੇ ਅਖ਼ਬਾਰਾਂ ਵਿਚ ਕੀਤੇ ਗਏ ਗੁੰਮਰਾਹਕੁੰਨ ਪ੍ਰਚਾਰ ਦੇ ਬਾਵਜੂਦ ਵੀ 7 ਲੱਖ ਦੇ ਕਰੀਬ ਸਿੱਖਾਂ ਨੇ ਸਮੂਲੀਅਤ ਕਰਕੇ ਸਾਬਤ ਕਰ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਰਬੱਤ ਖ਼ਾਲਸਾ ਜਥੇਬੰਦੀਆਂ ਹੀ ਸਿੱਖ ਕੌਮ ਦੀ ਸਹੀ ਰੂਪ ਵਿਚ ਨੁਮਾਇੰਦਗੀ ਕਰਨ ਦੇ ਸਮਰੱਥ ਹਨ ਅਤੇ ਅਸਲ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹੈ । ਜਦੋ ਸਿੱਖ ਕੌਮ ਨੇ ਅਸਲ ਤੇ ਨਕਲ ਅਕਾਲੀ ਦਲ ਦਾ ਸ਼ਪੱਸਟ ਰੂਪ ਵਿਚ ਫੈਸਲਾ ਕਰ ਦਿੱਤਾ ਹੈ ਅਤੇ ਬਾਦਲਾਂ ਵੱਲੋ ਆਪਣੀਆਂ ਇਛਾਵਾਂ ਦੀ ਪੂਰਤੀ ਲਈ ਆਪਣੇ ਲਿਫਾਫਿਆ ਵਿਚੋ ਕੱਢੇ ਗਏ ਅਖੋਤੀ ਜਥੇਦਾਰਾਂ ਨੂੰ ਮੰਨਣ ਤੋ ਕੌਮ ਨੇ ਇੰਨਕਾਰ ਕਰ ਦਿੱਤਾ ਹੈ ਅਤੇ ਨਵੇ ਜਥੇਦਾਰ ਥਾਪ ਦਿੱਤੇ ਹਨ ਤਾਂ ਹੁਣ ਸਿੱਖ ਕੌਮ ਨੂੰ ਚਾਹੀਦਾ ਹੈ ਕਿ ਬਾਦਲ ਦਲੀਆਂ ਅਤੇ ਇਨ੍ਹਾਂ ਦੇ ਅਖੋਤੀ ਜਥੇਦਾਰਾਂ ਨੂੰ ਕਿਸੇ ਵੀ ਪਿੰਡ, ਸ਼ਹਿਰ ਦੇ ਸਮਾਜਿਕ, ਪਰਿਵਾਰਿਕ ਸਮਾਗਮਾਂ ਵਿਚ ਨਾ ਬੁਲਾਉਣ । ਜਦੋ ਵੀ 2017 ਦੀਆਂ ਅਸੈਬਲੀ ਵੋਟਾਂ ਦਾ ਇਮਤਿਹਾਨ ਸਾਹਮਣੇ ਆਵੇ ਤਾਂ ਸਿੱਖ ਕੌਮ ਅਤੇ ਪੰਜਾਬੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਰਬੱਤ ਖ਼ਾਲਸਾ ਜਥੇਬੰਦੀਆਂ ਅਤੇ ਸੰਤ ਮਹਾਪੁਰਖਾ ਵੱਲੋ ਸਾਂਝੇ ਤੌਰ ਤੇ ਖੜ੍ਹੇ ਕੀਤੇ ਜਾਣ ਵਾਲੇ ਉਮੀਦਵਾਰਾਂ ਨੂੰ ਜਿਤਾਉਣ ਅਤੇ ਹਿੰਦੂਤਵ ਤਾਕਤਾਂ ਦੇ ਪਤੀ-ਪਤਨੀ ਦੇ ਰੂਪ ਵਿਚ ਗੁਲਾਮ ਬਣ ਚੁੱਕੇ ਬਾਦਲ ਦਲੀਆਂ, ਕਾਂਗਰਸ ਅਤੇ ਆਪ ਪਾਰਟੀ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜਬਤ ਕਰਵਾਕੇ ਆਪਣੇ ਕੌਮੀ ਅਤੇ ਮਨੁੱਖਤਾ ਪੱਖੀ ਫਰਜਾ ਦੀ ਪੂਰਤੀ ਕਰਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਰਬੱਤ ਖ਼ਾਲਸਾ ਜਥੇਬੰਦੀਆਂ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਨਾਲ ਇਹ ਬਚਨ ਕਰਦੇ ਹਾਂ ਕਿ ਉਹਨਾਂ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦੇ ਹੋਏ ਹੀ ਹਰਮਨ ਪਿਆਰਾ, ਸਾਫ਼-ਸੁਥਰਾ, ਰਿਸ਼ਵਤ ਤੋ ਰਹਿਤ, ਸਭਨਾਂ ਨੂੰ ਬਰਾਬਰਤਾ ਦੇ ਹੱਕ ਪ੍ਰਦਾਨ ਕਰਨ ਵਾਲਾ ਇਨਸਾਫ਼ ਪਸੰਦ ਨਿਜਾਮ ਦਿੱਤਾ ਜਾਵੇਗਾ ।

468 ad

Submit a Comment

Your email address will not be published. Required fields are marked *