ਸਿਡਨੀ ਪਾਰਲੀਮੈਂਟ ‘ਚ ਮਨਾਈ ਧੂਮ-ਧਾਮ ਨਾਲ ਮਨਾਈ ਗਈ ਵਿਸਾਖੀ

ਸਿਡਨੀ – ਪੰਜਾਬੀ ਕੌਂਸਲ ਆਫ਼ ਆਸਟ੍ਰੇਲੀਆ ਵੱਲੋਂ ਹਰ ਸਾਲ ਵਾਂਗ ਇਸ ਵਾਰ ਵੀ ਸਿਡਨੀ ਪਾਰਲੀਮੈਂਟ ‘ਚ ਵਿਸਾਖੀ ਮਨਾਈ ਗਈ। ਇਸ ਮੌਕੇ ‘ਤੇ ਪੰਜਾਬ ਤੋਂ ਉਚੇਚੇ ਤੌਰ ‘ਤੇ ਪਹੁੰਚੇ ਸੰਤ ਬਲਬੀਰ ਸਿੰਘ ਸੀਚੇਵਾਲ ਤੋਂ ਇਲਾਵਾ 1960 ਦੇ ਦਹਾਕੇ ਵਿਚ ਆਸਟ੍ਰੇਲੀਆ ‘ਚ Sidnayਪੱਗ ਦੀ ਲੜਾਈ ਜਿੱਤ ਕੇ ਪਹਿਲੇ ਪੱਗੜੀਧਾਰੀ ਐਂਬੂਲੈਂਸ ਅਫ਼ਸਰ ਹੋਣ ਦਾ ਮਾਣ ਪ੍ਰਾਪਤ ਕਰਨ ਵਾਲੇ ਸ. ਰੇਸ਼ਮ ਸਿੰਘ ਜੀ ਨੂੰ ਅਤੇ ਟੈਕਸੀ ਵਿਚ ਸਵਾਰ ਗਾਹਕ ਨੂੰ ਉਸ ਦੇ ਲੱਖਾਂ ਡਾਲਰ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਕਾਇਮ ਕਰਨ ਵਾਲੇ ਟੈਕਸੀ ਡਰਾਈਵਰ ਸ. ਲਖਵਿੰਦਰ ਸਿੰਘ ਢਿੱਲੋਂ ਨੂੰ ਵੀ ‘ਪੰਜਾਬੀਅਤ ਦਾ ਮਾਣ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਐਵਾਰਡ ਇਸ ਸਮਾਗਮ ‘ਚ ਸੂਬੇ ਦੇ ਪ੍ਰੀਮੀਅਰ ਦੀ ਨੁਮਾਇੰਦਗੀ ਕਰਦੇ ਮਾਣਯੋਗ ਕੈਵਿਨ ਕੌਨੋਲੀ ਅਤੇ ਵਿਰੋਧੀ ਧਿਰ ਦੇ ਨੇਤਾ ਮਾਣਯੋਗ ਜੌਹਨ ਰਾਬਰਟਸਨ ਨੇ ਦਿੱਤੇ। ਆਸਟ੍ਰੇਲੀਆ ‘ਚ ਕਬੱਡੀ ਦੇ 25 ਵਰ੍ਹੇ ਪੂਰੇ ਹੋਣ ‘ਤੇ ਸਭ ਤੋਂ ਪਹਿਲੇ ਮੈਚ (ਅਕਤੂਬਰ 1988 ) ਵਿਚ ਹਿੱਸਾ ਲੈਣ ਵਾਲੇ 23 ਖਿਡਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਤੇ ਵੱਖ ਵੱਖ ਰਾਜਨੀਤਕ ਪਾਰਟੀਆਂ ਨਾਲ ਸੰਬੰਧਿਤ ਕਰੀਬ ਦੋ ਦਰਜ਼ਨ ਮੰਤਰੀਆਂ ਅਤੇ ਪਾਰਲੀਮੈਂਟ ਮੈਂਬਰਾਂ ਤੋਂ ਇਲਾਵਾ ਭਾਰਤ ਦੇ ਕੌਂਸਲੇਟ ਜਨਰਲ ਅਤੇ ਹੋਰ ਪੰਜਾਬੀ ਭਾਈਚਾਰੇ ਦੀਆਂ ਅਨੇਕਾਂ ਪ੍ਰਮੁੱਖ ਸਖਸ਼ੀਅਤਾਂ ਨੇ ਹਿੱਸਾ ਲਿਆ। ਵਰੁਨ ਤਿਵਾੜੀ ਅਤੇ ਸਾਥੀਆਂ ਨੇ ਰੰਗਾ-ਰੰਗ ਪ੍ਰੋਗਰਾਮ ਪੇਸ਼ ਕਰਕੇ ਸਭ ਨੂੰ ਨੱਚਣ ਨੂੰ ਮਜ਼ਬੂਰ ਕਰ ਦਿੱਤਾ। ਅਖੀਰ ‘ਚ ਪੰਜਾਬੀ ਕੌਂਸਲ ਆਫ਼ ਆਸਟ੍ਰੇਲੀਆ ਦੇ ਅਹੁਦੇਦਾਰਾਂ ਡਾ. ਮਨਿੰਦਰ ਸਿੰਘ, ਮਨਧੀਰ ਸੰਧਾ, ਰਾਜਵੰਤ ਸਿੰਘ, ਪ੍ਰਭਜੋਤ ਸੰਧੂ, ਡਿੰਪੀ ਸੰਧੂ ਅਤੇ ਬਲਰਾਜ ਸੰਘਾ ਨੇ ਸਭ ਪਹੁੰਚੇ ਮਹਿਮਾਨਾਂ ਦਾ ਧੰਨਵਾਦ ਕੀਤਾ।

468 ad