‘ਸਿਖ ਫਾਰ ਜਸਟਿਸ’ ਦੇ IS ਨਾਲ ਸਬੰਧ

5ਚੰਡੀਗੜ੍, 16 ਮਈ (ਪੀਡੀ ਬੇਉਰੋ ) ‘ਸਿਖ ਫਾਰ ਜਸਟਿਸ’ ਖਾਲਿਸਤਾਨ ਸਮਰਥਕ ਹੈ ਤੇ ਖਤਰਨਾਕ ਅੱਤਵਾਦੀ ਜਥੇਬੰਦੀ IS ਤੋਂ ਫੰਡ ਲੈਂਦਾ ਹੈ। ਵਿਦੇਸ਼ੀ ਦੌਰੇ ਤੋਂ ਪਰਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸਿੱਖ ਜਥੇਬੰਦੀ ਸਿੱਖ ਫਾਰ ਜਸਟਿਸ ‘ਤੇ ਹਮਲਾ ਕਰਦਿਆਂ ਗੰਭੀਰ ਇਲਜ਼ਾਮ ਲਗਾਏ ਹਨ। ਇਸ ਜਥੇਬੰਦੀ ਵੱਲੋਂ ਅਮਰੀਕਾ ਤੇ ਕੈਨੇਡਾ ਦੇ ਦੌਰੇ ‘ਤੇ ਗਏ ਕੈਪਟਨ ਅਮਰਿੰਦਰ ਸਿੰਘ ਦਾ ਤਿੱਖਾ ਵਿਰੋਧ ਕੀਤਾ ਗਿਆ ਸੀ।ਕੈਪਟਨ ਮੁਤਾਬਕ ਉਨ੍ਹਾਂ ਦਾ ਵਿਦੇਸ਼ ‘ਚ ਕੁੱਝ ਥਾਵਾਂ ‘ਤੇ ਹਲਕਾ-ਫੁਲਕਾ ਵਿਰੋਧ ਹੋਇਆ, ਜਦਕਿ ਪ੍ਰਵਾਸੀ ਪੰਜਾਬੀਆਂ ਵੱਲੋਂ ਕਾਂਗਰਸ ਨੂੰ ਭਰਵਾਂ ਹੁੰਗਾਰਾ ਮਿਲਿਆ। ਕੈਪਟਨ ਅਮਰਿੰਦਰ ਸਿੰਘ ਨੇ ਸਿੱਖ ਜਥੇਬੰਦੀਆਂ ਦੇ ਇਲਜ਼ਾਮਾਂ ਦੀ ਸਫਾਈ ‘ਚ ਕਿਹਾ ਕਿ 1984 ‘ਚ ਸਿਖ ਕਤਲੇਆਮ ‘ਚ ਜਿਨ੍ਹਾਂ ‘ਤੇ ਇਲਜ਼ਾਮ ਲੱਗੇ ਉਨ੍ਹਾਂ ਅਫਸਰਾਂ ਤੇ ਨੇਤਾਵਾਂ ਨੂੰ ਕਾਂਗਰਸ ਵੱਲੋਂ ਕਿਸੇ ਤਰਾਂ ਦੀਆਂ ਤਰੱਕੀਆਂ ਜਾਂ ਖਾਸ ਸਹੂਲਤਾ ਨਹੀਂ ਦਿੱਤੀਆਂ ਗਈਆਂ।
ਪੰਜਾਬ ਕਾਂਗਰਸ ਪ੍ਰਧਾਨ ਨੇ ਕਾਲੀ ਸੂਚੀ ‘ਚ ਸ਼ਾਮਲ ਸਿੱਖਾਂ ਦੇ ਮਾਮਲੇ ‘ਤੇ ਕਿਹਾ ਹੈ ਕਿ ਜਿਨ੍ਹਾਂ ਲੋਕਾਂ ਦਾ ਅਕਸ ਚੰਗਾ ਹੈ ਉਨ੍ਹਾਂ ਲੋਕਾਂ ਦੇ ਨਾਮ ਸੂਚੀ ‘ਚੋਂ ਹਟਵਾਉਣ ਲਈ ਉਹ ਗ੍ਰਹਿ ਮੰਤਰੀ ਤੇ ਵਿਦੇਸ਼ ਮੰਤਰੀ ਕੋਲ ਮੁੱਦਾ ਚੁੱਕਣਗੇ। ਅੱਜ ਕੈਪਟਨ ਅਮਰਿੰਦਰ ਨੇ ਵਿਦੇਸ਼ ਦੌਰੇ ਨੂੰ ਲੈ ਕੇ ਆਪਣੀ ਪਹਿਲੀ ਪ੍ਰੈਸ ਕਾਨਫਰੰਸ ਕੀਤੀ ਹੈ।

468 ad

Submit a Comment

Your email address will not be published. Required fields are marked *