ਸਾਲ ਬਾਅਦ ਵੀ ਤਬਾਹੀ ਦੇ ਨਿਸ਼ਾਨ, ਇੰਝ ਬਣਾਇਆ ਰਾਹ

ਉਤਰਾਖੰਡ- ਪਿਛਲੇ ਸਾਲ ਯਾਨੀ ਕਿ ਸਾਲ 2013 ਨੂੰ ਆਏ ਭਿਆਨਕ ਹੜ੍ਹ ਅਤੇ ਤਬਾਹੀ ਨੇ ਉਤਰਾਖੰਡ ਨੂੰ ਜਿੱਥੇ ਭਾਰੀ ਨੁਕਸਾਨ Mandirਹੋਇਆ ਸੀ, ਉੱਥੇ ਹੀ ਇਸ ਭਿਆਨਕ ਹੜ੍ਹ ਨੇ ਇਸ ਵਿਸ਼ਾਲ ਧਰਤੀ ‘ਤੇ ਵਸਦੇ ਕੇਦਾਰਨਾਥ ਦੇ ਮੰਦਰ ਨੂੰ ਵੀ ਭਾਰੀ ਤਬਾਹੀ ਝਲਣੀ ਪਈ। ਇਸ ਤਬਾਹੀ ਨਾਲ ਜਿੱਥੇ ਆਲੇ-ਦੁਆਲੇ ਦੇ ਘਰਾਂ ਨੂੰ ਤਬਾਹ ਕਰ ਦਿੱਤਾ ਸੀ। ਉੱਥੇ ਹੀ ਧਾਮ ਦੀ ਯਾਤਰਾ ਅਤੇ ਇਸ ਪਵਿੱਤਰ ਮੰਦਰ ਦੇ ਦਰਸ਼ਨਾਂ ਨੂੰ ਆਏ ਲੱਖਾਂ ਸ਼ਰਧਾਲੂਆਂ ਨੂੰ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਭਿਆਨਕ ਹੜ੍ਹ ਕਾਰਨ ਕਈ ਮੁਖ ਸੜਕਾਂ ਦੇ ਮਾਰਗ ਟੁੱਟ ਗਏ ਸਨ, ਬਸ ਇੰਨਾਂ ਹੀ ਨਹੀਂ ਧਰਤੀ ਖਿਸਕ ਜਾਣ ਕਾਰਨ ਰਾਹ ਬੰਦ ਹੋ ਗਏ ਅਤੇ ਭਾਰੀ ਬਾਰਸ਼ ਕਾਰਨ ਯਾਤਰਾ ਦਾ ਸੰਪਰਕ ਟੁੱਟ ਗਿਆ। ਜਵਾਨਾਂ ਦੀ ਮਿਹਨਤ ਸਦਕਾ ਕਈ ਲੋਕਾਂ ਨੂੰ ਬਚਾਇਆ ਗਿਆ ਅਤੇ ਕਈ ਲੋਕ ਬੇਘਰ ਹੋ ਗਏ। ਇਸ ਤਬਾਹੀ ਦੇ ਨਿਸ਼ਾਨ ਅੱਜ ਵੀ ਦੇਖੇ ਜਾ ਸਕਦੇ ਹਨ।
ਕੇਦਰਾਨਾਥ ਦੇ ਕਿਵਾੜ ਤਾਂ ਖੁੱਲ ਗਏ ਗਏ ਹਨ ਪਰ ਭਾਰੀ ਬਰਫ ਨਾਲ ਢੱਕੇ ਇਸ ਧਾਮ ਦਾ ਮੁੱਖ ਰਾਹ ਲੱਭਣਾ ਅੱਜ ਵੀ ਥੋੜ੍ਹਾ ਮੁਸ਼ਕਲ ਹੈ। ਮਜ਼ਦੂਰ ਰਾਹ ਨੂੰ ਸੜਕ ਮਾਰਗ ਨਾਲ ਜੋੜਨ ਲਈ ਰੋੜੇ ਅਤੇ ਪੱਥਰਾਂ ਨੂੰ ਕੁੱਟ ਕੇ ਕਾਫੀ ਮਿਹਨਤ ਕਰ ਕੇ ਰਾਹ ਨੂੰ ਬਣਾਉਣ ‘ਚ ਲੱਗੇ ਹੋਏ ਹਨ। ਕੇਦਾਰਨਾਥ ਦੇ ਮੰਦਰ ਤੱਕ ਬਰਫ ਕਾਫੀ ਜੰਮ ਹੋਈ ਹੈ। ਬਰਫ ਨੂੰ ਹਟਾਇਆ ਜਾ ਰਿਹਾ ਹੈ। ਕਾਫੀ ਮੁਸ਼ੱਕਤ ਤੋਂ ਬਾਅਦ ਰਾਹ ਬਣਾਇਆ ਗਿਆ ਹੈ। ਬਰਫ ਨਾਲ ਢੱਕੇ ਹੋਣ ਕਾਰਨ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਜ਼ਦੂਰ ਕਾਫੀ ਮੁਸ਼ੱਕਤ ਨਾਲ ਬਰਫ ਨੂੰ ਹਟਾ ਰਹੇ ਹਨ। ਬਰਫ ਨਾਲ ਢੱਕੇ ਹੋਣ ਕਾਰਨ ਮਜ਼ੂਦਰ ਬਰਫ ਨੂੰ ਖੋਦ ਕੇ ਇਕ ਪਾਸੇ ਕਰ ਰਹੇ ਹਨ। ਮੰਦਰ ਤੱਕ ਪਹੁੰਚ ਲਏ ਬਰਫ ਨੂੰ ਹਟਾ ਕੇ ਰਾਹ ਬਣਾਇਆ ਗਿਆ, ਤਸਵੀਰਾਂ ‘ਚ ਤੁਸੀਂ ਦੇਖ ਸਕਦੇ ਹੋਏ ਕਿ ਮਜ਼ਦੂਰ ਬਰਫ ਨੂੰ ਹਟਾਉਣ ਤੋਂ ਬਾਅਦ ਕੇਦਾਰਨਾਥ ਮੰਦਰ ਵੱਲ ਵਧਦੇ ਹੋਏ ਭੋਲੇਨਾਥ ਦੇ ਜੈਕਾਰੇ ਲਾ ਰਹੇ ਹਨ।

468 ad