ਸਾਰਿਆਂ ਦੀਆਂ ਨਜ਼ਰਾਂ ‘ਆਪ’ ਦੇ ਗਾਂਧੀ ‘ਤੇ

ਪਟਿਆਲਾ-ਪਟਿਆਲਾ ਲੋਕਸਭਾ ਸੀਟ ਤੋਂ 1999 ਤੋਂ ਹੀ ਕਾਂਗਰਸ ਦੀ ਪ੍ਰਨੀਤ ਕੌਰ ਲਗਾਤਾਰ ਚੋਣ ਜਿੱਤਦੀ ਆ ਰਹੀ ਹੈ ਜਦੋਂ ਕਿ ਅਕਾਲੀ ਦਲ ਨੇ ਇਸ ਵਾਰ ਕਾਂਗਰਸ ਛੱਡ ਕੇ ਦਲ ਵਿਚ ਸ਼ਾਮਲ ਹੋਏ ਦੀਪਇੰਦਰ ਸਿੰਘ ਢਿੱਲੋਂ ਨੂੰ ਆਪਣਾ ਉਮੀਦਵਾਰ ਬਣਾਇਆ ਸੀ। ਇਸ ਵਾਰ Gandhiਚੋਣਾਂ ਵਿਚ ਲੋਕਾਂ ਦੀ ਸਭ ਤੋਂ ਜ਼ਿਆਦਾ ਨਜ਼ਰਾਂ ਆਮ ਆਦਮੀ ਪਾਰਟੀ ਦੇ ਡਾ. ਧਰਮਵੀਰ ਗਾਂਧੀ ‘ਤੇ ਟਿਕੀਆਂ ਹੋਈਆਂ ਹਨ। ਚੋਣ ਪ੍ਰਚਾਰ ਦੌਰਾਨ ਤੇ ਵੋਟਿੰਗ ਹੋਣ ਤੋਂ ਬਾਅਦ ਹਰ ਇਕ ਦੀ ਜ਼ੁਬਾਨ ‘ਤੇ ਇਹੀ ਸੀ ਕਿ ਇਸ ਵਾਰ ਲੋਕ ਦੋਹਾਂ ਮੁੱਖ ਪਾਰਟੀਆਂ ਦੇ ਉਮੀਦਵਾਰਾਂ ਨੂੰ ਨਕਾਰ ਕੇ ਤੀਜੇ ਬਦਲ ਆਪ ਪਾਰਟੀ ਦੇ ਉਮੀਦਵਾਰ ਨੂੰ ਜਿਤਾਉਣਗੇ। ਐਗਜ਼ਿਟ ਪੋਲ ਵਿਚ ਪੰਜਾਬ ਵਿਚ ਆਪ ਨੂੰ ਵਧੀਆ ਸਫਲਤਾ ਦੇ ਅੰਦਾਜ਼ੇ ਲਾਏ ਗਏ ਹਨ, ਜਿਸ ਕਾਰਨ ਸਭ ਦੀਆਂ ਨਜ਼ਰਾਂ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ‘ਤੇ ਟਿੱਕੀਆਂ ਹੋਈਆਂ ਹਨ। ਉਂਝ ਪਟਿਆਲਾ ਸ਼ਹਿਰ, ਪਟਿਆਲਾ ਦਿਹਾਤੀ, ਨਾਭਾ ਤੇ ਰਾਜਪੁਰਾ ਵਿਚ ਡੂੰਘੀ ਪੈਠ ਰੱਖਣ ਵਾਲੀ ਕਾਂਗਰਸ ਪਾਰਟੀ ਨੂੰ ਉਮੀਦ ਹੈ ਕਿ ਇਸ ਵਾਰ ਵੀ ਜਿੱਤ ਪ੍ਰਨੀਤ ਕੌਰ ਦੀ ਹੀ ਹੋਵੇਗੀ ਜਦੋਂ ਕਿ ਅਕਾਲੀ ਭਾਜਪਾ ਗਠਜੋੜ ਦੇ ਲੋਕ ਆਪ ਨੂੰ ਪ੍ਰਨੀਤ ਕੌਰ ਲਈ ਵੱਡਾ ਖਤਰਾ ਮੰਨ ਕੇ ਇਸ ਵਾਰ ਇਹ ਸੀਟ ਅਕਾਲੀ ਭਾਜਪਾ ਦੇ ਖਾਤੇ ਵਿਚ ਆਉਣ ਦੀ ਉਮੀਦ ਜਤਾ ਰਹੇ ਹਨ। 16 ਮਈ ਨੂੰ ਸਵੇਰੇ 11 ਵਜੇ ਤੱਕ ਸਥਿਤੀ ਸਪੱਸ਼ਟ ਹੋ ਜਾਵੇਗੀ ਕਿ ਆਖਰ ਕੌਣ ਬਾਜੀ ਮਾਰਨ ਵਿਚ ਸਫਲ ਹੁੰਦਾ ਹੈ।

468 ad