ਸਾਬਕਾ ਡੀਜੀਪੀ ਸ਼ਸ਼ੀ ਕਾਂਤ ਦੀ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਰੱਦ May 1, 2014

ShashiKant-Pun

ਪੰਜਾਬ ਦੇ ਸਾਬਕਾ ਡਾਇਰੈਕਟਰ ਜਨਰਲ ਪੁਲੀਸ ਸ਼ਸ਼ੀ ਕਾਂਤ ਦੀ ਆਪਣੇ ਖ਼ਿਲਾਫ਼ ਦਰਜ ਹੋ ਸਕਣ ਵਾਲੇ  ਕਿਸੇ ਵੀ ਕੇਸ ’ਚ ਅਗਾਊਂ ਜ਼ਮਾਨਤ ਦੀ ਅਰਜ਼ੀ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ  ਕਾਇਲ ਨਾ ਕਰ ਸਕੀ। ਉਸ ਦੀ ਪਟੀਸ਼ਨ ਨੂੰ ਜਸਟਿਸ  ਤੇਜਿੰਦਰ ਸਿੰਘ ਢੀਂਡਸਾ ਨੇ ਅੱਜ ਵਾਪਸ ਲਈ ਗਈ ਕਹਿ ਕੇ ਖ਼ਾਰਜ ਕਰ ਦਿੱਤਾ।
ਜਦੋਂ ਪਟੀਸ਼ਨ ’ਤੇ ਸੁਣਵਾਈ ਸ਼ੁਰੂ ਹੋਈ ਤਾਂ ਸ਼ਸ਼ੀ ਕਾਂਤ ਦੇ ਵਕੀਲ ਕੋਈ ਅਜਿਹਾ ਵਿਸ਼ੇਸ਼ ਕੇਸ ਨਹੀਂ ਦੱਸ ਸਕੇ, ਜਿਸ ਵਿੱਚ ਉਨ੍ਹਾਂ ਦੀ ਗ੍ਰਿਫਤਾਰੀ ਸੰਭਵ ਹੋਵੇ। ਕੋਈ ਵੀ ਅਜਿਹੀ ਜਾਣਕਾਰੀ ਨਾ ਦੇ ਸਕਿਆ ਤਾਂ  ਵਕੀਲ ਨੇ ਪਟੀਸ਼ਨ ਵਾਪਸ ਲੈਣ ਦੀ ਪੇਸ਼ਕਸ਼  ਕਰ ਦਿੱਤੀ ਤੇ ਇਹ  ‘ਵਾਪਸ ਲਈ ਗਈ’ ਵਜੋਂ ਖਾਰਜ ਕਰ ਦਿੱਤੀ ਗਈ।

468 ad