ਸਾਬਕਾ ਟੈਨਿਸ ਖਿਡਾਰੀ ਦੇ ਘਰ ‘ਚ ਲੱਗੀ ਅੱਗ, 4 ਮੌਤਾਂ

ਸੈਂਟ ਪੀਟਰਸਬਰਗ—ਸਾਬਕਾ ਟੈਨਿਸ ਖਿਡਾਰੀ ਦੇ ਘਰ ਵਿਚ ਅੱਗ ਲੱਗਣ ਦੀ ਇਕ ਘਟਨਾ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ। Tenis Playerਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਗਰ ਵਿਚੋਂ ਚਾਰ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਸਾਬਕਾ ਟੈਨਿਸ ਖਿਡਾਰੀ ਬਲੈਕ ਨੇ ਟਾਂਪਾ ਬੇਅ ਇਲਾਕੇ ਵਿਚ ਇਸ ਮਕਾਨ ਨੂੰ ਕਿਰਾਏ ‘ਤੇ ਦਿੱਤਾ ਹੋਇਆ ਸੀ ਅਤੇ ਘਟਨਾ ਦੇ ਸਮੇਂ ਉਹ ਉੱਥੇ ਮੌਜੂਦ ਨਹੀਂ ਸਨ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਹਾਦਸੇ ਦੇ ਸ਼ਿਕਾਰ ਹੋਏ ਲੋਕਾਂ ਦੇ ਨਾਮ, ਉਮਰ ਜਾਂ ਲਿੰਗ ਬਾਰੇ ਵਿਚ ਜਾਣਕਾਰੀ ਨਹੀਂ ਹੈ। ਉਹ ਘਰ ਵਿਚ ਰਹਿਣ ਵਾਲੇ ਲੋਕਾਂ ਦੇ ਨਾਂ ਵੀ ਜਾਰੀ ਨਹੀਂ ਕਰ ਰਹੇ ਹਨ, ਜੋ ਉੱਥੇ ਕਿਰਾਏ ‘ਤੇ ਰਹਿ ਰਹੇ ਹਨ। ਮੌਤਾਂ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਲਾਸ਼ਾਂ ਦਾ ਪੋਸਟਮਾਰਟਮ ਕੀਤਾ ਜਾਵੇਗਾ।
ਸ਼ੇਰਿਫ ਦਫਤਰ ਦੀ ਬੁਲਾਰਣ ਡੇਬੀ ਕਾਰਟਰ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਘਰ ਦੇ ਅੰਦਰ ਆਤਿਸ਼ਬਾਜ਼ੀ ਦਾ ਸਾਮਾਨ ਪਿਆ ਦੇਖਿਆ ਪਰ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਸਾਮਾਨ ਕਿਸ ਤਰ੍ਹਾਂ ਦਾ ਸੀ ਅਤੇ ਇਸ ਨੂੰ ਕਿੱਥੇ ਰੱਖਿਆ ਗਿਆ ਸੀ।
ਬਲੈਕ ਨੇ ਇਹ ਘਰ ਲੀਜ਼ ‘ਤੇ ਦਿੱਤਾ ਸੀ। ਅੱਗ ਲੱਗਣ ਦੀ ਘਟਨਾ ਤੋਂ ਬਾਅਦ ਸ਼ੈਰਿਫ ਦਫਤਰ ਨੇ ਬਲੈਕ ਨੂੰ ਅੱਗ ਲੱਗਣ ਦੀ ਘਟਨਾ ਦੀ ਜਾਣਕਾਰੀ ਦਿੱਤੀ। ਕਦੇ ਵਰਲਡ ਦੇ ਨੰਬਰ 4 ਦੇ ਖਿਡਾਰੀ ਰਹਿ ਚੁੱਕੇ 34 ਸਾਲਾ ਬਲੈਕ ਦਾ ਇਹ ਮਕਾਨ 6000 ਵਰਗ ਫੁੱਟ ਦਾ ਹੈ। ਅੱਗ ਲੱਗਣ ਦੀ ਇਹ ਸੂਚਨਾ ਸਵੇਰੇ 5.45 ਵਜੇ ਦਿੱਤੀ ਗਈ। ਇਸ ਸੂਚਨਾ ਦੇ ਮੁਤਾਬਕ ਅੱਗ ਇਕ ਧਮਾਕੇ ਤੋਂ ਬਾਅਦ ਲੱਗੀ।
ਅੱਗ ਲੱਗਣ ਦੀ ਘਟਨਾ ਦੀ ਸੂਚਨਾ ਸਵੇਰੇ ਛੇ ਵਜੇ ਮਿਲੀ। ਫਾਇਰ ਬ੍ਰਿਗੇਡ ਦੇ ਅਧਿਕਾਰੀ ਅਜੇ ਵੀ ਟਾਂਪਾ ਸ਼ਹਿਰ ਦੇ ਉੱਤਰ ਵਿਚ ਸਥਿਤ ਮਕਾਨ ਵਿਚ ਅੱਗ ਬੁਝਾਉਣ ਦੇ ਕੰਮ ਵਿਚ ਲੱਗੇ ਹੋਏ ਹਨ।

468 ad