ਸਾਢੇ 7 ਕਰੋੜ ਬੀਅਰ ਦੀਆਂ ਬੋਤਲਾਂ ਡਕਾਰ ਜਾਂਦੇ ਨੇ ਪੰਜਾਬੀ

ਸੰਗਰੂਰ – ਲਾਲ ਪਰੀ ਤੇ ਚਿੱਟੇ ਪਾਊਡਰ ਦੇ ਖਿਲਾਫ ਪਿੰਡਾਂ ਦੇ ਪਿੰਡ ਸੰਘਰਸ਼ ਦੇ ਰਸਤੇ ਚੱਲ ਪਏ ਹਨ। ਕਿਉਂਕਿ ਪ੍ਰਸ਼ਾਸਨ ਵੀ ਇਸ ਨਸ਼ੇ ਨੂੰ ਰੋਕਣ ਵਿੱਚ ਬਹੁਤਾ ਕਾਮਯਾਬ ਨਜ਼ਰ ਨਹੀ ਆ ਰਿਹਾ। ਕਿਉਕਿ ਹਲਕੇ ਸ਼ੁਤਰਾਣੇ ਦਾ ਪਿੰਡ ਮਰੌੜੀ ਪੂਰੀ ਤਰ੍ਹਾਂ ਚਿੱਟੇ ਪਾਊਡਰ ਦੀ ਲਪੇਟ ਵਿੱਚ ਆ ਚੁੱਕਿਆ ਹੈ। ਇਹ ਪਿੰਡ ਕਦੇ ਰੂੜੀ ਮਾਰਕਾ ਸ਼ਰਾਬ ਕੱਢਣ ਵਿੱਚ ਮਸ਼ਹੂਰ ਹੁੰਦਾ ਸੀ ਪਰ ਹੁਣ ਇਸ ਪਿੰਡ ਵਿੱਚ ਸ਼ਰੇਆਮ ਹੀ ਸਮੈਕ ਵੇਚੀ ਤੇ ਵਰਤੀ ਜਾ ਰਹੀ ਹੈ। ਜਿੱਥੇ ਦੇਸੀ ਸ਼ਰਾਬ ਦੀ ਵਰਤੋ ‘ਚ ਸੰਗਰੂਰ ਅਤੇ ਅੰਗਰੇਜੀ ਸ਼ਰਾਬ ਦੀ ਵਰਤੋਂ ‘ਚ ਲੁਧਿਆਣੇ ਜਿਲ੍ਹੇ ਦੇ ਲੋਕ ਮੋਹਰੀ ਚੱਲ ਰਹੇ ਹਨ ਉਥੇ ਹੀ ਮਾਲਵੇ ਦੇ ਕਈ ਪਿੰਡ ਲਾਲ ਪਰੀ ਅਤੇ ਚਿੱਟੇ ਦੀ ਵਰਤੋ ਵਿੱਚ ਵੀ ਮੋਹਰੀ ਹਨ। ਹਲਾਤ ਅਜਿਹੇ ਬਣੇ ਹੋਏ ਹਨ ਕਿ ਪੰਜਾਬ ਵਿੱਚ ਸਕੂਲ -ਹਸਪਤਾਲ ਘੱਟ ਪਰ ਸਰਾਬ ਦੀਆਂ ਦੁਕਾਨਾਂ ਜਿਆਦਾ ਹਨ। ਅਬਕਾਰੀ ਨੀਤੀ ਦੇ ਸਰਕਲ ਘੱਗਾ ਵਿੱਚ ਕਈ ਅਜਿਹੇ ਪਿੰਡ ਹਨ। ਜਿੱਥੇ ਕੋਈ Bearਡਿਸਪੈਂਸਰੀ ਨਹੀ ਹੈ ਪਰ ਨਜਾਇਜ਼ ਸਰਾਬ ਦੇ ਠੇਕੇ ਤੇ ਚਿੱਟੇ ਪਾਊਡਰ ਦਾ ਕਾਰੋਬਾਰ ਖੁੱਲੇਆਮ ਚਲਦਾ ਵੇਖਿਆ ਜਾ ਸਕਦਾ ਹੈ। ਜਿਸ ਕਰਕੇ ਨਸੇ ਦੀ ਮਾਰ ਹੇਠ ਆਏ ਪੰਜਾਬ ਨੂੰ ਬਚਾਉਣ ਲਈ ਪਿੰਡਾਂ ਵਿੱਚ ਵੱਡੀਆਂ ਲਹਿਰਾਂ ਪੈਦਾ ਹੋ ਰਹੀਆਂ ਹਨ।
ਸਮਾਜ ਸੇਵੀ ਅਤੇ ਆਰ.ਟੀ.ਆਈ ਵਰਕਰ ਬ੍ਰਿਸ ਭਾਨ ਬੁਜਰਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 18 ਜਨਵਰੀ 2014 ਨੂੰ 17 ਕਿਲੋ ਅਤੇ 21 ਜਨਵਰੀ ਨੂੰ 36 ਕਿਲੋਂ ਹੈਰੋਇਨ ਫੜੀ ਗਈ। 24 ਜਨਵਰੀ ਨੂੰ 14 ਕਿਲੋਂ ਅਤੇ 4 ਫਰਵਰੀ 2014 ਨੂੰ ਇੱਕ ਅਰਬ ਰੁਪਏ ਮੁੱਲ ਦੀ 20 ਕਿਲੋ ਹੈਰੋਇਨ ਦਾ ਪਲਾਸਟਿਕ ਪਾਈਪ ਰਾਹੀਂ ਸੁੱਟੀ ਗਈ। ਇਸ ਮਹਿੰਗੇ ਨਸ਼ੇ ਨੇ ਸਭ ਤੋਂ ਵੱਧ ਕੰਡਿਆਲੀ ਤਾਰ ਨੇੜੇ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਜਿੱਥੇ ਜਿਆਦਾਤਰ ਲੋਕ ਬੁਰੀ ਤਰ੍ਹਾਂ ਨਸ਼ੇ ਦੇ ਲਪੇਟ ਵਿੱਚ ਆ ਚੁੱਕੇ ਹਨ। ਪਾਕਿਸਤਾਨ ਸਰਹੱਦ ਰਾਹੀ ਅੰਮ੍ਰਿਤਸਰ ਵਾਇਆ ਦਿੱਲੀ ਰਾਹੀ ਬਾਹਰਲੇ ਦੇਸਾਂ ਨੂੰ ਹੈਰੋਇਨ ਜਾ ਰਹੀ ਹੈ। ਜਿੱਥੇ ਅੰਤਰਰਸਟਰੀ ਮੰਡੀ ਵਿੱਚ ਇਸ ਦੀ ਕੀਮਤ ਪ੍ਰਤੀ ਕਿੱਲੋ ਕਰੋੜਾਂ ਰੁਪਏ ਹੈ। ਹਲਕੇ ਸ਼ੁਤਰਾਣੇ ਦੇ ਪਿੰਡ ਮਰੌੜੀ ਸਮੇਤ ਮਾਲਵੇ ਦੇ ਕਈ ਪਿੰਡ ਚਿੱਟੇ ਪਾਊਡਰ ਦੀ ਮਾਰ ਹੇਠ ਹਨ। ਬ੍ਰਿਸ ਭਾਨ ਬੁਜਰਕ ਨੇ ਕਿਹਾ ਕਿ ਲੋਕ ਪੰਜਾਬ ਵਿੱਚ ਹਰ ਸਾਲ ਸਾਢੇ ਸੱਤ ਕਰੋੜ ਬੀਅਰ ਦੀਆਂ ਬੋਤਲਾਂ ਖਾਲੀ ਹੋ ਜਾਂਦੀਆ ਹਨ ਅਤੇ ਇਹ ਗਿਣਤੀ ਹਰ ਸਾਲ ਵਧਦੀ ਜਾ ਰਹੀ ਹੈ। ਸ਼ਰਾਬ ਬਣਾਉਣ ਵਾਲੀਆਂ ਫੈਕਟਰੀਆਂ ਦੀ ਗਿਣਤੀ 8 ਤੋਂ ਵਧ ਕੇ 12 ਅਤੇ ਬੋਟਲਿੰਗ ਪਲਾਂਟ 16 ਤੋਂ ਵਧ ਕੇ 21 ਹੋ ਗਏ ਹਨ। ਸੰਗਰੂਰ ਜਿਲ੍ਹੇ ਦੇ ਲੋਕ ਦੇਸੀ ਸ਼ਰਾਬ ਦੀ ਸਭ ਤੋਂ ਵੱਧ ਵਰਤੋ ਕਰ ਰਹੇ ਹਨ। ਜਦੋਂਕਿ ਅੰਗਰੇਜੀ ਸ਼ਰਾਬ ਦੀ ਸਭ ਤੋਂ ਵੱਧ ਵਿਕਰੀ ਲੁਧਿਆਣੇ ਵਿੱਚ ਹੈ। ਦੂਸਰੇ ਨੰਬਰ ‘ਤੇ ਜਲੰਧਰ ਦੇ ਲੋਕ ਆਉਦੇ ਹਨ। ਜਿਹੜੇ ਜਿਆਦਾਤਰ ਅੰਗਰੇਜ਼ੀ ਸਰਾਬ ਦੀ ਵਰਤੋ ਕਰਦੇ ਹਨ। ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਦੇ ਹੁਕਮਾਂ ਮੁਤਾਬਿਕ ਸੜਕਾਂ ‘ਤੇ ਸਰਾਬ ਦੀਆਂ ਦੁਕਾਨਾਂ ਬੰਦ ਹੋਣ ਨਾਲ ਜਿੱਥੇ ਸਰਾਬ ਦੀ ਵਰਤੋ ਘਟੇਗੀ ਉਥੇ ਹੀ ਸੜਕ ਹਾਦਸੇ ਰੋਕਣ ਵਿੱਚ ਵੀ ਸਫਲਤਾ ਮਿਲੇਗੀ। ਕਈ ਪਿੰਡਾਂ ਵਿੱਚ ਸਿਹਤ ਸਹੂਲਤਾਂ ਦੇਣ ਲਈ ਡਿਸਪੈਂਸਰੀ ਤੱਕ ਨਹੀ ਹੈ। ਪਰ ਸ਼ਰਾਬ ਤੇ ਚਿੱਟਾ ਪਾਊਡਰ ਖੁੱਲੇਆਮ ਮਿਲਦੇ ਹਨ। ਪੰਜਾਬ ਅੰਦਰ ਸਰਾਬ ਦੇ ਠੇਕਿਆਂ ਨਾਲ ਚੱਲ ਰਹੇ ਅਹਾਤਿਆਂ ਵਿੱਚ ਹੋ ਰਹੀ ਗੜਬੜ ਕਾਰਨ ਪੰਜਾਬ ਸਰਕਾਰ ਦੇ ਖਜਾਨੇ ਨੂੰ ਹਰ ਸਾਲ ਵੱਖ-ਵੱਖ ਢੰਗਾਂ ਨਾਲ ਕਰੋੜਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ। ਜਿਸ ਨਾਲ ਜਿੱਥੇ ਅਬਕਾਰੀ ਤੇ ਕਰ ਵਿਭਾਗ ਪੰਜਾਬ ਦੀ ਆਰਥਿਕ ਹਾਲਤ ਮਜਬੂਤ ਹੋਣ ਦੀ ਬਜਾਏ ਡਾਵਾਂਡੋਲ ਹੁੰਦੀ ਜਾ ਰਹੀ ਹੈ ਉਥੇ ਹੀ ਪੰਜਾਬ ਭਰ ਵਿੱਚ ਸਰਾਬ ਦੇ ਠੇਕੇ ਚਲਾਉਣ ਵਾਲੀਆਂ ਪਾਰਟੀਆਂ ਹੀ ਅਹਾਤਿਆਂ ‘ਤੇ ਕਾਬਜ ਹੋਣ ਕਰਕੇ ਵਾਧੂ ਮੁਨਾਫਾ ਲੈ ਰਹੀਆਂ ਹਨ। ਕਿਉਕਿ ਪਟਿਆਲੇ ਜਿਲ੍ਹੇ ਦੇ ਵੱਖ-ਵੱਖ ਸਰਕਲਾਂ ਵਿੱਚ ਸਾਲ 2012-13 ਦੌਰਾਨ 611 ਸਰਾਬ ਦੀਆਂ ਦੁਕਾਨਾਂ ਖੋਲਣ ਦੀ ਮੰਨਜ਼ੂਰੀ ਦਿੱਤੀ ਗਈ ਅਤੇ ਅਹਾਤੇ ਸਿਰਫ 130 ਹੀ ਖੋਲੇ ਵਿਖਾਏ ਗਏ। ਸਾਲ 2013-14 ਵਿੱਚ ਸਰਾਬ ਦੀਆਂ ਦੁਕਾਨਾਂ ਵਧ ਕੇ 667 ਹੋ ਗਈਆਂ ਪਰ ਅਹਾਤੇ ਘਟ ਕੇ ਸਿਰਫ 117 ਹੀ ਰਹਿ ਗਏ। ਇਸ ਤਰ੍ਹਾਂ ਸਮੁੱਚੇ ਰਾਜ ਵਿੱਚ ਇਹ ਸਭ ਕੁਝ ਚੱਲ ਰਿਹਾ ਹੈ। ਬ੍ਰਿਸ ਭਾਨ ਬੁਜਰਕ ਨੇ ਕਿਹਾ ਕਿ ਰਾਜ ਭਰ ਅੰਦਰ ਚੱਲ ਰਹੇ ਸਰਾਬ ਦੇ ਅਹਾਤਿਆਂ ਦੀ ਵਿਭਾਗ ਵੱਲੋਂ ਗਿਣਤੀ ਘੱਟ ਵਿਖਾਏ ਜਾਣ ਦੇ ਨਾਲ ਹੀ ਇਨ੍ਹਾਂ ਅਹਾਤਿਆਂ ਦੀ ਭਰਵਾਈ ਜਾਣ ਵਾਲੀ ਫੀਸ ਵੀ ਸੀਮਤ ਹੀ ਰੱਖੀ ਹੋਈ ਹੈ। ਜਿਸ ਕਰਕੇ ਵਿਭਾਗ ਦੇ ਕੁਝ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਇਹ ਘਾਲਾ ਮਾਲਾ ਹਰ ਸਾਲ ਕਰੋੜਾਂ ਰੁਪਏ ਵਿੱਚ ਪਹੁੰਚ ਜਾਦਾ ਹੈ। ਵਿਭਾਗ ਵੱਲੋਂ ਪ੍ਰਤੀ ਅਹਾਤਾ ਸਲਾਨਾ ਛੇ ਹਜਾਰ ਰੁਪਏ ਤੋਂ ਲੈ ਕੇ ਚਾਲੀ ਹਜਾਰ ਰੁਪਏ ਤੱਕ ਫੀਸ ਭਰਵਾਈ ਜਾਦੀ ਹੈ ਅਤੇ ਸਰਾਬ ਦੇ ਠੇਕੇਦਾਰ ਅਹਾਤਾ ਚਲਾਉਣ ਵਾਲੇ ਕੋਲੋਂ ਪ੍ਰਤੀ ਸਾਲ ਦੋ ਲੱਖ ਰੁਪਏ ਤੋਂ ਲੈ ਕੇ ਪੰਜ ਲੱਖ ਰੁਪਏ ਤੱਕ ਵੀ ਕਥਿਤ ਤੌਰ ‘ਤੇ ਵਸੂਲ ਕਰਦੇ ਹਨ।

468 ad