ਸਾਡੇ ਮੈਂਬਰਾਂ ਨੂੰ ਤੰਗ ਪ੍ਰੇਸ਼ਨ ਕਰਨਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ  ਪ੍ਰੋ. ਮੋਹਿੰਦਰਪਾਲ ਸਿੰਘ/ਰਣਦੇਬ ਸਿੰਘ ਦੇਬੀ

sada-releaseਫ਼ਤਹਿਗੜ੍ਹ ਸਾਹਿਬ, 2 ਦਸੰਬਰ(ਅਰੁਨ ਆਹੂਜਾ)-ਸ਼੍ਰੋਮਣੀ ਅਕਾਲੀ ਦਲ(ਅ) ਦੇ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਸ਼ ਹਰਭਜਨ ਸਿੰਘ ਕਸ਼ਮੀਰੀ ਜੋ 10 ਦਿਨਾਂ ਦੀ ਹਿਰਾਸਤ ਤੋਂ ਬਾਅਦ ਪਟਿਆਲਾ ਜੇਲ੍ਹ ਤੋਂ ਰਿਹਾਅ ਹੋ ਕੇ ਆਏ ਹਨ, ਉਨ੍ਹਾਂ ਨਾਲ ਮਿਲ ਕੇ ਅੱਜ ਪਾਰਟੀ ਦੇ ਜਰਨਲ ਸਕੱਤਰ ਪ੍ਰੋ. ਮੋਹਿੰਦਰਪਾਲ ਸਿੰਘ, ਕੌਮੀ ਯੂਥ ਪ੍ਰਧਾਨ ਰਣਦੇਵ ਸਿੰਘ ਦੇਬੀ ਨੇ ਮੌਜੂਦਾ ਹਲਾਤਾਂ ਤੇ ਵਿਚਾਰ ਕਰਨ ਉਪਰੰਤ ਮੀਡੀਆ ਦੇ ਨਾਂ ਜ਼ਾਰੀ ਕੀਤੇ ਇੱਕ ਪ੍ਰੈੱਸ-ਨੋਟ ਵਿਚ ਕਿਹਾ ਕਿ ਸਰਬੱਤ ਖ਼ਾਲਸਾ ਸਮਾਗਮ ਤੋਂ ਬਾਅਦ ਸੂਬੇ ਦੀ ਗੱਠਜੋੜ ਸਰਕਾਰ ਬੁਖਲਾ ਕੇ ਹਰ ਰੋਜ਼ ਸਰਕਾਰੀ ਮਸ਼ੀਨਰੀ ਦੀ ਕਥਿਤ ਦੁਰਵਰਤੋਂ ਕਰਦਿਆਂ ਪਿਛਲੇ ਕਰੀਬ 20 ਦਿਨਾਂ ਤੋਂ ਲਗਾਤਾਰ ਪਾਰਟੀ ਲੀਡਰਾਂ ਅਤੇ ਵਰਕਰਾਂ ਦੇ ਘਰਾਂ ਵਿਚ ਕਥਿਤ ਛਾਪੇਮਾਰੀਆਂ ਕਰਕੇ ਗ੍ਰਿਫ਼ਤਾਰੀਆਂ ਕਰ ਰਹੀ ਹੈ, ਜਿਸ ਕਾਰਨ ਐਮਰਜੈਂਸੀ ਵਰਗੀ ਸਥਿਤੀ ਬਣਦੀ ਜਾ ਰਹੀ ਹੈ, ਜਿੱਥੇ ਬੋਲਣ ਅਤੇ ਰੋਸ ਪ੍ਰਗਟ ਕਰਨ ਦੀ ਆਜ਼ਾਦੀ ਦੇ ਬੁਨਿਆਦੀ ਅਧਿਕਾਰਾਂ ਤੋਂ ਹਰੇਕ ਵਰਗ ਨੂੰ ਵਾਂਜਾ ਕੀਤਾ ਜਾ ਰਿਹਾ ਹੈ।

ਆਗੂਆਂ ਨੇ ਕਿਹਾ ਕਿ ਪੰਜਾਬ ਭਰ ਦੇ ਐੱਸ਼.ਡੀ.ਐਮ. ਕਾਨੂੰਨ ਅਨੁਸਾਰ ਨਹੀਂ ਸਗੋਂ ਕਥਿਤ ਤੌਰ ਤੇ ਡਿਪਟੀ ਸੀ.ਐਮ. ਸ਼ ਸੁਖਬੀਰ ਬਾਦਲ ਦੇ ਹੁਕਮਾਂ ਅਧੀਨ ਫ਼ਰਜ਼ ਨਿਭਾ ਰਹੇ ਹਨ, ਜੋ ਕਿ ਸੰਵਿਧਾਨ ਦੇ ਬਿਲਕੁਲ ਉਲਟ ਹੈ ਅਤੇ ਇਹ ਸਾਰੀ ਬੇਇਨਸਾਫ਼ੀ ਸ਼੍ਰੋ.ਅ.ਦ(ਅ) ਨਾਲ ਹੀ ਕੀਤੀ ਜਾ ਰਹੀ ਹੈ। ਕਿਉਂਕਿ ਸਰਕਾਰ ਵੱਲੋਂ ਕਿਸੇ ਵੀ ਕਾਂਗਰਸੀ ਦੇ ਘਰ ਛਾਪੇ ਨਹੀਂ ਮਰਵਾਏ ਗਏ, ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਦੋਨੋਂ ਅੰਦਰ ਖਾਤੇ ਦੋਸਤਾਨਾ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ 70-70 ਸਾਲ ਦੇ ਮਾਸਟਰ ਨਾਰੀਕੇ ਵਰਗੇ ਆਗੂ ਸਵੇਰੇ 4-4 ਵਜੇ ਛਾਪੇ ਮਾਰ ਕੇ ਘਰੋਂ ਗ੍ਰਿਫ਼ਤਾਰ ਕਰ ਲਏ ਜਾਂਦੇ ਹਨ ਤੇ ਕਈ ਵਾਰ ਸਾਡੇ ਵਰਕਰ ਬਿਨਾਂ ਗ੍ਰਿਫ਼ਤਾਰੀ ਪਾਏ 2-3 ਦਿਨਾਂ ਤੱਕ ਥਾਣਿਆਂ ਵਿਚ ਹੀ ਕੈਦ ਕਰਕੇ ਰੱਖੇ ਜਾਂਦੇ ਹਨ।

ਪ੍ਰੋ. ਮੋਹਿੰਦਰਪਾਲ ਸਿੰਘ ਅਤੇ ਸ਼ ਦੇਬੀ ਨੇ ਕਿਹਾ ਕਿ ਅਸੀਂ ਸਰਕਾਰ ਨੂੰ ਸਿੱਧਾ ਚੈਲੇਂਜ ਦਿੰਦੇ ਹਾਂ ਕਿ ਭਾਵੇਂ ਸਰਕਾਰ ਕਥਿਤ ਤੌਰ Ḕਤੇ ਹੋਰ ਜਿਨ੍ਹਾਂ ਮਰਜ਼ੀ ਜ਼ਬਰ ਕਰ ਲਵੇ ਪਰੰਤੂ ਉਨ੍ਹਾਂ ਨੂੰ ਡੋਲਾ ਨਹੀਂ ਸਕਦੀ ਅਤੇ ਪਾਰਟੀ ਆਉਣ ਵਾਲੇ ਦਿਨਾਂ ”ਚ ਹੋਰ ਵਧੇਰੇ ਮਜ਼ਬੂਤ ਹੋ ਕੇ ਸਾਹਮਣੇ ਆਵੇਗੀ ਅਤੇ ਸਰਕਾਰ ਦੀਆਂ ਅੱਖਾਂ ਖੋਲ੍ਹੇਗੀ। ਉਨ੍ਹਾਂ ਜਮਹੂਰੀ ਪਸੰਦ ਧਿਰਾਂ ਅਤੇ ਸਾਰੀਆਂ ਰਾਜਸੀ ਪਾਰਟੀਆਂ ਨੂੰ ਵੀ ਇਹ ਸਲਾਹ ਦਿੰਦਿਆਂ ਕਿਹਾ ਕਿ ਸਰਬੱਤ ਖ਼ਾਲਸਾ ਇੱਕ ਕੌਮੀ ਕਾਰਜ ਹੈ ਜੋ ਕਿ ਬਹੁਤ ਸਲੀਕੇ ਨਾਲ ਸੰਪੰਨ ਹੋਇਆ ਅਤੇ ਸਰਕਾਰ ਨੇ ਬੁਖਲਾ ਕੇ ਸਿੰਘਾਂ ਨੂੰ ਜੇਲ੍ਹਾਂ ਵਿਚ ਕੈਦ ਕਰ ਦਿੱਤਾ ਅਤੇ ਰਿਮਾਂਡ ਤੇ ਲੈ ਲਿਆ, ਉਹ ਉਸ ਵਿਰੁੱਧ ਆਪਣਾ ਕੌਮੀ ਫ਼ਰਜ਼ ਨਿਭਾਉਣ, ਖ਼ਾਸ ਕਰਕੇ ਆਪ, ਬਸਪਾ ਅਤੇ ਕਾਮਰੇਡ ਭਾਈ। ਇਨ੍ਹਾਂ ਅਣਖੀ ਆਗੂਆਂ ਨੇ ਬੇਨਤੀ ਕਰਦਿਆਂ ਕਿਹਾ ਕਿ ਪਾਰਟੀ ਦੇ ਸਮੂਹ ਜ਼ਿਲ੍ਹਿਆਂ ਦੇ ਵਰਕਰ, ਜਿਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਉਹ ਆਪਣੀਆਂ ਲਿਸਟਾਂ ਪਾਰਟੀ ਦੇ ਹੈੱਡ ਆਫ਼ਿਸ ਭੇਜ ਦੇਣ ਤਾਂ ਜੋ ਇਨ੍ਹਾਂ ਕਥਿਤ ਗੈਰ ਕਾਨੂੰਨੀ ਕਾਰਵਾਈਆਂ ਨੂੰ ਉੱਚ ਅਦਾਲਤਾਂ ਅਤੇ ਸੰਸਾਰ ਪੱਧਰ ਤੇ ਪੇਸ਼ ਕਰਕੇ ਸਰਕਾਰ ਦਾ ਪਰਦਾ ਫਾਸ਼ ਕੀਤਾ ਜਾ ਸਕੇ।

468 ad

Submit a Comment

Your email address will not be published. Required fields are marked *