ਸਾਡੇ ਤੇ ਹਾਲੇ ਲਿਬਰਲ ਹੋਰ ਇਸ਼ਤਿਹਾਰੀ ਹਮਲੇ ਕਰਨਗੇ- ਐਂਡਰਾ ਹੋਰਵੈਥ

ਟਰਾਂਟੋ- ਐਨ ਡੀ ਪੀ ਲੀਡਰ ਐਂਡਰਾ ਹੋਰਵੈਥ ਨੇ ਲਿਬਰਲ ਪਾਰਟੀ ਦੁਆਰਾ ਹਾਲ ਹੀ ਵਿਚ ਇਸ਼ਤਿਹਾਰਾਂ ਜ਼ਰੀਏ ਉਹਨਾਂ ਨੂੰ ਨਿਸ਼ਾਨਾ ਬਣਾਏ ਜਾਣ ਤੇ ਪ੍ਰਤੀਕਰਮ ਦਿੰਦਿਆਂ ਕਿਹਾ Oleviea Chow1ਕਿ ਹਾਲੇ ਸਾਡੇ ਉਤੇ ਵਿਰੋਧੀ ਪਾਰਟੀਆਂ ਹੋਰ ਇਸ਼ਤਿਹਾਰੀ ਹਮਲੇ ਕਰਨਗੀਆਂ, ਇਸ ਕਰਕੇ ਸਾਨੂੰ ਚਿੰਤਾ ਕਰਨ ਦੀ ਲੋੜ ਨਹੀਂ। ਹੋਰਵੈਥ ਨੂੰ ਹਾਲ ਹੀ ਵਿਚ ਪ੍ਰੀਮੀਅਰ ਕੈਥਲੀਨ ਵਿਨ ਦੀ ਆਵਾਜ਼ ਵਿਚ ਪ੍ਰਦਰਸ਼ਿਤ ਹੋਈ 30 ਸਕਿੰਟ ਦੀ ਐਡ ਵਿਚ ਨਿਸ਼ਾਨਾ ਬਣਾਇਆ ਗਿਆ ਹੈ। ਇਕ ਮੀਡੀਆ ਸਮੂਹ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਅਸਲ ਵਿਚ ਲੋਕੀ ਸਭ ਕੁਝ ਸਮਝਦੇ ਹਨ। ਮੈਂ ਲੋਕਾਂ ਦੀ ਧੰਨਵਾਦੀ ਹਾਂ, ਜਿਹੜੇ ਇਸ ਦਾ ਕੋਈ ਪ੍ਰਤੀਕਰਮ ਨਹੀਂ ਦੇ ਰਹੇ। ਉਹਨਾਂ ਕਿਹਾ ਕਿ ਸਾਨੂੰ ਸਕਾਰਾਤਮਕ ਸੋਚ ਰੱਖਣੀ ਹੋਵੇਗੀ। ਉਹਨਾਂ ਕਿਹਾ ਕਿ ਇਸ ਇਸ਼ਤਿਹਾਰ ਵਿਚ ਜੋ ਕਿਹਾ ਜਾ ਰਿਹਾ ਹੈ, ਉਹ ਲੋਕਾਂ ਨੂੰ ਵੀ ਪਤਾ ਹੈ ਕਿ ਲਿਬਰਲ ਸਰਕਾਰ ਜਨਤਾ ਦੀਆਂ ਇੱਛਾਵਾਂ ਤੇ ਖਰੀ ਨਹੀਂ ਉਤਰ ਰਹੀ ਹੈ। ਉਹਨਾਂ ਕਿਹਾ ਕਿ ਮੇਰਾ ਵਿਚਾਰ ਸਮੱਸਿਆ ਬਜਟ ਹੈ ਅਤੇ ਇਸ ਨੂੰ ਹੀ ਸੈਂਟਰ ਪੁਆਇੰਟ ਰੱਖਿਆ ਜਾ ਰਿਹਾ ਹੈ। ਪਰ ਲਿਬਰਲ ਸਰਕਾਰ ਇਹ ਨਹੀਂ ਦੱਸ ਰਹੀ ਕਿ ਪਿਛਲੇ ਸਮੇਂ ਵਿਚ ਇਸ ਨੇ ਕੀ ਗਲਤੀਆਂ ਕੀਤੀਆਂ ਹਨ।

468 ad