ਸਾਊਦੀ ਅਰਬ ਦੀ ਫੈਕਟਰੀ ‘ਚ ਲੱਗੀ ਅੱਗ 2 ਭਾਰਤੀਆਂ ਸਮੇਤ 11 ਦੀ ਮੌਤ

ਸਾਊਦੀ ਅਰਬ ਦੀ ਫੈਕਟਰੀ 'ਚ ਲੱਗੀ ਅੱਗ 2 ਭਾਰਤੀਆਂ ਸਮੇਤ 11 ਦੀ ਮੌਤ

ਰਿਯਾਦ ‘ਚ ਇਕ ਫਰਨੀਚਰ ਦੀ ਫੈਕਟਰੀ ‘ਚ ਅੱਗ ਲੱਗਣ ਨਾਲ 2 ਭਾਰਤੀਆਂ ਸਮੇਤ 11 ਲੋਕਾਂ ਦੀ ਮੌਤ ਹੋ ਗਈ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਫੈਕਟਰੀ ਦੇ ਮਾਤਲਕ 2 ੰਬਗਲਾਦੇਸ਼ੀ ਸਨ। ਇਸ ਹਾਦਸੇ ‘ਚ 9 ਬੰਗਲਾਦੇਸ਼ੀ ਮਜ਼ਦੂਰਾਂ ਅਤੇ 2 ਭਾਰਤੀਆਂ ਦੀ ਮੌਤ ਹੋ ਗਈ ਹੈ। ਅਰਬ ਨਿਊਜ਼ ਚੈਨਲ ਦੇ ਅਨੁਸਾਰ ਜ਼ਿਆਦਾਤਰ ਦੀ ਮੌਤ ਸਾਹ ਘੁੱਟਣ ਨਾਲ ਹੋਈ ਹੈ। ਭਾਰਤੀ ਦੂਤਘਰ ਦੇ ਬੁਲਾਰੇ ਸੁਰਿੰਦਰ ਭਗਤ ਨੇ ਦੱਸਿਆ ਕਿ ਉਤੱਰ ਪ੍ਰਦੇਸ਼ ਦੇ ਮੁੰਹਮਦ ਵਸੀਮ ਅਤੇ ਬਿਹਾਰ ਦੇ ਪਟਨਾ ‘ਚ ਆਲਮ ਮੁੰਹਮਦ ਦੀ ਅੱਗ ‘ਚ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

468 ad