ਸਾਊਥ ਏਸ਼ੀਅਨ ਹੈਰੀਟੇਜ਼ ਮੰਥ ਤੇ ਪ੍ਰੀਮੀਅਰ ਕੈਥਲੀਨ ਵਿਨ ਦਾ ਸੰਦੇਸ਼

ਉਨਟਾਰੀਓ ਦੇ ਪ੍ਰੀਮੀਅਰ ਕੈਥਲੀਨ ਵਿਨ ਨੇ ਉਨਟਾਰੀਓ ਵਿਚ ਮਨਾਏ ਜਾ ਰਹੇ ਸਾਊਥ eੈਸ਼ੀਅਨ ਹੈਰੀਟੇਜ਼ ਮੰਥ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਡਾ ਸੂਬਾ Premier Photoਦੱਖਣੀ ਏਸ਼ੀਅਨ ਮੂਲ ਦੇ ਲੋਕਾਂ ਦਾ ਘਰ ਹੈ ਅਤੇ ਸਾਡੀ ਵਿਭਿੰਨਤਾ ਇਕ ਮਿਸਾਲੀ ਹੈ। ਉਹਨਾਂ ਕਿਹਾ ਕਿ ਉਨਟਾਰੀਓ ਇਕ ਸੰਗਠਿਤ ਸਮਾਜ ਹੈ, ਜਿਸ ਵਿਚ ਭਾਰਤ, ਪਾਕਿਸਤਾਨ, ਸ਼੍ਰੀਲੰਕਾ, ਬੰਗਲਾਦੇਸ਼ ਅਤੇ ਹੋਰ ਦੱਖਣੀ ਏਸ਼ੀਅਨ ਮੁਲਕਾਂ ਦੇ ਲੋਕੀ ਰਹਿੰਦੇ ਹਨ। ਉਹਨਾਂ ਕਿਹਾ ਕਿ ਅੱਜ ਅਸੀਂ ਦੱਖਣੀ ਏਸ਼ੀਅਨ ਮੂਲ ਦੇ ਲੋਕਾਂ ਦੇ ਯੋਗਦਾਨ ਨੂੰ ਯਾਦ ਕਰਦਿਆਂ ਸਾਡੀ ਅਮੀਰ ਵਿਰਾਸਤ ਉਤੇ ਮਾਣ ਮਹਿਸੂਸ ਕਰਦੇ ਹਾਂ। ਸਾਡੇ ਦੱਖਣੀ ਏਸ਼ੀਅਨ ਮੂਲ ਦੇ ਕਨੇਡੀਅਨ ਨੌਜਵਾਨ ਸਾਡੇ ਸਮਾਜ ਨੂੰ ਲਗਾਤਾਰ ਅੱਗੇ ਵਧਾ ਰਹੇ ਹਨ। ਆਓ ਅੱਜ ਅਸੀਂ ਸਾਰੇ ਮਿਲ ਕੇ ਉਨਟਾਰੀਓ ਦੀ ਮਲਟੀਕਲਚਰਲ ਅਤੇ ਵਿਭਿੰਨਤਾ ਵਾਲੇ ਸਮਾਜ ਦੀ ਨੀਤੀ ਨੂੰ ਅੱਗੇ ਵਧਾਈਏ।

468 ad