ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ 15 ਅਗਸਤ ਨੂੰ ਸ਼ਹੀਦੀ ਕਾਨਫਰੰਸ ਕਰ ਕੇ ਕੀਤੇ ਅਹਿਮ ਮਤੇ ਪਾਸ !

a manan

ਗੋਆ ਦੇ ਸ਼ਹੀਦ ਭਾਈ ਕਰਨੈਲ ਸਿੰਘ ਅਤੇ ਸ਼ਹੀਦ ਭਾਈ ਭੁਪਿੰਦਰ ਸਿੰਘ ਈਸੜੂ ਨੂੰ ਸਰਧਾ ਦੇ ਫੁੱਲ ਭੇਟ ਕਰਦਿਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਕੀਤੀ ਗਈ 15 ਅਗਸਤ 2014 ਨੂੰ ਸ਼ਹੀਦੀ ਕਾਨਫਰੰਸ ਵਿਚ ਜਿਥੇ ਵੱਖ-ਵੱਖ ਆਗੂਆਂ ਵੱਲੋਂ ਸ਼ਹੀਦਾਂ ਨੂੰ ਨਮਸਤਕ ਹੁੰਦੇ ਹੋਏ ਸਰਧਾ ਦੇ ਫੁੱਲ ਭੇਟ ਕੀਤੇ ਗਏ, ਉਥੇ ਇਸ ਕਾਨਫ਼ਰੰਸ ਵਿਚ ਪਾਰਟੀ ਵੱਲੋਂ ਨਿਮਨਲਿਖਤ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ

1.    ਇਜ਼ਰਾਇਲ-ਫਲਸਤੀਨੀ ਜੰਗ ਵਿਚ ਮਨੁੱਖਤਾ ਦੇ ਹੋ ਰਹੇ ਕਤਲੇਆਮ ਨੂੰ ਅਮਰੀਕਾ ਬੰਦ ਕਰਨ ਲਈ ਆਪਣੇ ਫਰਜ ਪੂਰੇ ਕਰੇ :-    ਅੱਜ ਦੇ ਸ਼ਹੀਦੀ ਇਕੱਠ ਵਿਚ ਇਸ ਗੱਲ ਤੇ ਡੂੰਘਾ ਦੁੱਖ ਪ੍ਰਗਟ ਕੀਤਾ ਗਿਆ ਕਿ ਇਜ਼ਰਾਇਲੀ ਫੌ਼ਜਾਂ ਜਦੋ ਫਲਸਤੀਨੀਆ ਦੇ ਗਾਜ਼ਾ ਸੈਟਰ ਉਤੇ ਹਵਾਈ ਹਮਲੇ ਕਰਕੇ ਬੇਕਸੂਰ, ਨਿਰਦੋਸ਼ਾ ਦਾ ਕਤਲੇਆਮ ਕਰ ਰਹੀਆਂ ਹਨ ਤਾਂ ਉਸ ਸਮੇਂ ਅਮਰੀਕਾ ਜੋ ਮਨੁੱਖੀ ਅਧਿਕਾਰਾ ਦੀ ਰੱਖਿਆ ਦੀ ਅਕਸਰ ਹੀ ਗੱਲ ਕਰਦਾ ਹੈ ਅਤੇ ਮਨੁੱਖੀ ਅਧਿਕਾਰਾਂ ਦਾ ਚੈਪੀਅਨ ਕਹਾਉਦਾ ਹੈ, ਉਸ ਵੱਲੋਂ ਇਜ਼ਰਾਇਲੀ ਫ਼ੌਜਾਂ ਨੂੰ ਜੰਗੀ ਹਥਿਆਰ ਅਤੇ ਅਸਲਾ ਸਪਲਾਈ ਕਰਕੇ ਜੰਗ ਲਈ ਉਤਸਾਹਿਤ ਕਰਨ ਦੇ ਅਮਲ ਮਨੁੱਖਤਾ ਵਿਰੋਧੀ ਹਨ । ਉਥੇ ਮਨੁੱਖਤਾ ਦਾ ਕਤਲੇਆਮ ਬੰਦ ਕਰਨ ਲਈ ਅਮਰੀਕਾ ਆਪਣੇ ਫਰਜਾਂ ਦੀ ਪਹਿਲ ਦੇ ਅਧਾਰ ਤੇ ਪੂਰਨ ਕਰੇ ਅਤੇ ਇਸ ਜੰਗ ਨੂੰ ਤੁਰੰਤ ਬੰਦ ਕਰਵਾਵੇ ਨਾ ਕਿ ਦੋਹਰੀ ਭੂਮਿਕਾ ਨਿਭਾਵੇ ।

2.    ਰੂਸ ਵੱਲੋਂ ਯੂਕਰੇਨ ਵਿਚ ਕੀਤੀਆਂ ਜਾ ਰਹੀਆਂ ਮਨੁੱਖਤਾ ਮਾਰੂ ਕਾਰਵਾਈਆ ਤੁਰੰਤ ਬੰਦ ਹੋਣ :- ਅੱਜ ਦਾ ਇਕੱਠ ਇਹ ਮਹਿਸੂਸ ਕਰਦਾ ਹੈ ਕਿ ਰੂਸ ਵੱਲੋਂ ਆਪਣੀ ਤਾਨਾਸ਼ਾਹੀ ਸੋਚ ਨੂੰ ਪੱਠੇ ਪਾਉਦੇ ਹੋਏ ਜੋ ਯੂਕਰੇਨ ਵਿਚ ਫ਼ੌਜੀ ਕਾਰਵਾਈਆਂ ਰਾਹੀ ਯੂਕਰੇਨ ਨਿਵਾਸੀਆਂ ਦਾ ਗੈਰ ਇਨਸਾਨੀ ਤਰੀਕੇ ਹਮਲੇ ਕਰਕੇ ਕਤਲੇਆਮ ਕੀਤਾ ਜਾ ਰਿਹਾ ਹੈ, ਇਹ ਵੱਡੇ ਮੁਲਕਾਂ ਵੱਲੋਂ ਛੋਟੇ ਮੁਲਕਾਂ ਉਤੇ ਬਦਮਾਸ਼ੀ ਅਤੇ ਗੁੰਡਾਗਰਦੀ ਕਰਨ ਦੇ ਬਰਾਬਰ ਅਮਲ ਹਨ । ਜਦੋਕਿ ਯੂਕਰੇਨ ਹੁਣ ਇਕ ਆਜ਼ਾਦ ਮੁਲਕ ਦੇ ਤੌਰ ਤੇ ਦੁਨੀਆਂ ਦੇ ਨਕਸੇ ਤੇ ਉਭਰ ਆਇਆ ਹੈ ਅਤੇ ਰੂਸ ਨੂੰ ਇਸ ਨੂੰ ਪ੍ਰਵਾਨ ਕਰਕੇ ਯੂਕਰੇਨ ਨਿਵਾਸੀਆਂ ਨੂੰ ਆਜ਼ਾਦੀ ਤੇ ਅਮਨ-ਚੈਨ ਨਾਲ ਜਿਊਣ ਦੇ ਹੱਕ ਦੇਣ ਵਿਚ ਪਹਿਲ ਕਰਨੀ ਚਾਹੀਦੀ ਹੈ ਨਾ ਕਿ ਸਾਜਿ਼ਸਾਂ ਰਾਹੀ ਯੂਕਰੇਨ ਦੇ ਅਮਨ-ਚੈਨ ਨੂੰ ਅਤੇ ਜਮਹੂਰੀਅਤ ਨੂੰ ਖ਼ਤਰਾ ਖੜ੍ਹਾ ਕਰਨਾ ਚਾਹੀਦਾ ਹੈ । ਅਸੀਂ ਮੰਗ ਕਰਦੇ ਹਾਂ ਕਿ ਰੂਸ ਯੂਕਰੇਨ ਵਿਚ ਮੰਦਭਾਵਨਾ ਅਧੀਨ ਆਪਣੇ ਕੀਤੇ ਜਾ ਰਹੇ ਕੰਮਾਂ ਤੋ ਇਮਾਨਦਾਰੀ ਨਾਲ ਤੋਬਾ ਕਰਕੇ, ਯੂਕਰੇਨ ਨਿਵਾਸੀਆਂ ਨੂੰ ਆਜ਼ਾਦੀ ਅਤੇ ਅਮਨ-ਚੈਨ ਨਾਲ ਜਿਊਣ ਦਾ ਹੱਕ ਦੇਵੇ ਅਤੇ ਯੂਕਰੇਨ ਰੂਸ ਦੀ ਸਰਹੱਦ ਤੇ ਪੂਰੀ ਤਰ੍ਹਾਂ ਸ਼ਾਂਤੀ ਕਾਇਮ ਕਰਨ ਵਿਚ ਮੁੱਖ ਭੂਮਿਕਾ ਨਿਭਾਵੇ ।

3.    ਅਮਰੀਕਾ ਵੱਲੋ ਇਰਾਕ ਦੇ ਕੁਰਦਾਂ ਨੂੰ ਪਹਾੜੀ ਉਤੇ ਰਾਸਨ ਪਹੁੰਚਾਉਣਾ ਮਨੁੱਖੀ ਉਦਮ, ਲੇਕਿਨ ਇੰਨਫੈਟਰੀ ਫ਼ੌਜ ਦੇ ਦਖਲ ਤੋ ਬਿਨ੍ਹਾਂ ਅਮਨ-ਚੈਨ ਸਥਾਪਿਤ ਕਰਨਾ ਅਸੰਭਵ :- ਅੱਜ ਦਾ ਇਕੱਠ ਇਹ ਮਹਿਸੂਸ ਕਰਦਾ ਹੈ ਕਿ ਜੋ ਇਰਾਕ ਦੇ ਆਈ.ਐਸ.ਆਈ.ਐਸ. ਜਥੇਬੰਦੀ ਦੇ ਮੈਂਬਰ ਬਹੁਤ ਬੇਰਹਿੰਮੀ ਨਾਲ ਉਥੇ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ ਸੀਆ, ਕੁਰਦ, ਯਜਦੀ ਕੌਮਾਂ ਦਾ ਕਤਲੇਆਮ ਕਰ ਰਹੇ ਹਨ, ਉਹ ਇਸ ਮਨੁੱਖਤਾ ਦੇ ਕਤਲੇਆਮ ਨੂੰ ਤੁਰੰਤ ਬੰਦ ਕਰਨ ਵਰਨਾ ਉਹ ਅਜਿਹੀਆ ਕਾਰਵਾਈਆ ਨਾਲ ਦੁਨੀਆਂ ਵਿਚੋ ਅਲੱਗ-ਥਲੱਗ ਹੋ ਕੇ ਖੁਦ ਹੀ ਖ਼ਤਮ ਹੋ ਜਾਣਗੇ ।
ਅਮਰੀਕਾ ਵੱਲੋਂ ਜੋ ਇਰਾਕ ਦੇ ਪਹਾੜਾਂ ਉਤੇ ਚੜ੍ਹੇ ਕੁਰਦਾਂ, ਇਸਾਈਆ ਆਦਿ ਲਈ ਹਵਾਈ ਜਹਾਜਾਂ ਰਾਹੀ ਰਾਸਨ-ਪਾਣੀ ਭੇਜਿਆ ਜਾ ਰਿਹਾ ਹੈ, ਇਹ ਸੰਲਾਘਾਯੋਗ ਉਦਮ ਹੈ । ਲੇਕਿਨ ਜਦੋ ਤੱਕ ਅਮਰੀਕਾ ਆਪਣੀਆਂ ਇੰਨਫੈਟਰੀ ਫ਼ੌਜਾਂ ਨੂੰ ਸਥਿਤੀ ਨੂੰ ਕੰਟਰੋਲ ਕਰਨ ਲਈ ਨਹੀਂ ਭੇਜਦਾ, ਉਸ ਸਮੇਂ ਤੱਕ ਇਰਾਕ ਵਿਚ ਅਮਨ-ਚੈਨ ਅਤੇ ਜਮਹੂਰੀਅਤ ਕਾਇਮ ਕਰਨਾ ਅਸੰਭਵ ਹੋਵੇਗਾ । ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਅਮਰੀਕਾ ਅਤੇ ਨਾਟੋ ਫੌਜਾਂ ਨੇ ਅਫ਼ਗਾਨੀਸਤਾਨ ਵਿਚ ਵੀ ਡਰੋਨ ਜਹਾਜ਼ ਹਮਲਿਆ ਰਾਹੀ ਦਹਿਸਤਗਰਦੀ ਨੂੰ ਖ਼ਤਮ ਕਰਨ ਅਤੇ ਅਮਨ-ਚੈਨ ਕਾਇਮ ਕਰਨ ਦਾ ਨਿਸ਼ਾਨਾਂ ਮਿੱਥਿਆ ਸੀ । ਇਹਨਾਂ ਡਰੋਨ ਹਮਲਿਆ ਰਾਹੀ ਮਨੁੱਖਤਾ ਦਾ ਤਾ ਬਹੁਤ ਵੱਡਾ ਨੁਕਸਾਨ ਹੋਇਆ ਹੈ, ਲੇਕਿਨ ਇਸ ਦੇ ਬਾਵਜੂਦ ਵੀ ਅਮਰੀਕਾ ਅਤੇ ਨਾਟੋ ਫ਼ੋਜਾਂ ਉਥੇ ਅਮਨ-ਚੈਨ ਅਤੇ ਲੋਕਾਂ ਦੀ ਆਪਣੀ ਸਰਕਾਰ ਕਾਇਮ ਕਰਨ ਵਿਚ ਅਸਫ਼ਲ ਸਾਬਿਤ ਹੋਏ ਹਨ ਅਤੇ ਅਮਰੀਕਨ ਫ਼ੌਜਾਂ ਬਿਨ੍ਹਾਂ ਕਿਸੇ ਨਤੀਜੇ ਤੋ ਵਾਪਿਸ ਜਾ ਰਹੀਆਂ ਹਨ । ਇਰਾਕ ਵਿਚ ਹੋਣ ਵਾਲੀ ਕਾਰਵਾਈ ਵੀ ਇਸ ਤਰ੍ਹਾਂ ਦੀ ਨਾ ਹੋਵੇ, ਬਲਕਿ ਉਥੇ ਸਰਕਾਰੀ ਅਤੇ ਦੂਸਰੀ ਦਹਿਸਤਗਰਦੀ ਨੂੰ ਖ਼ਤਮ ਕਰਕੇ ਜਮਹੂਰੀਅਤ ਵਾਲਾ ਰਾਜ ਪ੍ਰਬੰਧ ਕਾਇਮ ਕਰੇ ।

4.    ਨੇਪਾਲ ਮੁਲਕ ਦੇ ਹੁਕਮਰਾਨਾਂ ਨੂੰ ਆਪਣੀ ਖੁਦਮੁਖਤਿਆਰੀ ਨੂੰ ਹਰ ਕੀਮਤ ਤੇ ਕਾਇਮ ਰੱਖਣਾ ਚਾਹੀਦਾ ਹੈ :-  ਅੱਜ ਦਾ ਇਕੱਠ ਇਹ ਮਹਿਸੂਸ ਕਰਦਾ ਹੈ ਕਿ ਨੇਪਾਲ ਮੁਲਕ ਅਜਿਹਾ ਮੁਲਕ ਹੈ, ਜੋ ਕਦੀ ਵੀ ਗੁਲਾਮ ਨਹੀਂ ਰਿਹਾ ਬਲਕਿ ਆਜ਼ਾਦ ਬਾਦਸ਼ਾਹੀ ਰਾਹੀ ਵਿਚਰਦਾ ਰਿਹਾ ਹੈ । ਇਸ ਲਈ ਹੀ ਮਹਾਰਾਣੀ ਜਿੰਦ ਕੌਰ ਨੇ ਉਥੇ ਸਰਨ ਲੈਣਾ ਬਹਿਤਰ ਸਮਝਿਆ ਸੀ ਅਤੇ ਅਸੀਂ ਵੀ ਜਦੋ ਬਲਿਊ ਸਟਾਰ ਉਪਰੰਤ ਆਪਣੇ ਸਰਕਾਰੀ ਅਹੁਦਿਆ ਤੋ ਅਸਤੀਫ਼ਾਂ ਦੇ ਕੇ ਉਥੇ ਜਾਣਾ ਹੀ ਬਹਿਤਰ ਸਮਝਿਆ ਸੀ । ਲੇਕਿਨ ਦੁੱਖ ਅਤੇ ਅਫਸੋਸ ਹੈ ਕਿ ਨੇਪਾਲ ਮੁਲਕ ਦੇ ਪਸ਼ੂਪਤੀ ਮੰਦਿਰ ਜੋ ਸਭ ਤੋ ਵੱਡਾ ਮੰਦਿਰ ਹੈ ਅਤੇ ਹੋਰ ਮੰਦਿਰ ਹਨ, ਇਹਨਾਂ ਮੰਦਿਰਾਂ ਦੇ ਪੁਜਾਰੀ ਹਿੰਦੂਸਤਾਨ ਦੇ ਤਾਮਿਲਨਾਡੂ ਵਿਚੋ ਜਾਦੇ ਹਨ । ਜੋ ਕਿਸੇ ਸਮੇਂ ਵੀ ਨੇਪਾਲ ਮੁਲਕ ਦੀ ਖੁਦਮੁਖਤਿਆਰੀ ਲਈ ਖ਼ਤਰਾ ਬਣ ਸਕਦੇ ਹਨ । ਇਸ ਲਈ ਨੇਪਾਲ ਨੂੰ ਆਪਣੇ ਪੁਜਾਰੀ ਨੇਪਾਲ ਵਿਚੋ ਹੀ ਪੈਦਾ ਕਰਨੇ ਚਾਹੀਦੇ ਹਨ ।
ਦੂਸਰਾ ਮੋਦੀ ਦੀ ਨੇਪਾਲ ਯਾਤਰਾ ਸਮੇਂ ਜੋ ਮੋਦੀ ਵੱਲੋ ਪਸ਼ੂਪਤੀ ਮੰਦਿਰ ਲਈ ਘਿਓ ਅਤੇ 2500 ਕਿਲੋ ਚੰਦਨ ਦੀ ਲੱਕੜੀ ਦਿੱਤੀ ਗਈ ਹੈ, ਉਸ ਵਿਚ ਘਿਓ ਦੇਣਾ ਤਾ ਠੀਕ ਹੈ, ਉਹ ਹੋਰ ਵੀ ਦੇ ਸਕਦੇ ਹਨ । ਲੇਕਿਨ ਜਿਸ ਚੰਦਨ ਦੀ ਲੱਕੜੀ ਦੀ ਸਮਗਲਿੰਗ ਦੇ ਬਦਲੇ ਵਿਰੱਪਨ ਵਰਗੇ ਇਨਸਾਨ ਨੂੰ ਮੌਤ ਦੀ ਘਾਟ ਉਤਾਰਿਆ ਗਿਆ ਹੈ, ਉਸ ਚੰਦਨ ਦੀ ਕੀਮਤੀ ਲੱਕੜੀ ਨੂੰ ਇਸ ਤਰ੍ਹਾਂ ਦੇਣਾ ਵਿਰੱਪਨ ਦੀ ਤਰ੍ਹਾਂ ਮੁਜ਼ਰਿਮਰਾਨਾ ਕਾਰਵਾਈ ਹੈ । ਇਸ ਲਈ ਅਜਿਹਾ ਕਰਨ ਤੇ ਸ੍ਰੀ ਮੋਦੀ ਵਿਰੁੱਧ ਵੀ ਅਪਰਾਧਿਕ ਕੇਸ ਦਰਜ ਹੋਣਾ ਚਾਹੀਦਾ ਹੈ । ਕਿਉਂਕਿ ਹਿੰਦ ਦਾ ਵਿਧਾਨ ਸਭ ਨੂੰ ਬਰਾਬਰਤਾ ਦੇ ਅਧਿਕਾਰ ਤੇ ਹੱਕ ਦਿੰਦਾ ਹੈ । ਜਿਸ ਅਪਰਾਧ ਲਈ ਵਿਰੱਪਨ ਨੂੰ ਮੌਤ ਦੀ ਘਾਟ ਉਤਾਰਿਆ ਗਿਆ ਹੈ, ਉਸੇ ਅਪਰਾਧ ਲਈ ਮੋਦੀ ਵਿਰੁੱਧ ਕਾਰਵਾਈ ਨਾ ਕਰਨਾ ਹਿੰਦ ਦੇ ਵਿਧਾਨ ਦੀ ਧਾਰਾ 14 ਦਾ ਸ਼ਰੇਆਮ ਉਲੰਘਣ ਕਰਨ ਅਤੇ ਅਪਰਾਧ ਨੂੰ ਵੇਖਕੇ ਅੱਖਾਂ ਮੀਟਣ ਵਾਲੇ ਅਮਲ ਹਨ ।

5.    ਅਮਰੀਕਾ, ਨਿਊਜੀਲੈਡ ਅਤੇ ਪਾਕਿਸਤਾਨ ਆਦਿ ਮੁਲਕਾਂ ਵਿਚ ਸਿੱਖਾਂ ਉਤੇ ਹੋ ਰਹੇ ਹਮਲੇ ਅਸਹਿ :-     ਬੀਤੇ ਕੁਝ ਦਿਨ ਤੋ ਅਮਰੀਕਾ ਵਿਚ, ਨਿਊਜੀਲੈਡ ਵਿਚ ਅਤੇ ਪਾਕਿਸਤਾਨ ਵਿਚ ਵੀ ਸਿੱਖਾਂ ਉਤੇ ਹਮਲੇ ਕਰਕੇ ਸਿੱਖਾਂ ਨੂੰ ਹਾਲਾਕ ਅਤੇ ਜਖ਼ਮੀ ਕੀਤਾ ਗਿਆ ਹੈ । ਜਦੋਕਿ ਸਿੱਖ ਕੌਮ ਦਾ ਕਿਸੇ ਵੀ ਮੁਲਕ, ਕੌਮ, ਫਿਰਕੇ, ਧਰਮ ਆਦਿ ਨਾਲ ਕਿਸੇ ਤਰ੍ਹਾਂ ਦਾ ਵੀ ਵੈਰ ਵਿਰੋਧ ਨਹੀਂ । ਬਲਕਿ ਦੋਵੇ ਸਮੇਂ ਅਰਦਾਸ ਕਰਦੀ ਹੋਈ “ਸਰਬੱਤ ਦਾ ਭਲਾ” ਲੋੜਦੀ ਹੈ । ਇਸ ਦੇ ਬਾਵਜੂਦ ਵੀ ਅਮਰੀਕਾ ਵਿਚ ਸਿੱਖਾਂ ਨੂੰ ਤਾਲਿਬਾਨ, ਅਫ਼ਗਾਨੀ ਸਮਝਕੇ ਸਮੇਂ-ਸਮੇਂ ਨਾਲ ਹਮਲੇ ਹੁੰਦੇ ਰਹਿੰਦੇ ਹਨ । ਇਸੇ ਤਰ੍ਹਾਂ ਨਿਊਜੀਲੈਡ ਅਤੇ ਪਾਕਿਸਤਾਨ ਵਿਚ ਵੀ ਸਿੱਖਾਂ ਉਤੇ ਹੋਣ ਵਾਲੇ ਹਮਲੇ ਅਤਿ ਦੁੱਖਦਾਇਕ ਹਨ ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਹਨਾਂ ਹੋਣ ਵਾਲੇ ਹਮਲਿਆ ਲਈ ਦਿੱਲੀ ਦੀ ਹਿੰਦੂਤਵ ਕਾਂਗਰਸ, ਬੀਜੇਪੀ ਹਕੂਮਤਾਂ ਅਤੇ ਉਹਨਾਂ ਨਾਲ ਪਤੀ-ਪਤਨੀ ਦਾ ਰਿਸਤਾ ਰੱਖਣ ਵਾਲੇ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਦਲੀਆਂ ਨੂੰ ਜਿੰਮੇਵਾਰ ਸਮਝਦਾ ਹੈ । ਜਿਨ੍ਹਾਂ ਨੇ ਸਿੱਖ ਕੌਮ ਦੀ ਵੱਖਰੀ ਮਨੁੱਖਤਾ ਪੱਖੀ ਪਹਿਚਾਣ ਨੂੰ ਕੌਮਾਂਤਰੀ ਪੱਧਰ ਤੇ ਮੀਡੀਏ ਅਤੇ ਸੋਸਲ ਮੀਡੀਏ, ਇੰਟਰਨੈਟ ਆਦਿ ਰਾਹੀ ਉਜਾਗਰ ਕਰਨ ਵਿਚ ਆਪਣੀਆਂ ਜਿੰਮੇਵਾਰੀਆਂ ਪੂਰੀਆਂ ਨਹੀਂ ਕੀਤੀਆਂ ਅਤੇ ਉਥੋ ਦੇ ਬਸਿੰਦਿਆਂ ਵਿਚ ਸੈਮੀਨਰ ਵਗੈਰਾ ਕਰਵਾਕੇ ਸਿੱਖ ਕੌਮ ਦੇ ਉੱਚੇ-ਸੁੱਚੇ ਮਨੁੱਖਤਾ ਪੱਖੀ ਇਖ਼ਲਾਕ ਤੋ ਜਾਣੂ ਨਹੀਂ ਕਰਵਾਇਆ । ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਜਿਸ ਬਾਦਲ ਦਲ ਨੇ ਆਪਣੀ ਸਿਆਸੀ ਚੌਧਰ ਨੂੰ ਕਾਇਮ ਰੱਖਣ ਲਈ ਆਪਣੇ ਦਲ ਵਿਚਲੀ ਸਿੱਖੀ ਪਹਿਚਾਣ, ਅਸੂਲਾਂ ਅਤੇ ਨਿਯਮਾਂ ਨੂੰ ਤਿਲਾਜ਼ਲੀ ਦੇ ਕੇ ਬੀਜੇਪੀ ਵਰਗੀ ਹਿੰਦੂ ਪਾਰਟੀ ਦੀ ਗੁਲਾਮੀਅਤ ਨੂੰ ਪ੍ਰਵਾਨ ਕਰ ਲਿਆ ਹੈ, ਉਹ ਸਿੱਖ ਕੌਮ ਦੇ ਸਤਿਕਾਰਿਤ ਅਕਸ ਅਤੇ ਵੱਖਰੀ ਪਹਿਚਾਣ ਦੇ ਗੰਭੀਰ ਮੁੱਦੇ ਨੂੰ ਨੁਕਸਾਨ ਕਰਨ ਵਾਲੇ ਬਾਦਲ ਦਲੀਏ ਹਨ, ਜੋ ਅੱਜ ਆਰ.ਐਸ.ਐਸ. ਅਤੇ ਬੀਜੇਪੀ ਦਾ ਇਕ ਵਿੰਗ ਬਣਕੇ ਰਹਿ ਗਏ ਹਨ । ਅੱਜ ਦਾ ਇਕੱਠ ਸਿੱਖ ਕੌਮ ਨੂੰ ਅਪੀਲ ਕਰਦਾ ਹੈ ਕਿ ਉਹ ਇਸ ਬਾਦਲ ਦਲੀਆਂ ਦੀ ਹਿੰਦੂ ਪਾਰਟੀ ਦਾ ਖਹਿੜਾ ਛੱਡਕੇ ਸਿੱਖ ਕੌਮ ਦੀ ਸੋਚ, ਨਿਸ਼ਾਨੇ ਤੇ ਪਹਿਰਾ ਦੇਣ ਵਾਲੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਸਾਥ ਦੇਣ ।

6.    ਸੁਪਰੀਮ ਕੋਰਟ ਨੂੰ ਪੰਜਾਬ ਦੇ ਦਰਿਆਵਾ ਅਤੇ ਨਹਿਰਾਂ ਦੇ ਪਾਣੀਆਂ ਉਤੇ ਕੋਈ ਵੀ ਫੈਸਲਾ ਕਰਨ ਦਾ ਅਧਿਕਾਰ ਨਹੀਂ :-    ਪੰਜਾਬ ਵਾਟਰ ਟਰਮੀਨੇਸ਼ਨ ਐਗਰੀਮੈਟ ਐਕਟ 2004 ਜਿਸ ਅਨੁਸਾਰ ਰੀਪੇਰੀਅਨ ਕਾਨੂੰਨ ਅਨੁਸਾਰ ਪੰਜਾਬ ਵਿਚ ਵਗਦੇ ਦਰਿਆਵਾ ਅਤੇ ਨਹਿਰਾਂ ਦੇ ਪਾਣੀ ਉਤੇ ਪੰਜਾਬ ਸੂਬੇ ਦੀ ਮਲਕੀਅਤ ਹੈ ਅਤੇ ਉਹਨਾਂ ਉਤੇ ਪੰਜਾਬ ਸੂਬੇ ਦਾ ਹੱਕ ਹੈ, ਉਸ ਸੰਬੰਧੀ ਸੁਪਰੀਮ ਕੋਰਟ ਜਿਸ ਦੇ ਜੱਜ਼ਾਂ ਦੀ ਬਹੁਗਿਣਤੀ ਹਿੰਦੂਤਵ ਸੋਚ ਵਾਲੀ ਹੈ ਅਤੇ ਜਿਨ੍ਹਾਂ ਨੇ ਅੱਜ ਤੱਕ ਪੰਜਾਬ ਸੂਬੇ, ਸਿੱਖ ਕੌਮ ਅਤੇ ਪੰਜਾਬੀਆਂ ਨੂੰ ਹਿੰਦ ਦੇ ਵਿਧਾਨ ਦੇ ਆਦੇਸ਼ਾਂ ਅਨੁਸਾਰ ਕਦੀ ਇਨਸਾਫ਼ ਨਹੀਂ ਦਿੱਤਾ, ਉਸ ਨੂੰ ਪੰਜਾਬ ਦੇ ਦਰਿਆਵਾ ਅਤੇ ਨਹਿਰਾਂ ਦੇ ਪਾਣੀਆਂ ਉਤੇ ਕਿਸੇ ਤਰ੍ਹਾਂ ਦਾ ਫੈਸਲਾ ਦੇਣ ਦਾ ਕੋਈ ਅਧਿਕਾਰ ਨਹੀਂ ਅਤੇ ਨਾ ਹੀ ਪੰਜਾਬੀ ਅਤੇ ਸਿੱਖ ਕੌਮ ਅਜਿਹੇ ਪੱਖਪਾਤੀ ਫੈਸਲਿਆ ਨੂੰ ਮੰਨਣ ਦੀ ਪਾਬੰਦ ਹੋਵੇਗੀ । ਪੰਜਾਬ ਦੇ ਪਾਣੀਆਂ ਦੀ ਇਕ ਬੂੰਦ ਵੀ ਕਿਸੇ ਦੂਸਰੇ ਸੂਬੇ ਜਾਂ ਮੋਦੀ ਵਰਗੇ ਮੁਤੱਸਵੀਆਂ ਵੱਲੋ ਹਿੰਦ ਦੇ ਦਰਿਆਵਾਂ ਨਾਲ ਜੋੜਨ ਦੀਆਂ ਸਾਜਿ਼ਸਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ । ਅਜਿਹੀਆਂ ਮੰਦਭਾਵਨਾ ਰੱਖਣ ਵਾਲੇ ਹੁਕਮਰਾਨਾਂ ਨੂੰ ਐਸ.ਵਾਈ.ਐਲ. ਦੀ ਕੀਤੀ ਗਈ ਜ਼ਬਰੀ ਖੁਦਾਈ ਉਪਰੰਤ ਪੰਜਾਬ ਸੂਬੇ ਅਤੇ ਹਿੰਦ ਵਿਚ ਵਾਪਰੇ ਦੁਖਾਤ ਨੂੰ ਮੱਦੇਨਜ਼ਰ ਰੱਖਣਾ ਚਾਹੀਦਾ ਹੈ । ਜਿਨ੍ਹਾਂ ਦੀਆਂ ਗਲਤ ਨੀਤੀਆ ਤੇ ਅਮਲਾਂ ਕਾਰਨ ਪੰਜਾਬ ਸੂਬੇ ਤੇ ਇਥੋ ਦੇ ਨਿਵਾਸੀਆਂ ਨੂੰ ਵੱਡੇ ਦੁਖਾਤ ਵਿਚੋ ਲੰਘਣਾ ਪਿਆ, ਉਹ ਅਜਿਹੇ ਦੁੱਖਦਾਇਕ ਅਮਲ ਫਿਰ ਤੋ ਨਾ ਦੁਰਹਾਊਣ ਤਾ ਬਹਿਤਰ ਹੋਵੇਗਾ ।

7.    ਜਗਮੀਤ ਬਰਾੜ ਵੱਲੋਂ ਕਮਲਨਾਥ ਵਰਗੇ ਸਿੱਖਾਂ ਦੇ ਕਾਤਲ ਨੂੰ ਵਿਰੋਧੀ ਆਗੂ ਬਣਾਉਣ ਦੀ ਵਕਾਲਤ ਨਿੰਦਣਯੋਗ :- ਜਿਨ੍ਹਾਂ ਮਨੁੱਖਤਾ ਦੇ ਕਾਤਲਾਂ ਨੂੰ ਫ਼ਾਂਸੀ ਦੇ ਰੱਸੇ ਤੇ ਲਟਕਾਉਣਾ ਬਣਦਾ ਹੈ, ਉਹਨਾਂ ਕਮਲਨਾਥ ਵਰਗੇ ਸਿੱਖਾਂ ਦੇ ਕਾਤਲ ਨੂੰ ਜਗਮੀਤ ਬਰਾੜ ਵੱਲੋ ਵਿਰੋਧੀ ਧਿਰ ਦਾ ਆਗੂ ਬਣਾਉਣ ਦੀ ਵਕਾਲਤ ਕਰਨਾ ਅਤਿ ਸ਼ਰਮਨਾਕ ਅਤੇ ਨਿੰਦਣਯੋਗ ਕਾਰਵਾਈ ਹੈ । ਜਾਪਦਾ ਹੈ ਕਿ ਸ. ਬਰਾੜ ਦੀ ਅਕਲ ਦਾ ਜਨਾਜ਼ਾ ਵੀ ਨਿਕਲ ਚੁੱਕਿਆ ਹੈ । ਇਹ ਕਾਂਗਰਸੀ ਸਿੱਖ ਆਪਣੇ ਸਵਾਰਥਾਂ ਲਈ ਚਾਪਲੂਸੀ ਕਰਨ ਲਈ ਐਨੇ ਨੀਵੇ ਹੱਦ ਤੱਕ ਚੱਲੇ ਜਾਣਗੇ, ਸਿੱਖ ਕੌਮ ਇਸ ਦੀ ਉਮੀਦ ਨਹੀਂ ਕਰਦੀ । ਇਸ ਲਈ ਅਸੀਂ ਅਜਿਹੇ ਕਾਂਗਰਸੀ ਸਿੱਖਾਂ ਜਾਂ ਹੋਰ ਪਾਰਟੀਆਂ ਵਿਚ ਬੈਠੇ ਸਿੱਖਾਂ ਨੂੰ ਗੁਜ਼ਾਰਿਸ ਕਰਨੀ ਚਾਹਵਾਂਗੇ ਕਿ ਉਹ ਸਿੱਖ ਕੌਮ ਦੇ ਮੁੱਦਿਆ ਉਤੇ ਕੋਈ ਗੱਲ ਕਰਦੇ ਸਮੇਂ ਬੀਤੇ ਇਤਿਹਾਸ ਅਤੇ ਅਮਲਾਂ ਨੂੰ ਸਾਹਮਣੇ ਰੱਖਣ ਤੇ ਅਜਿਹੀ ਕੋਈ ਕਾਰਵਾਈ ਨਾ ਕਰਨ ਜਿਸ ਨਾਲ ਸਿੱਖ ਕੌਮ ਦੇ ਮਨ ਅਤੇ ਆਤਮਾ ਨੂੰ ਠੇਸ ਪਹੁੰਚੇ ।

8.    ਸਿੱਖ ਜਥੇਬੰਦੀਆਂ ਆਪਣੇ ਕੌਮੀ ਨਿਸ਼ਾਨੇ “ਖ਼ਾਲਿਸਤਾਨ” ਸੰਬੰਧੀ ਸਪੱਸ਼ਟ ਰੂਪ ਵਿਚ ਹੋ ਕੇ ਹੀ ਵਿਚਰਣ :- ਅੱਜ ਦਾ ਇਕੱਠ ਇਹ ਮਹਿਸੂਸ ਕਰਦਾ ਹੈ ਕਿ ਖ਼ਾਲਸਾ ਪੰਥ ਨਾਲ ਸੰਬੰਧਤ ਜਥੇਬੰਦੀਆਂ ਅਤੇ ਸੰਗਠਨ ਜਿਨ੍ਹਾਂ ਦਾ ਆਖਰੀ ਕੌਮੀ ਨਿਸ਼ਾਨਾਂ ਖ਼ਾਲਿਸਤਾਨ ਹੈ, ਉਹ ਸਮੇਂ-ਸਮੇਂ ਤੇ ਹੁਕਮਰਾਨਾਂ ਦੇ ਭੈ ਜਾਂ ਆਪਣੇ ਮਾਲੀ ਅਤੇ ਸਿਆਸੀ ਸਵਾਰਥਾਂ ਅਧੀਨ ਇਸ ਨੂੰ ਆਜ਼ਾਦੀ, ਸਵੈਨਿਰਣੇ, ਖੁਦਮੁਖਤਿਆਰੀ ਅਤੇ ਹੋਰ ਹਿੰਦੂਤਵ ਪਾਣ ਚੜ੍ਹੇ ਨਾਮ ਦੇ ਕੇ ਅਸਲੀਅਤ ਵਿਚ ਕੌਮ ਵਿਚ ਭੰਬਲਭੂਸਾ ਹੀ ਪੈਦਾ ਕਰਦੇ ਹਨ । ਜਿਸ ਨਾਲ ਕੌਮੀ ਨਿਸ਼ਾਨੇ ਪ੍ਰਤੀ ਤਾ ਅਸਪੱਸਟਤਾਂ ਹੋ ਹੀ ਜਾਂਦੀ ਹੈ, ਅਜਿਹਾ ਕਰਨ ਨਾਲ ਕਿਸੇ ਨਿਸ਼ਾਨੇ ਦੇ ਲਈ ਕੀਤੀ ਜਾ ਰਹੀ ਜਦੋ-ਜ਼ਹਿਦ ਨੂੰ ਵੀ ਬਹੁਤ ਵੱਡਾ ਨੁਕਸਾਨ ਪਹੁੰਚਦਾ ਹੈ । ਜੋ ਦਲ ਖ਼ਾਲਸਾ ਦੀ ਜਥੇਬੰਦੀ ਵੱਲੋਂ ਬੀਤੇ ਦਿਨੀ “ਆਜ਼ਾਦੀ ਸੰਕਲਪ ਦਿਵਸ” ਆਪਣੇ ਵਰ੍ਹੇਗੰਢ ਤੇ ਮਨਾਇਆ ਗਿਆ ਹੈ, ਬੇਸ਼ੱਕ ਇਹ ਦੇਰ ਆਏ, ਦਰੁਸਤ ਆਏ ਦੀ ਕਹਾਵਤ ਅਨੁਸਾਰ ਸਹੀ ਹੈ । ਪਰ ਅੱਜ ਵੀ ਉਹ ਖ਼ਾਲਿਸਤਾਨ ਦੀ ਗੱਲ ਕਰਨ ਤੋ ਕਿਉਂ ਝਿਜਕ ਰਹੇ ਹਨ ? ਉਹਨਾਂ ਬਾਦਲ ਦਲੀਆਂ, ਰਵਾਇਤੀ ਅਕਾਲੀਆਂ ਜਿਨ੍ਹਾਂ ਨੇ 22 ਅਪ੍ਰੈਲ 1992 ਨੂੰ ਉਸ ਸਮੇਂ ਦੇ ਯੂ.ਐਨ.ਓ. ਦੇ ਸਕੱਤਰ ਜਰਨਲ ਸ੍ਰੀ ਬੁਟਰੋਸ-ਬੁਟਰੋਸ ਘਾਲੀ ਨੂੰ ਦਿੱਲੀ ਵਿਖੇ ਯਾਦ-ਪੱਤਰ ਦਿੰਦੇ ਹੋਏ ਸਿੱਖ ਕੌਮ ਦੀ ਬਾਦਸ਼ਾਹੀ ਨੂੰ ਪ੍ਰਗਟਾਉਣ ਵਾਲੇ ਖ਼ਾਲਿਸਤਾਨ ਨੂੰ ਕਾਇਮ ਕਰਨ ਦੇ ਮਤੇ ਉਤੇ ਦਸਤਖ਼ਤ ਕਰਕੇ, ਫਿਰ 1 ਮਈ 1994 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਅੰਮ੍ਰਿਤਸਰ ਐਲਾਨਨਾਮੇ (ਖ਼ਾਲਿਸਤਾਨ) ਉਤੇ ਦਸਤਖ਼ਤ ਕਰਕੇ ਆਪਣੇ ਸਵਾਰਥਾਂ ਦੀ ਪੂਰਤੀ ਲਈ ਮੁਨਕਰ ਹੋ ਚੁੱਕੇ ਹਨ । ਸੰਤ ਸਮਾਜ, ਸਿੱਖ ਸਟੂਡੈਟਸ਼ ਫੈਡਰੇਸ਼ਨਾਂ, ਡੇਰੇਦਾਰਾਂ, ਜਥੇਦਾਰ ਸਾਹਿਬਾਨ, ਐਸ.ਜੀ.ਪੀ.ਸੀ. ਮੈਂਬਰਾਨ, ਦਮਦਮੀ ਟਕਸਾਲ, ਜੋ ਕਿਸੇ ਸਮੇਂ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਖੱਬੇ-ਸੱਜੇ ਰਹਿੰਦੇ ਸਨ ਅਤੇ ਜੋ ਕੌਮੀ ਸੋਚ ਅਤੇ ਨਿਸ਼ਾਨੇ ਤੋ ਭਰਪੂਰ ਵਾਕਫੀਅਤ ਰੱਖਦੇ ਹਨ, ਉਹ ਨਿੱਤ-ਦਿਹਾੜੇ ਖ਼ਾਲਿਸਤਾਨ ਦੇ ਲਈ ਵੱਖਰੇ-ਵੱਖਰੇ ਸ਼ਬਦ ਅਪਣਾਉਣ ਦੀ ਬਜ਼ਾਇ ਖ਼ਾਲਿਸਤਾਨ ਉਤੇ ਦ੍ਰਿੜਤਾ ਨਾਲ ਖਲੋ ਕਿਉਂ ਨਹੀਂ ਜਾਂਦੇ ? ਵਾਰ-ਵਾਰ ਆਜ਼ਾਦੀ ਦੇ ਨਿਸ਼ਾਨੇ ਦੇ ਨਾਮ ਬਦਲਕੇ ਕੌਮ ਨੂੰ ਭੰਬਲਭੂਸੇ ਵਿਚ ਨਾ ਪਾਉਣ ਅਤੇ ਕੌਮੀ ਮੰਜਿ਼ਲ ਖ਼ਾਲਿਸਤਾਨ ਦੇ ਨਿਸ਼ਾਨੇ ਦੀ ਜੱਦੋ-ਜ਼ਹਿਦ ਨੂੰ ਕੰਮਜੋਰ ਨਾ ਕਰਨ ।

9.    ਭਗਵਤ ਵਰਗੇ ਫਿਰਕੂ ਸਮਾਜ ਵਿਚ ਜ਼ਹਿਰ ਘੋਲਣ ਤੋ ਬਾਜ ਆਉਣ :- ਅੱਜ ਦਾ ਇਕੱਠ ਆਰ.ਐਸ.ਐਸ, ਬੀਜੇਪੀ, ਸਿ਼ਵ ਸੈਨਾ, ਹਿੰਦੂ ਸੁਰੱਖਸਾ ਸੰਮਤੀ, ਵਿਸ਼ਵ ਹਿੰਦੂ ਪ੍ਰੀਸ਼ਦ, ਬਜ਼ਰੰਗ ਦਲ ਅਤੇ ਹੋਰ ਹਿੰਦੂਤਵ ਸੰਗਠਨਾਂ ਨੂੰ ਖ਼ਬਰਦਾਰ ਕਰਦਾ ਹੈ ਕਿ ਉਹ ਸਿੱਖ ਗੁਰੂ ਸਾਹਿਬਾਨ, ਸਿੱਖ ਧਰਮ ਅਤੇ ਸਿੱਖ ਕੌਮ ਦੀ ਵੱਖਰੀ ਅਤੇ ਅਣਖ਼ੀਲੀ ਪਹਿਚਾਣ ਸੰਬੰਧੀ ਸੋਸਲ ਮੀਡੀਏ, ਟੀਵੀ ਚੈਨਲਾਂ ਅਤੇ ਅਖ਼ਬਾਰਾਂ ਵਿਚ ਗੈਰ ਦਲੀਲ ਅਤੇ ਗੈਰ ਧਾਰਮਿਕ ਗੁੰਮਰਾਹਕੁੰਨ ਪ੍ਰਚਾਰ ਕਰਨ ਤੋ ਬਾਜ ਆਉਣ । ਵਰਨਾ ਸਿੱਖ ਕੌਮ ਅਜਿਹੀਆਂ ਦੁੱਖਦਾਇਕ ਕਾਰਵਾਈਆਂ ਨੂੰ ਬਿਲਕੁਲ ਸਹਿਣ ਨਹੀਂ ਕਰੇਗੀ ਅਤੇ ਆਪਣੀਆਂ ਰਵਾਇਤਾ ਅਨੁਸਾਰ ਅਗਲੇਰੇ ਕਦਮ ਚੁੱਕਣ ਲਈ ਮਜ਼ਬੂਰ ਹੋਵੇਗੀ । ਜਿਸ ਦੇ ਨਿਕਲਣ ਵਾਲੇ ਭਿਆਨਕ ਨਤੀਜਿਆ ਲਈ ਮੋਦੀ ਦੀ ਹਿੰਦੂਤਵ ਹਕੂਮਤ, ਹਿੰਦੂਤਵ ਸੰਗਠਨ ਅਤੇ ਉਹਨਾਂ ਦੇ ਗੁਲਾਮ ਬਣ ਚੁੱਕੇ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਸਿੱਧੇ ਤੌਰ ਤੇ ਜਿੰਮੇਵਾਰ ਹੋਵੇਗਾ ।
ਅੱਜ ਦਾ ਇਕੱਠ ਆਰ.ਐਸ.ਐਸ. ਦੇ ਮੁੱਖੀ ਭਗਵਤ ਵਰਗਿਆ ਵੱਲੋ ਸਿੱਖ ਕੌਮ ਨੂੰ ਹਿੰਦੂ ਕੌਮ ਦਾ ਹਿੱਸਾ ਦੱਸਣ ਵਾਲੇ ਅਤੇ ਸਿੱਖ ਕੌਮ ਦੇ ਮਨਾਂ ਨੂੰ ਠੇਸ ਪਹੁੰਚਾਉਣ ਵਾਲੇ ਬਿਆਨਾਂ ਦਾ ਗੰਭੀਰ ਨੋਟਿਸ ਲੈਦਾ ਹੋਇਆ ਮੌਜੂਦਾ ਮੋਦੀ ਦੀ ਹਕੂਮਤ ਅਤੇ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਖ਼ਬਰਦਾਰ ਕਰਦਾ ਹੈ ਕਿ ਉਹ ਅਜਿਹੇ ਮੁਤੱਸਵੀਆਂ ਨੂੰ ਜੋ ਸਮਾਜ ਵਿਚ ਜ਼ਹਿਰ ਘੋਲਕੇ ਹਿੰਦੂ-ਸਿੱਖਾਂ, ਹਿੰਦੂ-ਮੁਸਲਮਾਨਾਂ, ਸਿੱਖਾਂ-ਮੁਸਲਮਾਨਾਂ ਆਦਿ ਵਿਚ ਦੰਗੇ ਫ਼ਸਾਦ ਕਰਵਾਉਣ ਦੇ ਮਨਸੂਬਿਆਂ ਉਤੇ ਕੰਮ ਕਰ ਰਹੇ ਹਨ, ਉਹਨਾਂ ਨੂੰ ਕਾਨੂੰਨੀ ਤਰੀਕੇ ਨੱਥ ਪਾਵੇ ਤਾ ਕਿ ਸਿੱਖ ਕੌਮ ਆਪਣੇ ਇਤਿਹਾਸ ਤੋ ਸੇਧ ਲੈਦੇ ਹੋਏ ਕੋਈ ਐਕਸਨ ਕਰਨ ਲਈ ਮਜ਼ਬੂਰ ਨਾ ਹੋਵੇ । ਇਕੱਠ ਨੇ ਅਜਿਹੀਆਂ ਤਾਕਤਾਂ ਅਤੇ ਉਹਨਾ ਦੀ ਸਰਪ੍ਰਸਤੀ ਕਰਨ ਵਾਲੇ ਹੁਕਮਰਾਨਾਂ ਨੂੰ ਭਗਵਤ ਅਤੇ ਦਵੇ ਵਰਗੇ ਸੁਪਰੀਮ ਕੋਰਟ ਦੇ ਜੱਜ ਨੂੰ ਗ੍ਰਿਫ਼ਤਾਰ ਕਰਕੇ ਕਾਨੂੰਨ ਅਨੁਸਾਰ ਕਾਰਵਾਈ ਕਰਨ ਦੀ ਮੰਗ ਕੀਤੀ ।

10.    ਜੰਮੂ-ਕਸ਼ਮੀਰ ਵਿਚ ਚੁੱਕੇ ਸਿੱਖ ਨੌਜ਼ਵਾਨਾਂ, ਰੋਪੜ, ਫ਼ਤਿਹਗੜ੍ਹ ਸਾਹਿਬ, ਅੰਮ੍ਰਿਤਸਰ ਅਤੇ ਹੋਰ ਸਥਾਨਾਂ ਤੋ ਚੁੱਕੇ ਨੌਜ਼ਵਾਨਾਂ ਨੂੰ ਰਿਹਾਅ ਕੀਤਾ ਜਾਵੇ :- ਅੱਜ ਦਾ ਇਕੱਠ ਇਹ ਮਹਿਸੂਸ ਕਰਦਾ ਹੈ ਕਿ ਪੰਜਾਬ ਪੁਲਿਸ ਵੱਲੋਂ ਜੰਮੂ-ਕਸ਼ਮੀਰ ਦੇ ਮਿਹਨਤ-ਮੁਸੱਕਤ ਕਰਕੇ ਆਪਣੇ ਪਰਿਵਾਰਾਂ ਨੂੰ ਪਾਲਣ ਵਾਲੇ ਚਾਰ ਸਿੱਖ ਨੌਜ਼ਵਾਨਾਂ ਨੂੰ ਚੁੱਕ ਕੇ ਜਲੰਧਰ ਪੁਲਿਸ ਵੱਲੋ ਗੈਰ ਕਾਨੂੰਨੀ ਤਰੀਕੇ ਜ਼ਬਰ-ਜੁਲਮ ਢਾਹੁਣ ਦੇ ਅਮਲਾਂ ਦੀ ਜਿਥੇ ਨਿਖੇਧੀ ਕੀਤੀ, ਉਥੇ ਰੋਪੜ, ਅੰਮ੍ਰਿਤਸਰ, ਫਤਹਿਗੜ੍ਹ ਸਾਹਿਬ ਅਤੇ ਹੋਰ ਕਈ ਜਿ਼ਲ੍ਹਿਆ ਦੇ ਨੌਜ਼ਵਾਨਾਂ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਅਹੁਦੇਦਾਰਾਂ ਨੂੰ ਚੁੱਕ ਕੇ ਭਨਿਆਰਾ ਵਾਲੇ ਅਖੌਤੀ ਡੇਰੇਦਾਰ ਦੇ ਕਤਲ ਦੀ ਸਾਜਿ਼ਸ ਵਿਚ ਜ਼ਬਰੀ ਨਾਮ ਪਾਉਣ ਦੇ ਅਮਲਾਂ ਨੂੰ ਸਿੱਖ ਕੌਮ ਦੇ ਅੱਲ੍ਹੇ ਜਖ਼ਮਾਂ ਉਤੇ ਲੂਣ ਛਿੜਕਣ ਦੇ ਤੁੱਲ ਕਰਾਰ ਦਿੱਤਾ । ਇਕੱਠ ਨੇ ਜੈਕਾਰਿਆ ਦੀ ਗੂੰਜ ਵਿਚ ਜੰਮੂ-ਕਸ਼ਮੀਰ ਅਤੇ ਪੰਜਾਬ ਤੋ ਫੜ੍ਹੇ ਬੇਕਸੂਰ ਨੌਜ਼ਵਾਨਾਂ ਨੂੰ ਬਿਨ੍ਹਾਂ ਸ਼ਰਤ ਰਿਹਾਅ ਕਰਨ ਦੀ ਮੰਗ ਕਰਦੇ ਹੋਏ ਕਿਹਾ ਕਿ ਪੰਜਾਬ ਸੂਬਾ ਇਸ ਸਮੇਂ ਬਿਲਕੁਲ ਸ਼ਾਂਤ ਅਤੇ ਅਮਨ-ਚੈਨ ਵਿਚ ਗੁਜਰ ਰਿਹਾ ਹੈ । ਸੁਮੇਧ ਸੈਣੀ ਦੀ ਪੁਲਿਸ ਅਤੇ ਪੰਜਾਬ ਦੀ ਬਾਦਲ ਹਕੂਮਤ ਅਜਿਹਾ ਮਾਹੌਲ ਨਾ ਸਿਰਜੇ ਜਿਸ ਨਾਲ ਕੇਵਲ ਪੰਜਾਬ ਸੂਬੇ ਦੇ ਹੀ ਨਹੀਂ, ਬਲਕਿ ਦਿੱਲੀ ਦੇ ਮਹਿਲਾਂ ਵਿਚ ਰਹਿਣ ਵਾਲੇ ਹੁਕਮਰਾਨਾਂ ਦੀ ਨੀਂਦ ਤੇ ਚੈਨ ਖ਼ਰਾਬ ਹੋਵੇ ਅਤੇ ਇਥੋ ਦੇ ਹਾਲਾਤ ਵਿਸਫੋਟਕ ਬਣਨ ।

11.    ਹਰਿਆਣੇ ਦੇ ਅਤੇ ਪੰਜਾਬ ਦੇ ਸਿੱਖਾਂ ਵਿਚ ਕੁੜੱਤਣ ਪੈਦਾ ਕਰਨ ਲਈ ਜਥੇਦਾਰ, ਮੱਕੜ ਅਤੇ ਬਾਦਲ ਜਿੰਮੇਵਾਰ :- ਸਿੱਖ ਕੌਮ ਦਾ ਤਾ ਇਹ ਮਿਸ਼ਨ ਹੈ ਕਿ “ਨਾ ਕੋ ਵੈਰੀ ਨਹੀਂ ਬੈਗਾਨਾਂ, ਸਗਲਿ ਸੰਗ ਹਮਕੋ ਬਨਿ ਆਇ” ਲੇਕਿਨ ਜੋ ਸਿੱਖ ਦੂਜਿਆਂ ਦੇ ਦੁੱਖ, ਤਕਲੀਫ ਨੂੰ ਵੀ ਆਪਣੇ ਉਪਰ ਲੈਕੇ ਦੂਜਿਆਂ ਨੂੰ ਸੁੱਖ-ਸ਼ਾਤੀ ਦੇਣਾ ਲੋਚਦਾ ਹੈ, ਉਸ ਸਿੱਖ ਕੌਮ ਦੇ ਕੰਮਜੋਰ, ਦਿਸ਼ਾਹੀਣ ਅਤੇ ਸਵਾਰਥੀ ਮੌਜੂਦਾ ਲੀਡਰਸਿ਼ਪ ਨੇ ਹਰਿਆਣੇ ਅਤੇ ਪੰਜਾਬ ਦੇ ਸਿੱਖਾਂ ਵਿਚ ਕੁੜੱਤਣ ਪੈਦਾ ਕਰ ਦਿੱਤੀ ਹੈ, ਜਿਸ ਲਈ ਅੱਜ ਦਾ ਇਕੱਠ ਮੌਜੂਦਾ ਜਥੇਦਾਰ ਸਾਹਿਬਾਨ ਸ੍ਰੀ ਮੱਕੜ ਅਤੇ ਸ੍ਰੀ ਬਾਦਲ ਨੂੰ ਸਿੱਧੇ ਤੌਰ ਤੇ ਦੋਸ਼ੀ ਠਹਿਰਾਉਦਾ ਹੈ । ਜੋ ਇਸ ਸੁਰੂ ਕੀਤੀ ਭਰਾ ਮਾਰੂ ਜੰਗ ਨੂੰ ਸੂਝਵਾਨਤਾ ਅਤੇ ਸਵੱਛਤਾ ਨਾਲ ਖ਼ਤਮ ਕਰਨ ਦੀ ਬਜ਼ਾਇ ਇਕ ਪਾਸੇ ਗੱਲਬਾਤ ਲਈ ਕਮੇਟੀਆਂ ਬਣਾਉਣ ਦਾ ਸਿਲਸਿਲਾ ਸੁਰੂ ਕੀਤਾ ਹੋਇਆ ਹੈ ਅਤੇ ਦੂਸਰੇ ਪਾਸੇ ਹਰਿਆਣੇ ਦੇ ਸਿੱਖ ਭਰਾਵਾਂ ਨੂੰ ਕਾਨੂੰਨੀ ਤੌਰ ਤੇ ਮਨਫ਼ੀ ਕਰਨ ਲਈ ਸੁਪਰੀਮ ਕੋਰਟ ਅਤੇ ਹੋਰ ਦੁਨਿਆਵੀ ਅਦਾਲਤਾਂ ਵਿਚ ਜੋਰਦਾਰ ਪ੍ਰਕਿਰਿਆ ਸੁਰੂ ਕੀਤੀ ਜਾ ਰਹੀ ਹੈ । ਅਜਿਹੇ ਅਮਲ ਇਹਨਾਂ ਦੇ ਦੋ-ਮੂਹੀ ਸੱਪਾਂ ਵਾਲੇ ਹਨ । ਇਸੇ ਲਈ ਅੱਜ ਕੇਵਲ ਪੰਜਾਬ ਅਤੇ ਹਰਿਆਣੇ ਦੇ ਸਿੱਖਾਂ ਦਾ ਹੀ ਨਹੀਂ, ਬਲਕਿ ਸਮੁੱਚੇ ਸਿੱਖਾਂ ਦਾ ਵਿਸ਼ਵਾਸ ਇਸ ਲੀਡਰਸਿ਼ਪ ਤੋ ਉੱਠ ਗਿਆ ਹੈ ਅਤੇ ਆਉਣ ਵਾਲੇ ਸਮੇਂ ਵਿਚ ਸਿੱਖ ਕੌਮ ਇਹਨਾਂ ਦੇ ਕੀਤੇ ਲਈ ਜ਼ਰੂਰ ਸਬਕ ਸਿਖਾਏਗੀ । ਇਕੱਠ ਨੇ ਉਪਰੋਕਤ ਸਿੱਖ ਲੀਡਰਸਿ਼ਪ ਨੂੰ ਮੂੰਹ ਨਾ ਲਗਾਉਣ ਅਤੇ ਇਹਨਾਂ ਦੇ ਮੰਦਭਾਵਨਾ ਭਰੇ ਹਿੰਦੂਤਵ ਸੋਚ ਵਾਲੇ ਮਨਸੂਬਿਆਂ ਨੂੰ ਅਸਫਲ ਬਣਾਉਣ ਲਈ ਅਪੀਲ ਵੀ ਕੀਤੀ ।

12.    ਜੇਲ੍ਹਾਂ ਵਿਚ ਬੰਦੀ ਸਿੰਘਾਂ ਸਿੰਘਾਂ ਨੂੰ ਬਿਨ੍ਹਾਂ ਸਰਤ ਰਿਹਾਅ ਕਰਕੇ ਮਾਹੌਲ ਨੂੰ ਸਦਭਾਵਨਾ ਭਰਿਆ ਬਣਾਇਆ ਜਾਵੇ :- ਅੱਜ ਦਾ ਇਕੱਠ ਹਿੰਦ ਅਤੇ ਪੰਜਾਬ ਦੀਆਂ ਜੇਲ੍ਹਾਂ ਵਿਚ 20-20 ਸਾਲਾਂ ਦੇ ਲੰਮੇ ਸਮੇ ਤੋ ਜ਼ਬਰੀ ਕੈਦੀ ਬਣਾਕੇ ਰੱਖੇ ਹੋਏ ਸਿੱਖਾਂ ਨੂੰ ਤੁਰੰਤ ਬਿਨ੍ਹਾਂ ਸਰਤ ਰਿਹਾਅ ਕਰਨ ਦੀ ਜਿਥੇ ਮੰਗ ਕਰਦਾ ਹੈ, ਉਥੇ 10 ਅਗਸਤ ਤੋ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਤੋ ਸ. ਗੁਰਬਖ਼ਸ ਸਿੰਘ ਖ਼ਾਲਸਾ ਦੀ ਅਗਵਾਈ ਵਿਚ ਉਪਰੋਕਤ ਮਿਸਨ ਅਤੇ ਸਮੁੱਚੀ ਸਿੱਖ ਕੌਮ ਦੀ ਏਕਤਾ ਨੂੰ ਲੈਕੇ ਸੁਰੂ ਕੀਤੀ ਗਈ “ਪੈਦਲ ਯਾਤਰਾ” ਵਿਚ ਸਿੱਖ ਕੌਮ ਨੂੰ ਹਰ ਤਰ੍ਹਾਂ ਸਹਿਯੋਗ ਕਰਨ ਅਤੇ 16 ਅਗਸਤ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਇਸ ਪੈਦਲ ਯਾਤਰਾ ਦੇ ਪਹੁੰਚਣ ਤੇ ਵੱਡੀ ਗਿਣਤੀ ਵਿਚ ਅਰਦਾਸ ਵਿਚ ਸਮੂਲੀਅਤ ਕਰਨ ਦੀ ਜੋਰਦਾਰ ਅਪੀਲ ਕਰਦਾ ਹੈ ਤਾਂ ਕਿ ਸਿੱਖ ਕੌਮ ਨੌਜ਼ਵਾਨਾਂ ਦੀ ਰਿਹਾਈ ਲਈ ਜਿਥੇ ਸਮੂਹਿਕ ਅਰਦਾਸ ਕਰ ਸਕੇ, ਉਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੂੰ ਸ. ਗੁਰਬਖ਼ਸ ਸਿੰਘ ਖ਼ਾਲਸਾ ਨਾਲ ਬੀਤੇ ਸਮੇਂ ਵਿਚ ਸਿੰਘਾਂ ਦੀ ਰਿਹਾਈ ਦੇ ਕੀਤੇ ਗਏ ਬਚਨ ਨੂੰ ਯਾਦ ਦਿਵਾਉਦੇ ਹੋਏ ਅਗਲੇਰੀ ਕਾਰਵਾਈ ਲਈ ਅਮਲ ਕਰਵਾਏ ਜਾ ਸਕਣ ।

13.    ਸਹਾਰਨਪੁਰ ਅਤੇ ਹੈਦਰਾਬਾਦ ਵਿਚ ਸਾਜਿ਼ਸੀ ਢੰਗ ਨਾਲ ਸਿੱਖਾਂ ਵਿਰੁੱਧ ਹੋਏ ਫ਼ਸਾਦ ਨਿੰਦਣਯੋਗ :- ਅੱਜ ਦਾ ਇਕੱਠ ਹਿੰਦੂਤਵ ਹੁਕਮਰਾਨਾਂ ਨੂੰ ਜਿਥੇ ਸਿੱਖ ਕੌਮ ਵਿਰੁੱਧ ਸਮੇਂ-ਸਮੇਂ ਨਾਲ ਬਣਾਈਆ ਜਾ ਰਹੀਆਂ ਸਾਜਿ਼ਸਾਂ ਲਈ ਖ਼ਬਰਦਾਰ ਕਰਦਾ ਹੈ, ਉਥੇ ਘੱਟ ਗਿਣਤੀ ਮੁਸਲਿਮ ਕੌਮ ਅਤੇ ਉਹਨਾਂ ਦੇ ਰਹਿਬਰਾ ਨੂੰ ਵੀ ਸੁਚੇਤ ਕਰਦਾ ਹੈ ਕਿ ਹਿੰਦੂਤਵ ਹੁਕਮਰਾਨ ਦੀਆਂ ਘੜੀਆਂ ਗਈਆਂ ਸਾਜਿ਼ਸਾਂ ਦੀ ਬਦੌਲਤ ਪਹਿਲੇ ਹੈਦਰਾਬਾਦ ਵਿਚ ਸਿੱਖਾਂ ਵਿਰੁੱਧ ਅਤੇ ਗੁਰਦੁਆਰਾ ਸਾਹਿਬਾਨ ਉਤੇ ਹਮਲੇ ਹੋਏ ਅਤੇ ਹੁਣ ਸਹਾਰਨਪੁਰ ਵਿਚ ਵੀ ਉਸੇ ਸਾਜਿ਼ਸ ਦੀ ਕੜੀ ਨੂੰ ਅੱਗੇ ਵਧਾਉਦੇ ਹੋਏ ਮੁਸਲਿਮ- ਸਿੱਖਾਂ ਵਿਚ ਦੂਰੀਆਂ ਪੈਦਾ ਕਰਨ ਹਿੱਤ ਕਾਰਵਾਈਆਂ ਹੋਈਆਂ । ਜਿਸ ਤੋ ਮੁਸਲਿਮ ਅਤੇ ਸਿੱਖ ਦੋਵਾਂ ਕੌਮਾਂ ਨੂੰ ਸੁਚੇਤ ਵੀ ਰਹਿਣਾ ਚਾਹੀਦਾ ਹੈ ਅਤੇ ਆਪਣੇ ਦੁਸ਼ਮਣ ਹਿੰਦੂਤਵ ਹੁਕਮਰਾਨ ਦੇ ਮਨਸੂਬਿਆਂ ਨੂੰ ਸਮਝਦੇ ਹੋਏ ਇਕ ਪਲੇਟਫਾਰਮ ਤੇ ਇਕੱਤਰ ਹੋ ਕੇ ਇਹਨਾਂ ਸਾਜਿ਼ਸਾਂ ਨੂੰ ਅਸਫ਼ਲ ਬਣਾਉਣਾ ਚਾਹੀਦਾ ਹੈ ।
ਅੱਜ ਇਕੱਠ ਨੇ ਹੈਦਰਾਬਾਦ ਅਤੇ ਸਹਾਰਨਪੁਰ ਦੇ ਸਾਜਿ਼ਸਕਾਰੀਆਂ ਨੂੰ ਸਾਹਮਣੇ ਲਿਆਕੇ ਕਾਨੂੰਨ ਅਨੁਸਾਰ ਸਜ਼ਾਵਾਂ ਦੇਣ ਅਤੇ ਸਿੱਖ ਕੌਮ ਦੇ ਕਰੋੜਾਂ, ਅਰਬਾਂ ਦੇ ਹੋਏ ਨੁਕਸਾਨ ਦੀ ਤੁਰੰਤ ਪੂਰਤੀ ਕਰਨ ਅਤੇ ਪੀੜ੍ਹਿਤ ਮੌਤ ਦੇ ਮੂੰਹ ਵਿਚ ਜਾ ਚੁੱਕੇ ਪਰਿਵਾਰਾਂ ਨੂੰ ਬਣਦਾ ਮੁਆਵਜਾ ਤੁਰੰਤ ਦੇਣ ਦੀ ਮੰਗ ਕਰਦਾ ਹੈ ।

14.    ਏਸੀਆ ਖਿਤੇ ਦੇ ਸਥਿਰ ਅਮਨ ਅਤੇ ਜਮਹੂਰੀਅਤ ਦੇ ਲਈ ਸਿੱਖ ਵਸੋਂ ਵਾਲੇ ਇਲਾਕੇ ਵਿਚ ਬਫ਼ਰ ਸਟੇਟ “ਖ਼ਾਲਿਸਤਾਨ” ਕਾਇਮ ਕਰਨਾ ਜ਼ਰੂਰੀ :- ਅੱਜ ਜਦੋ ਅਰਬ ਮੁਲਕਾਂ, ਪੱਛਮੀ ਮੁਲਕਾਂ, ਪੂਰਬੀ ਮੁਲਕਾਂ ਵਿਚ ਆਪੋ-ਆਪਣੀ ਸੂਪਰਮੈਸੀ ਨੂੰ ਕਾਇਮ ਕਰਨ ਜਾਂ ਘੱਟ ਗਿਣਤੀ ਕੌਮਾਂ ਵੱਲੋਂ ਜ਼ਾਬਰ ਹੁਕਮਰਾਨਾਂ ਤੋ ਆਜ਼ਾਦੀ ਪ੍ਰਾਪਤ ਕਰਨ ਲਈ ਮਨੁੱਖਤਾ ਮਾਰੂ ਕਤਲੇਆਮ, ਜੰਗਾਂ ਦਾ ਸਿਲਸਿਲਾ ਚੱਲ ਰਿਹਾ ਹੈ ਅਤੇ ਸਭ ਪਾਸੇ ਅਸ਼ਾਤੀ ਫੈਲਦੀ ਜਾ ਰਹੀ ਹੈ ਤਾਂ ਏਸੀਆ ਖਿੱਤੇ ਦੇ ਅਮਨ-ਚੈਨ ਅਤੇ ਜਮਹੂਰੀਅਤ ਕਦਰਾ-ਕੀਮਤਾ ਨੂੰ ਕਾਇਮ ਰੱਖਣ ਲਈ ਇਹ ਜ਼ਰੂਰੀ ਬਣ ਗਿਆ ਹੈ ਕਿ ਇਸ ਖਿੱਤੇ ਦੇ ਤਿੰਨ ਪ੍ਰਮਾਣੂ ਤਾਕਤ ਨਾਲ ਲੈਸ ਵੱਡੇ ਦੁਸ਼ਮਣ ਮੁਲਕ ਮੁਸਲਿਮ ਪਾਕਿਸਤਾਨ, ਕਾਊਮਨਿਸਟ ਚੀਨ, ਹਿੰਦੂ ਹਿੰਦੂਸਤਾਨ ਦੇ ਵਿਚਕਾਰ ਸਿੱਖ ਵਸੋਂ ਵਾਲੇ ਇਲਾਕਿਆ ਪੰਜਾਬ, ਚੰਡੀਗੜ੍ਹ, ਹਰਿਆਣਾ, ਹਿਮਾਚਲ, ਰਾਜਸਥਾਨ, ਜੰਮੂ-ਕਸ਼ਮੀਰ, ਲੇਹ-ਲਦਾਖ ਅਤੇ ਗੁਜਰਾਤ ਦਾ ਕੱਛ ਇਲਾਕੇ ਵਿਚ ਬਤੌਰ ਬੱਫ਼ਰ ਸਟੇਟ ਦੇ “ਖ਼ਾਲਿਸਤਾਨ” ਕਾਇਮ ਕਰਨ ਵਿਚ ਬਿਲਕੁਲ ਦੇਰੀ ਨਾ ਕੀਤੀ ਜਾਵੇ । ਕਿਉਂਕਿ ਖ਼ਾਲਿਸਤਾਨ ਦੇ ਕਾਇਮ ਹੋਣ ਦੇ ਉਪਰੰਤ ਹੀ ਇਹ ਤਿੰਨੇ ਦੁਸ਼ਮਣ ਪ੍ਰਮਾਣੂ ਤਾਕਤਾਂ ਨਾਲ ਲੈਸ ਮੁਲਕਾਂ ਨੂੰ ਇਕ ਦੂਸਰੇ ਦੀ ਦੁਸ਼ਮਣੀ ਤੋ ਦੂਰ ਕੀਤਾ ਜਾ ਸਕਦਾ ਹੈ ਅਤੇ ਏਸੀਆ ਖਿੱਤੇ ਵਿਚ ਸਥਾਈ ਤੌਰ ਤੇ ਅਮਨ-ਚੈਨ ਕਾਇਮ ਕੀਤਾ ਜਾ ਸਕੇਗਾ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕੌਮਾਂਤਰੀ ਜਥੇਬੰਦੀ ਯੂ.ਐਨ.ਓ, ਅਮਰੀਕਾ, ਕੈਨੇਡਾ, ਜਰਮਨ, ਬਰਤਾਨੀਆ, ਫ਼ਰਾਂਸ, ਸਵਿਟਜਰਲੈਡ, ਚੀਨ, ਪਾਕਿਸਤਾਨ ਅਤੇ ਹਿੰਦ ਆਦਿ ਇਮਾਨਦਾਰੀ ਨਾਲ ਖ਼ਾਲਿਸਤਾਨ ਨੂੰ ਬਿਨ੍ਹਾਂ ਕਿਸੇ ਖੂਨ ਦਾ ਕਤਰਾ ਵਹਾਏ ਕੌਮਾਂਤਰੀ ਟੇਬਲ ਉਤੇ ਇਮਾਨਦਾਰੀ ਨਾਲ ਸਹਿਮਤੀ ਕਰਕੇ ਕਾਇਮ ਕਰਨ । ਖ਼ਾਲਿਸਤਾਨ ਦੀ ਕਾਇਮੀ ਉਪਰੰਤ ਪੱਛਮੀ ਮੁਲਕਾਂ, ਅਰਬ ਮੁਲਕਾਂ ਅਤੇ ਹੋਰ ਖਿੱਤਿਆ ਵਿਚ ਉਤਪੰਨ ਹੋ ਚੁੱਕੀਆਂ ਵਿਸਫੋਟਿਕ ਸਥਿਤੀ ਨੂੰ ਖ਼ਤਮ ਕਰਨ ਵੱਲ ਸਹਾਈ ਹੋਵੇਗਾ ।

ਖ਼ਾਲਿਸਤਾਨ ਜਿੰ਼ਦਾਬਾਦ !!!

ਗੁਰੁ ਘਰ ਤੇ ਪੰਥ ਦਾ ਦਾਸ,

ਸਿਮਰਨਜੀਤ ਸਿੰਘ ਮਾਨ,
ਪ੍ਰਧਾਨ,
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ।

468 ad