ਸਹਿਜਧਾਰੀਆਂ ਦੀ ਵੋਟ ਨੂੰ ਹੋਈ ਕਾਨੂੰਨ ਦੀ ਪੱਕੀ ਨਾਂਹ

4ਨਵੀਂ ਦਿੱਲੀ, 9 ਮਈ ( ਪੀਡੀ ਬੇਉਰੋ ) ਹੁਣ ਸਹਿਜਧਾਰੀ ਸਿੱਖ ਐਸਜੀਪੀਸੀ ਚੋਣਾਂ ਦੌਰਾਨ ਵੋਟ ਪਾਉਣ ਦੇ ਹੱਕਦਾਰ ਨਹੀਂ ਹੋਣਗੇ। ਸਰਕਾਰ ਵੱਲੋਂ ਸੰਸਦ ‘ਚ ਪਾਸ ਕੀਤੇ ਸਿੱਖ ਗੁਰਦੁਆਰਾ ਸੋਧ ਬਿੱਲ 2016 ‘ਤੇ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੇ ਆਪਣੀ ਮੋਹਰ ਲਗਾ ਦਿੱਤੀ ਹੈ। ਸਿੱਖ ਗੁਰਦੁਆਰਾ ਸੋਧ ਬਿੱਲ 2016 ਨਾਲ 91 ਸਾਲ ਪੁਰਾਣੇ ਬਿੱਲ ਵਿਚ ਸੋਧ ਲਿਆਂਦੀ ਗਈ ਹੈ। ਇਹ ਬਿੱਲ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਬਜਟ ਸ਼ੈਸ਼ਨ ਦੇ ਪਹਿਲੇ ਪੜਾਅ ‘ਚ ਰਾਜਸਭਾ ਵਿੱਚ ਪੇਸ਼ ਕੀਤਾ ਸੀ, ਜੋ ਅਗਲੇ ਦਿਨ ਪਾਸ ਹੋ ਗਿਆ ਸੀ। ਲੋਕ ਸਭਾ ਵਿਚ ਇਹ ਬਿਲ 25 ਅਪ੍ਰੈਲ ਨੂੰ ਪਾਸ ਹੋਇਆ ਸੀ।2017 ‘ਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਜਰੀਏ ਤੋਂ ਇਸ ਬਿੱਲ ਨੂੰ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ। ਇਸ ਕਾਨੂੰਨ ਮੁਤਾਬਿਕ ਸਹਿਜਧਾਰੀ ਸਿੱਖਾਂ ਨੂੰ ਗੁਰਦੁਆਰਾ ਬੋਰਡ ਅਤੇ ਕਮੇਟੀਆਂ ਦੇ ਮੈਂਬਰਾਂ ਦੀਆਂ ਚੋਣਾਂ ‘ਚ 1944 ਤੋਂ ਮਿਲੇ ਵੋਟ ਦੇ ਅਧਿਕਾਰ ਦਾ ਅਮਲ ਖ਼ਤਮ ਹੋ ਜਾਵੇਗਾ। ਕੋਈ ਵੀ ਸਿੱਖ 21 ਸਾਲਾਂ ਤੋਂ ਵੱਧ ਦੀ ਉਮਰ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ‘ਚ ਵੋਟ ਪਾਉਣ ਦਾ ਅਧਿਕਾਰ ਰੱਖਦਾ ਹੈ ਪਰ ਜੋ ਵਿਅਕਤੀ ਆਪਣੇ ਸਿਰ ਦੇ ਕੇਸ ਨਹੀਂ ਰੱਖਦਾ ਹੈ, ਦਾੜੀ ਨਹੀਂ ਰੱਖਦਾ ਅਤੇ ਤੰਬਾਕੂ ਜਾਂ ਸ਼ਰਾਬ ਦਾ ਸੇਵਨ ਕਰਦਾ ਹੈ, ਉਹ ਇਨ੍ਹਾਂ ਚੋਣਾਂ ‘ਚ ਵੋਟ ਨਹੀਂ ਪਾ ਸਕਦਾ।ਸ਼੍ਰੋਮਣੀ ਅਕਾਲੀ ਦਲ ਨੇ ਇਸ ਬਿੱਲ ਦੀ ਹਮਾਇਤ ਕਰਦਿਆਂ ਕਿਹਾ ਸੀ ਕਿ ਗ਼ੈਰ-ਸਿੱਖ ਇਹ ਤੈਅ ਨਹੀਂ ਕਰ ਸਕਦੇ ਕਿ ਕੌਣ ਵੋਟ ਪਾਵੇਗਾ। ਉੱਥੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਸਤਾਧਾਰੀ ਪਾਰਟੀ ‘ਤੇ ਸਿਆਸੀ ਫਾਇਦੇ ਲਈ ਧਰਮ ਦਾ ਇਸਤੇਮਾਲ ਕਰਨ ਦਾ ਇਲਜ਼ਾਮ ਲਾਇਆ। ਇਹ ਕਾਨੂੰਨ 8 ਅਕਤੂਬਰ 2003 ਤੋਂ ਲਾਗੂ ਹੋਇਆ ਮੰਨਿਆ ਜਾਵੇਗਾ।

468 ad

Submit a Comment

Your email address will not be published. Required fields are marked *